5 Dariya News

ਜੀਓਜੀਜ਼ ਨੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਪੰਚਾਂ-ਸਰਪੰਚਾਂ ਨੂੰ ਮਿਸ਼ਨ ਨਾਲ ਜੋੜਿਆ

ਜੀਓਜੀ ਮਿਹਰ ਸਿੰਘ ਨੇ ਵਧੀਆ ਪ੍ਰਚਾਰ ਗਤੀਵਿਧੀਆਂ ਲਈ ਜਿੱਤਿਆ ਕਾਂਸੀ ਸਰਟੀਫਿਕੇਟ

5 Dariya News

ਐਸ.ਏ.ਐਸ. ਨਗਰ 11-Jul-2020

ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਖ਼ਿਲਾਫ਼ ਵਿੱਢੀ ਜੰਗ ਮਿਸ਼ਨ ਫ਼ਤਿਹ ਤਹਿਤ ਖੁਸ਼ਹਾਲੀ ਦੇ ਰਾਖੇ ਪਿੰਡ-ਪਿੰਡ ਕੋਵਿਡ-19 ਪ੍ਰਤੀ ਸਾਵਧਾਨੀਆਂ ਰੱਖਣ ਦਾ ਪ੍ਰਚਾਰ ਕਰ ਰਹੇ ਹਨ। ਜੀਓਜੀ ਦੇ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮੁਖੀ ਬ੍ਰਿਗੇਡੀਅਰ (ਸੇਵਾ ਮੁਕਤ) ਮਨੋਹਰ ਸਿੰਘ ਨੇ ਦੱਸਿਆ ਕਿ ਖੁਸ਼ਹਾਲੀ ਦੇ ਰਾਖੇ ਮਿਸ਼ਨ ਫ਼ਤਿਹ ਦੇ ਬੈਜ ਲਗਾ ਕੇ ਲੋਕਾਂ ਨੂੰ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਤੋਂ ਬਚਣ ਲਈ ਦਿੱਤੇ ਸੁਨੇਹੇ ਦੇ ਪੈਂਫਲਟ ਵੰਡ ਰਹੇ ਹਨ, ਉਥੇ ਹੀ ਉਹ ਲੋਕਾਂ ਨੂੰ ਮਿਸ਼ਨ ਫ਼ਤਿਹ ਨਾਲ ਜੁੜਨ ਲਈ ਲੋਕਾ ਦੇ ਮੋਬਾਇਲ ਫੋਨਾਂ ਵਿੱਚ ਕੋਵਾ ਐਪ ਵੀ ਡਾਊਨਲੋਡ ਕਰਵਾ ਰਹੇ ਹਨ।ਉਹਨਾਂ ਦੱਸਿਆ ਕਿ ਪਿੰਡਾਂ ਵਿਚ ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਜੀਓਜੀਜ਼ ਵੱਲੋਂ ਪਿੰਡ ਦੀ ਗਰਾਮ ਪੰਚਾਇਤ ਦੇ ਮੈਂਬਰਾਂ ਸਮੇਤ ਆਸ਼ਾ ਵਰਕਰਾਂ, ਆਂਗਣਵਾੜੀਜ, ਸੁਪਰਵਾਈਜਰਾਂ ਨੂੰ ਨਾਲ ਲੈਕੇ  ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ ਮਾਸਕ ਪਾਉਣ, ਆਪਸੀ ਦੂਰੀ ਰੱਖਣ, ਹੱਥ ਧੋਹਣ ਇਕੱਠਾਂ ਵਿੱਚ ਨਾ ਜਾਣ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਹੋਰ ਇਹਤਿਆਤ ਵਰਤਣ ਸਬੰਧੀਂ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਤਹਿਸੀਲ ਖਰੜ ਦੇ ਜੀਓਜੀ ਮੇਹਰ ਸਿੰਘ ਨੇ ਵਧੀਆ ਪ੍ਰਚਾਰ ਗਤੀਵਿਧੀਆਂ ਲਈ ਮੁੱਖ ਮੰਤਰੀ ਪੰਜਾਬ ਦੇ ਹਸਤਾਖਰ ਵਾਲਾ ਕਾਂਸੀ ਸਰਟੀਫਿਕੇਟ ਜਿੱਤਿਆ ਹੈ।