5 Dariya News

ਪੰਜਾਬ ਸਰਕਾਰ ਅਤੇ ਵਿਧਾਇਕ ਜੋਗਿੰਦਰ ਪਾਲ ਦੇ ਉਪਰਾਲਿਆਂ ਸਦਕਾ ਪਿੰਡ ਬਨੀ ਲੋਧੀ ਦੀ ਬਦਲੀ ਨੁਹਾਰ

ਆਪਣੇ ਵਿਕਾਸ ਦੀ ਦਾਸਤਾਨ ਖੁਦ ਸੁਨਾਦਾ ਹੈ ਪਿੰਡ ਬਨੀ ਲੋਧੀ ਦਾ ਸਮਸਾਨ ਘਾਟ

5 Dariya News

ਪਠਾਨਕੋਟ 10-Aug-2020

ਪੰਜਾਬ ਸਰਕਾਰ ਅਤੇ ਵਿਧਾਇਕ ਜੋਗਿੰਦਰ ਪਾਲ ਦੇ ਉਪਰਾਲਿਆਂ ਸਦਕਾ ਸਾਲ 2019-20 ਦੋਰਾਨ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਬਨੀ ਲੋਧੀ ਦੀ ਨੁਹਾਰ ਬਦਲੀ ਹੈ ਅਤੇ ਲੋਕਾਂ ਨੂੰ ਮੂਲ ਸੁਵਿਧਾਵਾਂ ਦਿੱਤੀਆ ਗਈਆਂ ਹਨ। ਜਿਕਰਯੋਗ ਹੈ ਕਿ ਬਨੀ ਲੋਧੀ ਵਿਖੇ ਸਰਕਾਰ ਵੱਲੋਂ ਜਿੱਥੇ ਲੋਕਾਂ ਨੂੰ ਵਾਟਰ ਸਪਲਾਈ, ਕੰਪੋਸਟ ਪਿੱਟਾਂ ਆਦਿ ਬਣਾ ਕੇ ਦਿੱਤੀਆਂ ਗਈਆਂ ਹਨ ਉੱਥੇ ਹੀ ਲੋਕਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੂਹਈਆ ਕਰਵਾ ਕੇ ਸਮਸਾਨ ਘਾਟ ਦੀ ਵੀ ਉਸਾਰੀ ਕਰਵਾਈ ਗਈ ਹੈ । ਇਨ੍ਹਾਂ ਕੰਮਾਂ ਦੇ ਹੋਣ ਨਾਲ ਖੇਤਰ ਅੰਦਰ ਪਿੰਡ ਬਨੀ ਲੋਧੀ ਦੀ ਇੱਕ ਵੱਖਰੀ ਪਹਿਚਾਣ ਬਣੀ ਹੈ।ਜਾਣਕਾਰੀ ਦਿੰਦਿਆਂ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਪਿੰਡ ਬਨੀ ਲੋਧੀ ਨੇ ਬਹੁਤ ਚੰਗੇ ਢੰਗ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਜੋ ਲੰਮੇ ਸਮੇਂ ਤੋਂ ਨਹੀਂ ਹੋਏ ਸਨ ਪੰਜਾਬ ਸਰਕਾਰ ਅਤੇ ਖੇਤਰ ਦੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਦੇ ਉਪਰਾਲਿਆਂ ਸਦਕਾ ਇਨ੍ਹਾਂ ਕੰਮਾਂ ਨੂੰ ਕਰਨ ਵਿੱਚ ਕਾਮਯਾਬੀ ਮਿਲੀ ਅਤੇ ਲੋਕਾਂ ਨੂੰ ਬਹੁਤ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਜੋ ਨਵੇਂ ਵਿਕਾਸ ਕਾਰਜ ਚਲ ਰਹੇ ਹਨ ਉਹ ਵੀ ਜਲਦੀ ਪੂਰੇ ਕਰ ਕੇ ਪਿੰਡ ਨੂੰ ਸਮਰਪਿਤ ਕੀਤੇ ਜਾਣਗੇ।ਆਪਣੇ ਵਿਕਾਸ ਦੀ ਦਾਸਤਾਨ ਖੁਦ ਸੁਨਾਦਾ ਹੈ ਪਿੰਡ ਬਨੀ ਲੋਧੀ ਦਾ ਸਮਸਾਨ ਘਾਟ-ਜਿਕਰਯੋਗ ਹੈ ਕਿ ਸਾਲ 2019-20 ਦੋਰਾਨ ਪੰਜਾਬ ਸਰਕਾਰ ਵੱਲੋਂ ਆਰ.ਡੀ.ਐਫ. ਸਕੀਮ ਅਧੀਨ 2,10,000 ਦੀ ਗ੍ਰਾਂਟ, 14 ਵੇਂ ਵਿੱਤ ਕਮਿਸ਼ਨ ਤਹਿਤ 3,10,000 ਅਤੇ ਪੰਚਾਇਤ ਫੰਡ ਵਿੱਚੋਂ 99,000 ਰੁਪਏ ਦੀ ਰਾਸੀ, ਮਗਨਰੇਗਾ ਸਕੀਮ ਤਹਿਤ 7 ਲੱਖ ਰੁਪਏ, ਕੂਲ 13,19,000 ਰੁਪਏ ਖਰਚ ਕਰਕੇ ਪਿੰਡ ਦੇ ਸਮਸਾਨ ਘਾਟ ਦੀ ਨੁਹਾਰ ਬਦਲੀ ਗਈ ਹੈ।

ਏ.ਡੀ.ਸੀ. ਵਿਕਾਸ ਨੇ ਦੱਸਿਆ ਕਿ ਸਮਸਾਨ ਘਾਟ ਜੋ ਕਿ ਕਰੀਬ 2 ਕਨਾਲ ਜਮੀਨ ਤੇ ਬਣਾਇਆ ਹੋਇਆ ਹੈ ਵਿੱਚ ਸਾਰੇ ਫਰਸ ਨੂੰ ਇੰਟਰਲਾੱਕ ਟਾਈਲ ਨਾਲ ਬਣਾਇਆ ਗਿਆ ਹੈ, ਕਿਆਰੀਆਂ ਬਣਾ ਕੇ ਪੋਦੇ ਲਗਾਏ ਗਏ ਹਨ, ਸੰਸਕਾਰ ਕਰਨ ਲਈ ਗਰਾਉਂਡ ਦਾ ਨਿਰਮਾਣ, ਲੋਕਾਂ ਦੇ ਬੈਠਣ ਲਈ ਸੈਡ, ਮਹਿਲਾਵਾਂ ਅਤੇ ਪਰਸਾਂ ਦੇ ਇਸਨਾਨ ਕਰਨ ਲਈ ਵੱਖ ਵੱਖ ਬਲਾਕਾਂ ਦਾ ਨਿਰਮਾਣ, ਅਸਥੀਆਂ ਰੱਖਣ ਲਈ ਵੱਖਰੇ ਕਮਰੇ ਦਾ ਨਿਰਮਾਣ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦਾ ਕੰਮ ਅਤੇ ਸਮਸਾਨਘਾਟ ਦਾ ਮੁੱਖ ਗੇਟ ਵੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਸਾਨਘਾਟ ਦੀ ਦਿਖ ਅਪਣੇ ਵਿਕਾਸ ਦੀ ਆਪ ਕਹਾਣੀ ਬਿਆਨ ਕਰਦਾ ਨਜਰ ਆਉਂਦਾ ਹੈ।ਪਿੰਡ ਨੂੰ ਪੀਣ ਵਾਲੇ ਪਾਣੀ ਦੀ ਪੂਰਨ ਸਪਲਾਈ-ਪੰਜਾਬ ਸਰਕਾਰ ਵੱਲੋਂ ਸਾਲ 2019-20 ਦੋਰਾਨ 14ਵੇਂ ਵਿੱਤ ਕਮਿਸ਼ਨ ਵਿੱਚੋਂ 3,75,000 ਰੁਪਏ ਖਰਚ ਕਰਕੇ ਪੂਰੇ ਪਿੰਡ ਅੰਦਰ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਗਈਆਂ ਹਨ, ਇਸ ਸਮੇਂ ਇਸ ਵਾਟਰ ਸਪਲਾਈ ਨਾਲ ਪਿੰਡ ਲਾਹੜੀ ਮਹੰਤਾਂ ਅਤੇ ਮੈਰਾ ਕਲੋਨੀ ਬਨੀ ਲੋਧੀ ਦੇ ਕਰੀਬ 490 ਕੂਨੇਕਸ਼ਨ ਜੋੜੇ ਗਏ ਹਨ ਅਤੇ 365 ਘਰ੍ਹਾਂ ਨੂੰ ਪੀਣ ਵਾਲਾ ਸਾਫ ਪਾਣੀ ਮੂਹੇਈਆ ਹੋ ਰਿਹਾ ਹੈ।ਪਿੰਡ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਕੰਪੋਸਟ ਪਿੱਟਾਂ-ਪੰਜਾਬ ਸਰਕਾਰ ਵੱਲੋਂ ਮਗਨਰੇਗਾ ਅਧੀਨ ਪਿੰਡ ਵਿੱਚ ਕਰੀਬ ਇੱਕ ਕਨਾਲ ਸਰਕਾਰੀ ਜਮੀਨ ਤੇ ਕੰਪੋਸਟ ਪਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿੱਥੇ ਪਿੰਡ ਵਿੱਚੋਂ ਕੂੜਾ ਇਕੱਠਾ ਕਰਕੇ ਖਾਦ ਤਿਆਰ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਨ੍ਹਾਂ ਕੰਪੋਸਟ ਪਿੱਟਾਂ ਤੇ ਮਗਨਰੇਗਾ ਅਧੀਨ 3,40,000 ਰੁਪਏ ਖਰਚ ਕੀਤੇ ਜਾਣੇ ਹਨ ਅਤੇ 2 ਲੱਖ ਰੁਪਏ ਨਾਲ ਰੇਹੜੀਆਂ ਅਤੇ ਪਿੰਡ ਵਿੱਚ ਹਰੇ/ਨੀਲੇ ਡਸਟਬੀਨ ਰੱਖਣ ਲਈ ਖਰੀਦੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਘਰ੍ਹਾਂ ਵਿੱਚ ਓ.ਡੀ.ਐਫ. ਅਧੀਨ ਪਖਾਨੇ ਬਣਾਉਂਣ ਲਈ ਜਮੀਨ ਨਹੀਂ ਸੀ ਉਨ੍ਹਾਂ ਘਰ੍ਹਾਂ ਲਈ ਸਾਂਝੇ ਤੋਰ ਤੇ ਕਰੀਬ 5/6 ਪਖਾਨਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਨੂੰ ਖੁਲੇ ਵਿੱਚ ਪਖਾਨੇ ਜਾਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।