5 Dariya News

ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਹਾਰ ਘੜੇ ਭੰਨ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ

ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਤੋ ਜਲਦੀ ਪੂਰੀਆਂ ਕਰਨ ਦੀ ਕੀਤੀ ਮੰਗ

5 Dariya News

ਫ਼ਿਰੋਜ਼ਪੁਰ 23-Jul-2020

ਅੱਜ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਹਾਰ ਪਰਵੀਨ ਕੁਮਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਯੂਨੀਅਨ, ਸੰਤ ਰਾਮ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸ ਯੂਨੀਅਨ ਫ਼ਿਰੋਜ਼ਪੁਰ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਸੀ.ਐਮ.ਯੂ ਫ਼ਿਰੋਜ਼ਪੁਰ, ਰਾਮ ਪ੍ਰਸ਼ਾਦ ਜ਼ਿਲ੍ਹਾ ਪ੍ਰਧਾਨ ਦਿ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਫ਼ਿਰੋਜ਼ਪੁਰ, ਉਮ ਪ੍ਰਕਾਸ਼ ਜਨਰਲ ਸਕੱਤਰ ਪੰਜਾਬ ਪੈਨਸ਼ਨਰ ਯੂਨੀਅਨ, ਅਜਮੇਰ ਸਿੰਘ ਜ਼ਿਲ੍ਹਾ ਪ੍ਰਧਾਨ ਸਾਂਝਾ ਮੋਰਚਾ, ਅਜੀਤ ਸਿੰਘ ਜਨਰਲ ਸਕੱਤਰ ਪੰਜਾਬ ਪੈਨਸ਼ਨਰ ਯੂਨੀਅਨ ਫਰੰਟ, ਹਰਭਗਵਾਨ ਸਿੰਘ ਜ਼ਿਲ੍ਹਾ ਪ੍ਰਧਾਨ ਪੀ.ਸੀ/ਜਿ ਪ੍ਰੀ ਕਰਮਚਾਰੀ ਐਸੋਸੀਏਸ਼ਨ ਫ਼ਿਰੋਜ਼ਪੁਰ, ਕਿਸ਼ਨ ਚੰਦ ਜਾਗੋਵਾਲੀਆ ਜ਼ਿਲ੍ਹਾ ਪ੍ਰਧਾਨ ਪ.ਸ.ਸ.ਫ, ਕੰਵਲ ਸਿੰਘ ਸਟੇਟ ਕਰਮਚਾਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਘੜਾ ਭੰਨ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਮੌਕੇ ਓਮਕਾਰ ਸਿੰਘ ਰੋਡਵੇਜ਼ ਵਿਭਾਗ, ਮਲਕੀਤ ਸਿੰਘ ਪਾਸੀ ਆਗੂ ਪੈਨਸ਼ਨਰ ਯੂਨੀਅਨ ਅਤੇ ਅਜੀਤ ਗਿੱਲ ਸਿਹਤ ਵਿਭਾਗ ਵੀ ਹਜ਼ਾਰ ਸਨ।ਇਸ ਮੌਕੇ ਮੁਲਾਜ਼ਮਾਂ ਆਗੂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾ ਸਬੰਧੀ ਇਹ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾ ਜਿਵੇਂ ਕਿ ਤਿੰਨ ਸਾਲਾਂ ਤੋ ਲਟਕਾਏ ਜਾ ਰਹੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ, ਮਿਤੀ 1/1/2016 ਤੋ ਤੁਰੰਤ ਲਾਗੂ ਕੀਤੀ ਜਾਵੇ, ਐਡਹਾਕ, ਕੰਟਰੈਕਟ, ਟੈਂਪਰੇਰੀ,ਵਰਕਚਾਰਜ, ਆਊਟ ਸੋਰਸਿਜ਼ ਮੁਲਾਜ਼ਮਾਂ ਨੂੰ ਇੰਪਲਾਈਜ਼ ਵੈੱਲਫੇਅਰ ਐਕਟ ਬਿਨਾਂ ਛੇੜਛਾੜ ਪੂਰੀ ਤਨਖ਼ਾਹ ਅਤੇ ਭੱਤੇ ਦੇ ਕੇ ਰੈਗੂਲਰ ਕੀਤਾ ਜਾਵੇ। ਆਸ਼ਾ ਵਰਕਰ/ਆਸ਼ਾ ਫੈਸੀਲੀਟੇਟਰਾਂ, ਮਿਡ-ਡੇ ਮੀਲ, ਆਂਗਣਵਾੜੀ ਵਰਕਰ, ਹੈਲਪਰਾਂ ਨੂੰ ਘੱਟ ਤੋਂ ਘੱਟ 18 ਹਜ਼ਾਰ ਰੁਪਏ ਵੇਤਨ ਐਕਟ ਲਾਗੂ ਕੀਤਾ ਜਾਵੇ। ਮਿਤੀ 01/01/2004 ਤੋਂ ਭਰਤੀ ਮੁਲਾਜ਼ਮਾਂ ਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਦੂਜੇ ਅਟਾਨੋਮਸ ਬਾਡੀਆਂ , ਬੋਰਡਾਂ , ਕਾਰਪੋਰੇਸ਼ਨਾਂ ਤੇ ਵੀ ਇਹ ਸਕੀਮ ਲਾਗੂ ਕੀਤੀ ਜਾਵੇ।  ਜਨਵਰੀ 2019 , ਜੁਲਾਈ 2019 , ਜਨਵਰੀ 2020 ਅਤੇ ਜੂਨ 2020 ਡੀ.ਏ.ਦੀਆਂ ਚਾਰ ਕਿਸ਼ਤਾਂ ਸਮੇਤ ਬਕਾਇਆ ਅਤੇ ਜੁਲਾਈ ਤੋਂ ਦਸੰਬਰ -2015 ਤੱਕ , ਜਨਵਰੀ ਤੋਂ ਅਕਤੂਬਰ -2016 ਤੱਕ , ਜੁਲਾਈ ਤੋਂ ਦਸੰਬਰ -2016 ਤੱਕ 22 ਮਹੀਨਿਆਂ , ਜਨਵਰੀ -2017 ਤੋਂ ਜਨਵਰੀ -2019 ਤੱਕ , ਜੁਲਾਈ -2017 ਤੋਂ ਜਨਵਰੀ -2019 , ਜਨਵਰੀ 2018 ਤੋਂ ਅਕਤੂਬਰ 2019 , 01/07/2018 ਤੋਂ 28/02/2020 ਤੱਕ 108 ਮਹੀਨੇ ਦਾ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ ।

 ਬੱਝਵਾਂ ਮੈਡੀਕਲ ਭੱਤਾ 2000 / -ਰੁਪਏ ਮਹੀਨਾ ਕੀਤਾ ਜਾਵੇ , ਮੈਡੀਕਲ ਬਿੱਲਾਂ ਦਾ ਭੁਗਤਾਨ ਕੀਤਾ ਜਾਵੇ ਅਤੇ ਕੈਸ਼ ਲੈਸ ਹੈਲਥ ਸਕੀਮ ਨੂੰ ਸੋਧ ਕੇ ਮੁੜ ਚਾਲੂ ਕੀਤਾ ਜਾਵੇ । ਮੁਲਾਜ਼ਮਾਂ ਤੇ ਲਗਾਇਆ 2400 / -ਰੁਪਏ ਸਾਲਾਨਾ ਜਜ਼ੀਆ ਟੈਕਸ ਵਾਪਸ ਲਿਆ ਜਾਵੇ । ਮਹਾਂ ਲੇਖਾਕਾਰ ਵੱਲੋਂ ਪੈਨਸ਼ਨ ਪੀ.ਪੀ.ਓ. ਜਾਰੀ ਉਪਰੰਤ , ਜੇਕਰ ਕਿਸੇ ਸਮੇਂ / ਸਟੇਜ ਤੇ ਤਨਖ਼ਾਹ ਜਾਂ ਸੇਵਾ ਵਿਚ ਵਾਧਾ ਹੋਣ ਕਾਰਨ ਪੈਨਸ਼ਨ ਵਧਦੀ ਹੈ . ਦੁਹਰਾਈ ਹੁੰਦੀ ਹੈ, ਉਸ ਸੂਰਤ ਵਿਚ ਪਰੋਵੀਜ਼ਨਲ ਬੇਸਿਜ਼ ਤੇ ਪੈਨਸ਼ਨ ਸੋਧ ਦੇ ਅਧਿਕਾਰ ਡੀ.ਡੀ.ਓ. ਪੱਧਰ ਤੇ ਦਿੱਤੇ ਜਾਣ ਤਾਂ ਜੋ ਬੇ-ਵਜ਼ਾ ਦੇਰੀ ਤੋਂ ਬਚਿਆ ਜਾ ਸਕੇ । ਪੂਰਵ 01/12/2011 ਦੇ ਪੈਨਸ਼ਨਰਾਂ ਦੀ ਪੈਨਸ਼ਨ 25 ਸਾਲ ਦੀ ਸੇਵਾ ਦੇ ਆਧਾਰ ਤੇ ਅੰਤਿਮ ਤਨਖ਼ਾਹ ਦਾ 50 % ਪੈਨਸ਼ਨ ਮਾਣਯੋਗ ਅਦਾਲਤ ਸਿਵਲ ਰਿੱਟ ਪਟੀਸ਼ਨ 7239 ਆਫ਼ 2015 ਚ ਮਿਤੀ 18/12/2019 ਨੂੰ ਦਿੱਤੇ ਫ਼ੈਸਲੇ ਅਨੁਸਾਰ ਪੈਨਸ਼ਨ ਸੋਧ ਦਾ ਪੱਤਰ ਜਾਰੀ ਕੀਤਾ ਜਾਵੇ ਤੇ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਦੇ ਹੱਕ ਵਿਚ ਹੋਏ ਦੂਜੇ ਕੋਰਟ ਦੇ ਫ਼ੈਸਲਿਆਂ ਨੂੰ ਤੁਰੰਤ ਜੈਨਰੇਲਾਈਜ਼ ਕੀਤਾ ਜਾਵੇ । ਮਹਾਂ ਲੇਖਾਕਾਰ ਪੰਜਾਬ ਦੇ ਦਫ਼ਤਰ ਵਿਖੇ ਪੂਰਵ 01/12/2011 ਦੇ ਪੈਨਸ਼ਨਰਾਂ ਦੇ ਪੈਡਿੰਗ ਪਏ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ । ਤਰਸ ਦੇ ਆਧਾਰ ਤੇ ਬਣਦੀਆਂ ਨਿਯੁਕਤੀਆਂ ਤੁਰੰਤ ਕੀਤੀਆਂ ਜਾਣ , ਯੂ.ਟੀ. ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਅਤੇ ਪੈਨਸ਼ਨਰਜ਼ ਦਾ ਜੇਕਰ ਕੋਈ ਬੱਚਾ/ਆਸ਼ਤ ਜਾ ਮਾਨਸਿਕ ਰੋਗ ਦਾ ਸ਼ਿਕਾਰ ਹੋਵੇ ਤਲਾਕਸ਼ੁਦਾ/ਵਿਧਵਾ ਆਸ਼ਰਿਤ ਲੜਕੀ ਦੀ ਫੈਮਲੀ ਪੈਨਸ਼ਨ ਬਹਾਲ ਕੀਤੀ ਜਾਵੇ। ਪੰਜਾਬ ਰਾਜ ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੀ ਤਰ੍ਹਾਂ ਮੁਫ਼ਤ ਬਿਜਲੀ ਦੀ ਸੁਵਿਧਾ ਜਾਰੀ ਰੱਖੀ ਜਾਵੇ ਸਮੇਤ ਵੱਖ-ਵੱਖ ਮੰਗਾਂ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕਰਵਾਉਣ ਸਬੰਧੀ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਇਸ ਤੋ ਵੱਡੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।