ਜਿਲਾ ਪਠਾਨਕੋਟ ਦਾ ਪਿੰਡ ਡੇਰਾ ਬਾਬਾ ਬਸੰਤਪੂਰੀ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਮੁੰਹ ਬੋਲਦੀ ਤਸਵੀਰ
ਨੋਜਵਾਨਾਂ ਵਿੱਚ ਦੇਸ ਭਗਤੀ ਦੀ ਪ੍ਰੇਰਣਾ ਭਰਦੀ ਹੈ ਸਹੀਦ ਸਿਪਾਹੀ ਅਸ਼ੋਕ ਕੁਮਾਰ ਦੀ ਯਾਦ
5 Dariya News
ਪਠਾਨਕੋਟ 08-Aug-2020
ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਵਿਭਾਗ ਵੱਲੋਂ ਜਿਲੇ ਅੰਦਰ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਆਦਾਤਰ ਪਿੰਡਾਂ ਵਿੱਚ ਵਿਕਾਸ ਕਾਰਜ ਕੰਪਲੀਟ ਹੋ ਚੁੱਕੇ ਹਨ ਅਤੇ ਪਿੰਡਾਂ ਦੀ ਨੁਹਾਰ ਦੇਖ ਕੇ ਹੀ ਇੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਦਾ ਅੰਦਾਜਾਂ ਲਗਾਇਆ ਜਾ ਸਕਦਾ ਹੈ। ਜਿਲਾ ਪਠਾਨਕੋਟ ਦਾ ਪਿੰਡ ਡੇਰਾ ਬਾਬਾ ਬਸੰਤ ਪੂਰੀ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਵਿਧਾਇਕ ਸ੍ਰੀ ਜੋਗਿੰਦਰ ਪਾਲ ਦੀ ਦੇਖ ਰੇਖ ਵਿੱਚ ਪਿੰਡ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਜਿਨਾਂ ਕਾਰਜਾਂ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋਈਆਂ ਹਨ। ਲੋਕਾਂ ਨਾਲ ਗੱਲਬਾਤ ਕਰਨ ਤੇ ਲੋਕਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।ਪਿੰਡ ਵਿੱਚ ਕਰਵਾਈ ਗਈ ਮਾਡਲ ਆਂਗਣਵਾੜੀ ਸੈਂਟਰ ਦੀ ਉਸਾਰੀ- ਪੰਜਾਬ ਸਰਕਾਰ ਵੱਲੋਂ ਸਾਲ 2018-19 ਅਤੇ ਸਾਲ ਸਾਲ 2019-20 ਦੋਰਾਨ ਜਾਰੀ (2.80 ਲੱਖ ਰੁਪਏ ਆਰ.ਡੀ.ਐਫ., 4.85 ਲੱਖ ਰੁਪਏ 14ਵੇਂ ਵਿੱਤ ਕਮਿਸ਼ਨ ਅਤੇ 1.35 ਲੱਖ ਰੁਪਏ ਮਗਨਰੇਗਾ) ਕੂਲ 9 ਲੱਖ ਰੁਪਏ ਦੀ ਗ੍ਰਾਂਟ ਨਾਲ ਗ੍ਰਾਮ ਪੰਚਾਇਤ ਵੱਲੋਂ ਮਾਡਲ ਆਂਗਣਵਾੜੀ ਸੈਂਟਰ ਦੀ ਉਸਾਰੀ ਕਰਵਾਈ ਗਈ। ਇਹ ਆਂਗਣਵਾੜੀ ਸੈਂਟਰ ਦੀ ਦਿੱਖ ਇਸ ਤਰਾਂ ਦੀ ਬਣਾਈ ਗਈ ਹੈ ਕਿ ਕਿਸੇ ਵੀ ਮਾਡਲ ਸਕੂਲ ਨੂੰ ਮਾਤ ਦਿੰਦੀ ਹੈ।ਪਿੰਡ ਦੇ ਐਂਟਰੀ ਪਵਾਇੰਟ ਤੇ ਯਾਦਗਾਰੀ ਗੇਟ- ਪਿੰਡ ਦਾ ਨੋਜਵਾਨ ਸਿਪਾਹੀ ਅਸੋਕ ਕੁਮਾਰ ਜੋ ਕਿ 26 ਜਨਵਰੀ 2000 ਨੂੰ ਅਨੰਤਨਾਗ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ਦੋਰਾਨ ਸ਼ਹੀਦੀ ਜਾਮ ਪੀ ਗਿਆ ਸੀ ਸਾਲ 2019-20 ਵਿੱਚ ਸਿਪਾਹੀ ਅਸ਼ੋਕ ਕੁਮਾਰ ਦੀ ਯਾਦ ਵਿੱਚ ਐਮ.ਐਲ.ਏ. ਸ੍ਰੀ ਜੋਗਿੰਦਰ ਪਾਲ ਵੱਲੋਂ 5 ਲੱਖ ਰੁਪਏ ਦਾਨ ਵਜੋਂ ਦਿੱਤੇ ਅਤੇ ਪਿੰਡ ਦੇ ਸਰਪੰਚ ਮਨੋਹਰ ਲਾਲ ਵੱਲੋਂ ਸਹੀਦ ਸਿਪਾਈ ਅਸ਼ੋਕ ਕੁਮਾਰ ਦੀ ਯਾਦ ਵਿੱਚ ਯਾਦਗਾਰੀ ਗੇਟ ਦੀ ਉਸਾਰੀ ਕਰਵਾਈ ਗਈ । ਇਹ ਸਹੀਦ ਸਿਪਾਹੀ ਦੀ ਯਾਦਗਾਰ ਨੋਜਵਾਨਾਂ ਵਿੱਚ ਦੇਸ ਭਗਤੀ ਲਈ ਪੇ੍ਰਰਣਾ ਭਰਦੀ ਹੈ।ਸਮਾਰਟ ਸਕੂਲ ਬਨਾਉਂਣਾ ਸਰਪੰਚ ਸ੍ਰੀ ਮਨੋਹਰ ਲਾਲ ਨੇ ਬੀ.ਪੀ.ਈ. ਓ. ਸ੍ਰੀ ਕਿਸੋਰ ਚੰਦ ਦੀ ਪ੍ਰੇਰਣਾ ਸਦਕਾ ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਜ਼ਨ ਬਸਤੀ ਪਠਾਨਕੋਟ-2 ਨੂੰ ਸਮਾਰਟ ਬਨਾਉਂਣ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੰਦੇ ਹੋਏ ਮਗਨਰੇਗਾ, ਪੰਚਾਇਤ ਫੰਡ ਅਤੇ 14ਵਾਂ ਵਿੱਤ ਕਮਿਸ਼ਨ ਨਾਲ ਸਕੂਲ ਵਿੱਚ ਸਟੇਜ ਬਣਾਈ, ਇੰਟਰਲਾੱਕ ਟਾਇਲਾਂ ਲਗਵਾਈਆਂ, ਮਿੱਟੀ ਦੀ ਪਰਤ ਪਾ ਕੇ ਖੇਡ ਮੈਦਾਨ ਦੀ ਉਸਾਰੀ ਕਰਵਾਈ ਗਈ, ਵਾਲ ਪੇਟਿੰਗ ਕਰਵਾਈ ਗਈ ਅਤੇ ਸਕੂਲ ਨੂੰ ਐਲ.ਈ.ਡੀ. ਦੇ ਕੇ ਸਮਾਰਟ ਸਕੂਲ ਬਣਾਇਆ ਗਿਆ ਤਾਂ ਜੋ ਵਿਦਿਆਰਥੀ ਆਧੁਨਿਕ ਸਮੇਂ ਦੋਰਾਨ ਇੰਟਰਨੈਟ ਦੇ ਮਾਧਿਅਮ ਨਾਲ ਹੋਰ ਵੀ ਬਹੁਤ ਕੂਝ ਸਿੱਖ ਸਕਣ। ਆਧੁਨਿਕ ਤਕਨੀਕ ਨਾਲ ਕੀਤਾ ਪਿੰਡ ਦੀਆਂ ਗਲੀਆਂ ਦਾ ਨਿਰਮਾਣ-ਪਿੰਡ ਡੇਰਾ ਬਾਬਾ ਬਸੰਤ ਪੂਰੀ ਵਿਖੇ ਸਾਰੀਆਂ ਗਲੀਆਂ ਨੂੰ ਆਧੁਨਿਕ ਤਕਨੀਕ ਨਾਲ ਪੱਕਾ ਕੀਤਾ ਗਿਆ ਹੈ ਅਤੇ ਪੂਰਨ ਤੋਰ ਤੇ ਪਾਣੀ ਦੀ ਨਿਕਾਸੀ ਦੀ ਵੀ ਵਿਵਸਥਾ ਕੀਤੀ ਗਈ ਹੈ। ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਮਗਨਰੇਗਾ ਅਧੀਨ 4 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਦੀ ਉਸਾਰੀ ਕਰਵਾਈ ਗਈ ਹੈ।