5 Dariya News

ਖੁਲ੍ਹੇ ਨਾਲੇ ਨੂੰ ਢੱਕਣ ਸੰਬੰਧੀ ਪੁਰਾਣੀ ਮਾਤਾ ਗੁਜਰੀ ਇਨਕਲੇਵ ਦਾ ਇੱਕ ਵਫਦ ਐਸ.ਡੀ.ਐਮ ਖਰੜ ਨੂੰ ਮਿਲਿਆ

5 Dariya News

ਖਰੜ 28-Jul-2020

ਰਾਜਿੰਦਰ ਸਿੰਘ (ਨੰਬਰਦਾਰ) ਸਾਬਕਾ ਮਿਊਂਸਪਲ ਕੌਂਸਲਰ ਵਾਰਡ ਨੰਬਰ: 6, ਖਰੜ ਨੇ ਦੱਸਿਆ ਹੈ ਕਿ ਅੱਜ ਪੁਰਾਣੀ ਮਾਤਾ ਗੁਜਰੀ ਇਨਕਲੇਵ ਦਾ ਇੱਕ ਵਫਦ ਲੈ ਕੇ ਐਸ.ਡੀ.ਐਮ ਸਾਹਿਬ ਖਰੜ ਜੀ ਨੂੰ ਮਿਲਿਆ ਜਿਸ ਵਿੱਚ ਹੇਠ ਲਿਖੀ ਬੇਨਤੀ ਕੀਤੀ ਗਈ ਕਿ ਪੁਰਾਣੀ ਮਾਤਾ ਗੁਜਰੀ ਇਨਕਲੇਵ ਵਿੱਚ ਇੱਕ ਚੋਈ/ਨਾਲਾ ਲੰਘਦਾ ਹੈ ਜਿਸ ਵਿੱਚ ਕਾਫੀ ਸਾਰੇ ਹਿੱਸੇ ਵਿੱਚ ਪਾਇਪ ਪੈ ਚੁੱਕੇ ਹਨ ਪਰ ਤਕਰੀਬਨ 10-15 ਘਰਾਂ ਦੇ ਨਾਲ ਲੱਗਦੀ ਚੋਈ ਵਿੱਚ ਹੁਣ ਤੱਕ ਪਾਇਪ ਨਹੀ ਪਏ ਖੁਲਾ ਨਾਲਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਬਹੁਤ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਕੁਝ ਸਮਾਂ ਪਹਿਲਾ ਇਲਾਕਾ ਨਿਵਾਸੀਆਂ ਦੀ ਬੇਨਤੀ ਤੇ ਮਿਊਂਸਪਲ ਕਮੇਟੀ ਵੱਲੋਂ ਇਸ ਕੰਮ ਦੇ ਟੈਂਡਰ ਵੀ ਹੋ ਚੁੱਕੇ ਸਨ ਪਰ ਹੁਣ ਤੱਕ ਇਹ ਕੰਮ ਸ਼ੁਰੂ ਨਹੀ ਕੀਤਾ ਗਿਆ| ਕ੍ਰਿਰਪਾ ਕਰਕੇ ਇਹ ਪਾਇਪ ਪਾਏ ਜਾਣ|ਇਹ ਕਿ ਬਰਸਾਤ ਮੌਕੇ ਸਾਰਾ ਪਾਣੀ ਸਾਡੇ ਘਰਾਂ ਵਿੱਚ ਵੜ ਜਾਦਾ ਹੈ ਜਿਸ ਕਾਰਨ ਫਲੱਡ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਅਤੇ ਰੋਜਾਨਾ ਖੁੱਲੀ ਚੋਈ ਵਿੱਚੋ ਬਦਬੂ ਦੇ ਕਾਰਨ ਸਾਰੇ ਇਲਾਕੇ ਵਿੱਚ ਡਪਿੰਗ ਗਰਾਊਡ ਵਰਗੀ ਬਦਬੂ ਫੈਲੀ ਰਹਿੰਦੀ ਹੈ ਅਤੇ ਰੋਜਾਨਾ ਸੱਪ ਤੇ ਕੀੜੇ ਮਕੌੜੇ ਨਿਕਲਦੇ ਰਹਿੰਦੇ ਹਨ| ਇਹ ਕਿ ਆਉਣ ਵਾਲੇ ਟਾਇਮ ਵਿੱਚ ਸਾਡੇ ਘਰਾਂ ਦੇ ਡਿੱਗਣ ਦਾ ਖਤਰਾ ਪੈਦਾ ਹੋ ਚੁੱਕਾ ਹੈ ਕਿਉਕਿ ਨਾਲੇ ਦੀ ਦਲ-ਦਲ ਦਿਨੋਂ ਦਿਨ ਵਧਦੀ ਜਾ ਰਹੀ ਹੈ ਕਈ ਘਰਾਂ ਵਿੱਚ ਤਰੇੜਾਂ ਆ ਚੁੱਕੀਆਂ ਹਨ ਸਾਨੂੰ ਬਹੁਤ ਵੱਡਾ ਜਾਨੀ-ਮਾਲੀ ਨੁਕਸਾਨ ਹੋਣ ਦਾ ਖਤਰਾ ਹੈ ਇਸ ਕਾਰਨ ਸਾਰੇ ਇਲਾਕੇ ਦੀ ਸਾਂਝੀ ਸਮੱਸਿਆ ਵੱਲ ਦੇਖਦੇ ਹੋਏ ਕਿਰਪਾ ਕਰਕੇ ਜਲਦੀ ਤੋਂ ਜਲਦੀ ਚੋਈ ਨੂੰ ਕਵਰ ਕੀਤਾ ਜਾਵੇ ਜੀ ਵਫਦ ਵਿੱਚ ਸ਼ਾਮਿਲ ਭੁਪਿੰਦਰ ਸਿੰਘ, ਸ਼ਿਵ ਚਰਨ, ਰਾਊਤ ਜੀ, ਅਨਿਲ ਕੁਮਾਰ ਅਤੇ ਮੁਹੱਲਾ ਨਿਵਾਸੀ ਸ਼ਾਮਿਲ ਸਨ|