5 Dariya News

ਸੱਰਬਤ ਦਾ ਭਲਾ ਚੈਰਿਟੇਬਲ ਟਰੱਸਟ ਨੇ ਸੁੱਕੇ ਰਾਸ਼ਨ ਦੀਆਂ ਕੀਟਾਂ ਅਤੇ ਸਹਾਇਤਾ ਰਾਸ਼ੀ ਦੇ ਚੈਕ ਵੰਡੇ

5 Dariya News

ਰੂਪਨਗਰ 11-Jul-2020

ਡਾ. ਐਸ.ਪੀ.ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸੱਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੂਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਮਾਸਿਕ ਪੇਨਸ਼ਨ ਸਕੀਮ ਤਹਿਤ ਚੈਕ ਵੰਡੇ ਗਏ। ਇਸ ਮੋਕੇ ਤੇ ਸੱਰਬਤ ਦਾ ਭਲਾ ਚੈਰਿਟੇਬਲ ਟੱਰਸਟ ਦੇ ਮੈਨਿਜੰਗ ਟੱਰਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਅਤੇ ਐੈਸ.ਪੀ ਸਰਦਾਰ ਜਗਜੀਤ ਸਿੰਘ ਜੱਲ੍ਹਾ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਰਹੇ ਅਤੇ ਇਹਨਾਂ ਵਲੋਂ ਮਾਸਿਕ ਪੈਨਸ਼ਨ ਚੈਕ ਅਤੇ ਰਾਸ਼ਨ ਕੀਟਾਂ ਜ਼ਰੂਰਤ ਮੰਦ ਪਰਿਵਾਂਰਾ ਨੂੰ ਵੰਡਣ ਦੀ ਰਸਮ ਅਦਾ ਕੀਤੀ ਗਈ । ਰੂਪਨਗਰ ਇਕਾਈ ਦੇ ਪ੍ਰਧਾਨ ਸ਼੍ਰੀ ਜੇ.ਕੇ.ਜੱਗੀ ਨੇ ਜਾਣਕਾਰੀ ਸਾਂਝੇ ਕਰਦੀਆਂ ਦੱਸਿਆ ਕੀ ਇਸ ਸਮਾਗਮ ਦੋਰਾਨ 300 ਗਰੀਬ ਲੋੜਵੰਦ ਪਰਿਵਾਰਾ, ਮੈਡਿਕਲ ਤੇ ਵਿਧਵਾਵਾਂ ਨੂੰ ਮਾਸਿਕ ਪੈਨਸ਼ਨ ਚੈਕ ਵੰਡੇ ਗਏ ਅਤੇ ਨਾਲ ਹੀ ਉਹਨਾਂ ਨੂੰ ਸੁੱਕੇ ਰਾਸ਼ਨ ਦਿਆਂ ਕਿਟਾਂ ਵੀ ਦਿੱਤਿਆਂ ਗਈਆ। ਇਸ ਰਾਸ਼ਨ ਦੀ ਸਪਲਾਈ ਸਤੰਬਰ ਮਹੀਨੇ ਤੱਕ ਦਿੱਤੀ ਜਾਵੇਗੀ । ਇਹ ਕੀਟਾਂ ਲੋੜਵੰਦ ਪਰਿਵਾਰਾਂ,ਗ੍ਰੰਥੀ, ਰਿਕਸ਼ਾ ਚਾਲਕ,ਬੱਸ ਡਰਾਇਵਰ, ਟੈਕਸੀ ਚਾਲਕ ਆਦਿ ਪਰਿਵਾਰਾਂ ਨੂੰ ਇਹਨਾਂ ਰਾਸ਼ਨ ਦਿਆਂ ਕੀਟਾਂ ਵਿੱਚ 5 ਕਿਲੋ ਆਟਾ,5 ਕਿਲੋ ਚਾਵਲ, 2½ਕਿਲੋ ਚਿਨੀ, 2½ ਦਾਲ ,1/2 ਕਿਲੋ ਨਿਉਟਰੀ ਅਤੇ½ਕਿਲੋ ਚਾਹ ਪਤੀ ਸੀ।ਚੈੱਕ ਵੰਡਣ ਸਮੇਂ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਤੋਂ ਬਾਦ ਪ੍ਰੈਸ ਕਲੱਬ ਰੂਪਨਗਰ ਵਿਖੇ ਇੱਕ ਪ੍ਰੈਸ ਮੀਟਿੰਗ ਵੀ ਕੀਤੀ ਅਤੇ ਇਸ ਵਿੱਚ ਡਾ. ਐਸ. ਪੀ. ਸਿੰਘ ਓਬਰਾਏ ਜੀ ਨੇ ਆਪਣੇ ਵਲੋਂ ਚਲ ਰਹੇ ਸਾਰੇ ਯੋਜਨਾਵਾ ਬਾਰੇ ਦੱਸਿਆ। ਕੰਪਨੀ ਵਲੋਂ ਧੋਖਾ ਦੇਤੇ ਜਾਣ ਕਾਰਣ ਦੁਬਈ ਵਿੱਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 700 ਭਾਰਤੀ ਨੌਜਵਾਨਾਂ ਨੂੰ ਸਰੱਬਤ ਦਾ ਭਲਾ ਚੈਰਿਟੇਬਲ ਟਰੱਸਟ ਦੇ ਮੁੱਖੀਡਾ.ਐੱਸ.ਪੀ.ਸਿੰਘਓਬਰਾਏਜੀ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਵਾਪਸ ਭਾਰਤ ਆਪਣੇ ਖਰਚੇ ਤੇ ਲੈ ਕੇ ਆ ਰਹੇ ਹਨ। ਇਸ ਸੰਸਥਾ ਵਲੋਂ ਪੰਜਾਬ, ਹਰਿਆਣਾ ਅਤੇ ਜੰਮੂ- ਕਸ਼ਮਿਰ ਵਿੱਚ 60,000 ਪਰਿਵਾਰਾਂ ਨੂੰ ਇਸ ਮਹਿਨੇ ਦੀ ਰਾਸ਼ਨ ਖੇਪ ਦਿੱਤੀ ਜਾ ਰਹੀ ਹੈ।ਇਸਮੋਕੇ ਤੇ ਜ਼ਿਲ੍ਹਾ ਪ੍ਰਧਾਨਸ੍ਰੀ.ਜੇ.ਕੇ.ਜੱਗੀ,ਟਰੱਸਟਦੇਉਪਪ੍ਰਧਾਨਸ੍ਰੀ.ਅਸ਼ਵਨੀ ਖੰਨਾ,ਸ੍ਰੀ.ਮਦਨ ਗੁਪਤਾ,ਸ.ਇੰਦਰਜੀਤ ਸਿੰਘ, ਸ਼੍ਰੀ ਸੁਖਦੇਵ ਸ਼ਰਮਾ, ਸ਼੍ਰੀ ਜੀ.ਐਸ.ਓਬਰਾਏ, ਸ਼੍ਰੀ ਰਾਜੀਵ ਸਹਿਗਲ , ਸ਼੍ਰੀ ਧਰਮਵੀ ਰਤੇਸ.ਜਗਜੀਤ ਜੀਤੀ ਮੋਜੂਦ ਸਨ।