ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਵਲੋਂ ਹਰਾ-ਭਰਾ ਨਵਾਂਸ਼ਹਿਰ ਮੁਹਿੰਮ ਦਾ ਆਗਾਜ਼
ਬਾਈਪਾਸ ਨੂੰ ਸੁੰਦਰ ਦਿੱਖ ਦੇਣ ਲਈ ਲਗਾਏ ਜਾਣਗੇ 10 ਹਜ਼ਾਰ ਪੌਦੇ
5 Dariya News
ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ) 16-Jul-2020
ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਵਲੋਂ ਅੱਜ ਅਵਾਜ਼ ਸੰਸਥਾਂ ਵਲੋਂ ਸਾਥੀ ਸੰਸਥਾਵਾਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ "ਹਰਾ - ਭਰਾ ਨਵਾਂਸ਼ਹਿਰ ਮਹਿੰਮ" ਦਾ ਆਗਾਜ਼ ਚੰਡੀਗੜ੍ਹ ਬਾਈਪਾਸ - ਲੰਗੜੋਆ ਪੁਆਇੰਟ ਨਵਾਂਸ਼ਹਿਰ ਉੱਤੇ ਬੂਟਾ ਲਗਾ ਕੇ ਕੀਤਾ ਗਿਆ ।ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਨਾਮੀ ਅਵਾਜ਼ ਸੰਸਥਾਂ ਵਲੋਂ ਇਸ ਮੁਹਿੰਮ ਲਈ ਵਣ-ਵਿਭਾਗ, ਨਵਾਂਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ `ਤੇ ਜਾਗਰੂਕ ਸ਼ਹਿਰੀਆਂ ਨੂੰ ਨਾਲ ਜੋੜਿਆ ਗਿਆ ਹੈ ਅਤੇ ਸਭ ਦੇ ਸਹਿਯੋਗ ਨਾਲ ਇਸ ਬਾਈਪਾਸ ਨੂੰ ਹਰਾ-ਭਰਾ ਕਰਨ ਅਤੇ ਸੁੰਦਰ ਦਿੱਖ ਦੇਣ ਲਈ 10,000 ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ।ਉਨ੍ਹਾਂ ਦੱਸਿਆ ਕਿ ਸਭ ਸੰਸਥਾਵਾਂ ਇਸ ਕਾਰਜ ਵਿੱਚ ਭਰਪੂਰ ਸਹਿਯੋਗ ਦੇ ਰਹੀਆਂ ਹਨ ।ਉਨ੍ਹਾਂ ਨੇ ਅਵਾਜ਼ ਦੇ ਇਸ ਉਪਰਾਲੇ ਨੂੰ ਬਹੁਤ ਹੀ ਸ਼ਲਾਘਾਯੋਗ ਦੱਸਿਆ ਅਤੇ ਸਭ ਜਾਗਰੂਕ ਸ਼ਹਿਰੀਆਂ `ਤੇ ਇਲਾਕਾ ਨਿਵਾਸੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧੋ-ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਨਵਾਂਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਜੋ ਇਸ ਨੇਕ ਕੰਮ ਵਿੱਚ ਹਿੱਸੇਦਾਰ ਹਨ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਪੰਜਾਬ ਪੁਲਿਸ ਵਲੋਂ ਇਸ ਕਾਰਜ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਡੀ.ਐਸ.ਪੀ. ਰਾਜ ਕੁਮਾਰ, ਆਵਾਜ਼ ਸੰਸਥਾ ਵਲੋਂ ਸਰਵਨ ਮੀਲੂ, ਵਰਿੰਦਰ ਬਜਾਰ੍ਹਾ, ਗੋ-ਗ੍ਰੀਨ ਬਰਨਾਲਾ ਦੇ ਵਰਿੰਦਰ, ਮਦਨ ਲਾਲ ਚੇਚੀ, ਸੁਰਿੰਦਰ ਖੇਪੜ, ਹਰਸ਼ ਸ਼ਰਮਾ ਅਤੇ ਹਰਿੰਦਰ ਬਜਾਰ੍ਹਾ ਹਾਜ਼ਰ ਸਨ।