5 Dariya News

ਕ੍ਰਿਸ਼ਚਨ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਆਪਣੇ ਮੌਜੂਦਾ ਕੋਵਿਡ ਕੇਅਰ ਸੈਂਟਰ ਵਿੱਚ ਹੋਰ 50 ਬਿਸਤਰੇ ਜੋੜੇ

ਹੁਣ ਸੀ.ਐਮ.ਸੀ.ਐਚ. ਵਿਖੇ ਕੋਵਿਡ ਕੇਅਰ ਸੈਂਟਰ ਦੀ ਸਮਰੱਥਾ 131 ਹੋ ਗਈ ਹੈ, ਜਿਸ 'ਚ 31 ਲੈਵਲ-3 ਅਤੇ 100 ਲੈਵਲ-2 ਦੇ ਬਿਸਤਰੇ ਹਨ - ਡਿਪਟੀ ਕਮਿਸ਼ਨਰ

5 Dariya News

ਲੁਧਿਆਣਾ 13-Aug-2020

ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਸਦਕਾ ਕ੍ਰਿਸ਼ਚਨ ਮੈਡੀਕਲ ਕਾਲਜ ਅਤੇ ਹਸਪਤਾਲ (ਸੀ.ਐਮ.ਸੀ.ਐੱਚ.) ਲੁਧਿਆਣਾ ਨੇ ਆਪਣੇ ਮੌਜੂਦਾ ਕੋਵਿਡ ਕੇਅਰ ਸੈਂਟਰ ਵਿੱਚ 50 ਹੋਰ ਬਿਸਤਰਿਆਂ ਦਾ ਵਾਧਾ ਕੀਤਾ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਨੋਡਲ ਅਫ਼ਸਰ ਕੋਵਿਡ-19 ਸ੍ਰੀ ਸੰਦੀਪ ਕੁਮਾਰ ਨੇ ਅੱਜ ਸੀ.ਐੱਮ.ਸੀ.ਐੱਚ. ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਪ੍ਰਬੰਧਕਾਂ ਦਾ ਇਸ ਕੋਵਿਡ-19 ਦੀ ਔਖੀ ਘੜੀ ਵਿੱਚ ਉਨ੍ਹਾਂ ਦੇ ਕੋਵਿਡ ਕੇਅਰ ਸੈਂਟਰ ਵਿੱਚ 50 ਹੋਰ ਬਿਸਤਰੇ ਜੋੜਨ ਲਈ ਧੰਨਵਾਦ ਕੀਤਾ।ਇਸ ਮੌਕੇ ਬੋਲਦਿਆਂ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੀ.ਐਮ.ਸੀ.ਐਚ. ਵਿਖੇ ਕੋਵਿਡ ਕੇਅਰ ਸੈਂਟਰ ਵਿੱਚ 81 ਬਿਸਤਰੇ (21 ਲੈਵਡ-3 ਅਤੇ 60 ਲੈਵਲ-2 ਬਿਸਤਰੇ) ਸਨ। ਉਨ੍ਹਾਂ ਕਿਹਾ ਕਿ ਹੁਣ ਇਸ ਸੈਂਟਰ ਦੀ ਸਮਰੱਥਾ ਵਿੱਚ 50 ਹੋਰ ਬਿਸਤਰੇ ਵਧਾਏ ਗਏ ਹਨ, ਜਿਨ੍ਹਾਂ ਵਿੱਚ 10 ਲੈਵਲ-3 (ਵੈਂਟੀਲੇਟਰ ਵਾਲਾ ਆਈ.ਸੀ.ਯੂ.) ਅਤੇ 40 ਲੈਵਲ-2 (ਆਕਸੀਜਨ ਵਾਲਾ ਆਈ.ਸੀ.ਯੂ.) ਸ਼ਾਮਲ ਹਨ। ਇਸ ਲਈ ਹੁਣ ਸੀ.ਐਮ.ਸੀ.ਐਚ. ਲੁਧਿਆਣਾ ਵਿਖੇ ਕੋਵਿਡ ਕੇਅਰ ਸੈਂਟਰ ਦੀ ਕੁਲ ਸਮਰੱਥਾ 131 ਬਿਸਤਰਿਆਂ ਹੋ ਗਈ ਹੈ।ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਸਰਕਾਰੀ ਵੈਬ ਲਿੰਕ “https://ludhiana.nic.in/notice/covid-19-bed-status-in-ludhiana-district/" ਜਾਂ ਵੈਬਸਾਈਟ www.hbmspunjab.in ਰਾਹੀਂ ਖਾਲੀ ਪਈ ਬਿਸਤਰੇ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ਼ ਮੁਹੱਈਆ ਕਰਵਾਉਣ ਵਾਲੇ ਸਾਰੇ ਨਿੱਜੀ ਹਸਪਤਾਲਾਂ ਦਾ ਡਾਟਾ ਵੈਬ ਲਿੰਕਸ ਉੱਤੇ ਪਾ ਦਿੱਤਾ ਗਿਆ ਹੈ।ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਹੋਰ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੇ ਹਸਪਤਾਲਾਂ 'ਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਤਾਂ ਜੋ ਉਹ ਇਸ ਔਖੀ ਘੜੀ ਸਮੇਂ ਸਮਾਜ ਪ੍ਰਤੀ ਸੱਚੀ ਸੇਵਾ ਨਿਭਾ ਸਕਣ।