5 Dariya News

ਮਿਸ਼ਨ ਫਤਿਹ ਅਧੀਨ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਕੋਵਿਡ 19 ਮਹਾਂਮਾਰੀ ਸਬੰਧੀ ਕੀਤਾ ਜਾਗਰੂਕ

ਮਿਸ਼ਨ ਫਤਿਹ ਦੀ ਜਾਗਰੂਕਤਾ ਵੱਧ ਤੋ ਵੱਧ ਫੈਲਾਉਣ ਲਈ ਕੀਤਾ ਉਤਸ਼ਾਹਿਤ

5 Dariya News

ਮੋਗਾ 11-Jul-2020

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਫਤਿਹ ਅਧੀਨ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਮੋਗਾ-1 ਰਾਣਾ ਗੁਰਬਰਿੰਦਰ ਕੌਰ, ਸੁਪਰਵਾਈਜ਼ਰ ਹਰਜੀਤ ਕੌਰ ਵੱਲੋ  ਡਾਲਾ, ਚੜਿੱਕ, ਬੁੱਟਰ, ਲੰਢੇਕੇ, ਮੋਗਾ ਸਰਕਲਾਂ ਵਿੱਚ ਜਾ ਕੇ ਸਮੂਹ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਨੂੰ ਕੋਵਿਡ 19 ਮਹਾਂਮਾਰੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੋਰਨਾਂ ਨੂੰ ਵੀ ਮਿਸ਼ਨ ਫਤਿਹ ਅਤੇ ਕਰੋਨਾ ਸੰਕਰਮਣ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੱਲੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵਿਸਥਾਰ ਸਹਿਤ ਦੱਸਿਆ ਗਿਆ ਕਿ ਅਸੀ ਕਿਵੇ ਕਰੋਨਾ ਸੰਕਰਮਣ ਤੋ ਬਚਨ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਮਿਸ਼ਨ ਫਤਿਹ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਸਕਦੇ ਹਾਂ।ਇਸ ਮੌਕੇ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਰਾਣਾ ਗੁਰਬਰਿੰਦਰ ਕੌਰ ਵੱਲੋ ਦੱਸਿਆ ਗਿਆ ਕਿ ਮਿਸ਼ਨ ਫਤਿਹ ਪੰਜਾਬ ਵਾਸੀਆਂ ਦੀ ਕੋਵਿਡ 19 ਮਹਾਂਮਾਰੀ ਨੂੰ ਹਰਾਉਣ ਦੀ ਇੱਕ ਮੁਹਿੰਮ ਹੈ ਇਹ ਮੁਹਿੰਮ ਲੋਕਾਂ ਦੀ, ਲੋਕਾਂ ਵੱਲੋ ਅਤੇ ਲੋਕਾਂ ਲਈ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਜਿਵੇ ਕਿ ਹੱਥਾਂ ਨੂੰ ਵਾਰ ਵਾਰ ਧੋਣਾ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਕਾਇਮ ਰੱਖਣੀ, ਬੇਲੋੜੀ ਮੂਵਮੈਟ ਬੰਦ ਕਰਨੀ ਨੂੰ ਇੰਨ ਬਿੰਨ ਪਾਲਣਾ ਵਿੱਚ ਲਿਆਉਣਾ ਚਾਹੀਦਾ ਹੈ ਕਿਉਕਿ ਇਸ ਨਾਲ ਹੀ ਅਸੀ ਕਰੋਨਾ ਦੇ ਸੰਕਰਮਣ ਤੋ ਬਚ ਸਕਦੇ ਹਾਂ।ਸੁਪਰਵਾਈਜ਼ਰ ਹਰਜੀਤ ਕੌਰ ਵੱਲੋ ਵੱਖ ਵੱਖ ਸਰਕਲਾਂ ਵਿੱਚ ਜਾ ਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤੀਆਂ ਗਈਆਂ ਕਰੋਨਾ ਸੰਕਰਮਣ ਤੋ ਬਚਨ ਲਈ ਸਾਰੀਆਂ ਹਦਾਇਤਾਂ, ਨਿਯਮਾਂ ਦੀ ਪਾਲਣਾ ਕਰਨਾ ਕਰਕੇ ਸੂਬਾ ਸਰਕਾਰ ਨੂੰ ਆਪਣਾ ਸਹਿਯੋਗ ਦੇਣਾ ਹੀ ਮਿਸ਼ਨ ਫਤਿਹ ਹੈ। ਇਸ ਦੌਰਾਨ ਸਾਰੇ ਸਰਕਲਾਂ ਦੀਆਂ  ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ ਤੇ ਮਿਸ਼ਨ ਫਤਿਹ ਨੂੰ ਨੇਪਰੇ ਚਾੜ੍ਹਨ ਦਾ ਪ੍ਰਣ ਲਿਆ।