ਕਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀਆਂ ਵਰਤ ਕੇ ਹੀ ਬਚਿਆ ਜਾ ਸਕਦਾ ਹੈ: ਡੀ. ਸੁਡਰਵਿਲੀ
ਐਸ.ਐਸ.ਪੀ ਡੀ.ਸੁਡਰਵਿਲੀ ਜੀ ਨੇ ਲੋਕਾ ਤੋਂ ਮੰਗਿਆ ਸਹਿਯੋਗ ਕਰੋਨਾ ਵਾਇਰਸ ਬਿਮਾਰੀ ਬਾਰੇ ਲੋਕ ਪੁਲਿਸ ਨੂੰ ਸਹਿਯੋਗ ਦੇਣ
5 Dariya News
ਸ੍ਰੀ ਮੁਕਤਸਰ ਸਾਹਿਬ 01-Aug-2020
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਮਾਨਯੋਗ ਡੀ. ਸੁਡਰਵਿਲੀ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਅਪੀਲ ਕੀਤੀ ਕਿ ਕਰੋਨਾ ਵਾਇਰਸ ਬਿਮਾਰੀ ਦੀ ਲੜ੍ਹਾਈ ਵਿੱਚ ਲੋਕ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆ ਵਰਤਨ ਤਾਂ ਜੋ ਆਪ ਅਤੇ ਆਪਣੇ ਪਰਿਵਾਰ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਮਾਨਯੋਗ ਡੀਸੁਡਰਵਿਲੀ ਐਸ.ਐਸ.ਪੀ ਜੀ ਨੇ ਕਿਹਾ ਕੇ ਕਰੋਨਾ ਵਾਇਰਸ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ ਇਹ ਬਿਮਾਰੀ ਸਰੀਰਕ ਸਪੰਰਕ ਵਿੱਚ ਆਉਣ ਨਾਲ ਹੀ ਫੈਲਦੀ ਹੈ ਜੇਕਰ ਆਪਾ ਸਾਵਧਾਨੀਆਂ ਵਰਤਾਗੇ ਤਾਂ ਇਹ ਵਾਇਰਸ ਆਪਣੇ ਆਪ ਨਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਤਰੀਕਿਆ ਵਰਤ ਕੇ ਕਰੋਨਾ ਵਾਇਰਸ ਬਿਮਾਰੀ ਤੋਂ ਬਚਿਆਂ ਜਾ ਸਕਦਾ। ਉਨ੍ਹਾਂ ਦੱਸਿਆਂ ਕਿ ਪਹਿਲਾ ਕਿ ਘਰ ਤੋਂ ਬਾਹਰ ਜਨਤਕ ਥਾਵਾਂ ਤੇ ਜਾਂਦੇ ਸਮੇਂ ਮਾਸਕ ਦੀ ਵਰਤੋਂ ਜਰੂਰ ਕੀਤੀ ਜਾਵੇ ਦੂਸਰਾ ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਾਂਦੇ ਸਮੇਂ ਦੂਸਰਿਆ ਤੋਂ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਤੀਸਰਾ ਉਨਾਂ੍ਹ ਕਿਹਾ ਕਿ ਜਨਤਕ ਥਾਵਾ ਨੂੰ ਨਾ ਛੂਹਿਆ ਜਾਵੇ ਅਤੇ ਆਪਣੇ ਹੱਥਾਂ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਸੇਨੈਟਾਇਜ਼ਰ ਜਾਂ ਸਾਬਣ ਨਾਲ ਸਾਫ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਆਪਾ ਕਰੋਨਾ ਵਾਇਰਸ ਬਿਮਾਰੀ ਤੋਂ ਫਤਿਹ ਪਾ ਸਕਦੇ ਹਾਂ।ਉਨ੍ਹਾਂ ਦੱਸਿਆਂ ਕਿ ਜੇਕਰ ਕੋਈ ਜਰੂਰੀ ਕੰਮ ਹੋਵੇ ਤਾਂ ਹੀ ਘਰ ਤੋਂ ਬਾਹਰ ਜਾਇਆ ਜਾਵੇ। ਉਨ੍ਹਾਂ ਦੱਸਿਆਂ ਕਿ 5 ਵਿਅਕਤੀਆ ਤੋਂ ਵੱਧ ਇਕੱਠ ਨਾ ਕੀਤਾ ਜਾਵੇ ਅਤੇ ਭੀੜ੍ਹ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਕਿਹਾ ਲੋਕ ਪੁਲਿਸ ਪ੍ਰਸ਼ਾਂਸ਼ਨ ਨੂੰ ਸਹਿਯੋਗ ਦੇਣ ਜੇਕਰ ਤੁਹਾਡੇ ਨੇੜ੍ਹੇ ਕੋਈ ਲੋਕਾਂ ਦਾ ਇੱਕਠ ਹੋ ਰਿਹਾ ਜਿਸ ਤੋਂ ਕਰੋਨਾ ਵਾਇਰਸ ਫੈਲਣ ਦਾ ਖਤਰਾ ਹੈ ਤਾਂ ਤਸੀ ਪੁਲਿਸ ਕੰਟਰੋਲ ਰੂਮ ਦੇ ਵਟਸ ਐਪ ਨੰ. 80549-42100 ਤੇ ਮਸੈਜ ਲਿਖ ਕੇ ਭੇਜ ਦਿਉ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਜੋ ਹਦਾਇਤਾ ਦੀ ਉਲਘਨਾ ਕਰੇਗਾ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕੇ ਲੋੜ ਪੈਣ ਤੇ ਕੋਵਿਡ ਹੈਲਪ ਲਾਈਨ ਨੰਬਰ 104, ਐਬੂਲੈਂਸ ਲਈ 108 ਅਤੇ ਪੁਲਿਸ ਵਿਭਾਗ ਨਾਲ ਸੰਪਰਕ ਕਰਨ ਲਈ 112 ਡਾਇਲ ਕੀਤਾ ਜਾਵੇ।