5 Dariya News

ਮਿਲ ਕੇ ਕਰਨਾ ਹੈ ਮਿਸ਼ਨ ਫ਼ਤਿਹ ਨੂੰ ਸਫਲ-ਸਿਵਲ ਸਰਜਨ

ਬੀ. ਈ. ਈਜ਼ ਤੇ ਐਲ. ਐਚ. ਵੀਜ਼ ਨਾਲ ਕੀਤੀ ਮੀਟਿੰਗ

5 Dariya News

ਕਪੂਰਥਲਾ 06-Jul-2020

ਕੋਰੋਨਾ ਦੇ ਮੱਦੇਨਜ਼ਰ ਕੰਮ ਵਿਚ ਕਿਸੇ ਤਰਾਂ ਦੀ ਕੋਤਾਹੀ ਨਾ ਕੀਤੀ ਜਾਏ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਬੀ. ਈ. ਈਜ਼ ਅਤੇ ਐਲ. ਐਚ. ਵੀਜ਼ ਦੀ ਮਹੀਨਾਵਾਰ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਕੋਰੋਨਾ ਦੇ ਨਾਲ-ਨਾਲ ਬਾਕੀ ਸਿਹਤ ਪ੍ਰੋਗਰਾਮਾਂ ਬਾਰੇ ਵੀ ਟੀਮ ਵਰਕ ਵਜੋਂ ਕੰਮ ਕੀਤਾ ਜਾਏ ਅਤੇ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਿਹ ਨੂੰ ਸਫਲ ਕੀਤਾ ਜਾਏ। ਉਨਾਂ ਇਹ ਵੀ ਕਿਹਾ ਕਿ ਅਰਬਨ ਏਰੀਆ ਤੇ ਹਾਈ ਰਿਸਕ ਏਰੀਆ ਦੇ ਹਾਊਸ-ਟੂ-ਹਾਊਸ ਸਰਵੇ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਉਨਾਂ ਦੱਸਿਆ ਕਿ ਸਰਵੇ ਦੌਰਾਨ ਕੋਵਿਡ ਦੇ ਲੱਛਣ ਵਾਲੇ ਮਰੀਜ਼ਾਂ, ਸ਼ੂਗਰ, ਬੀ. ਪੀ ਜਾਂ ਹੋਰ ਕੋਈ ਗੰਭੀਰ ਬਿਮਾਰੀ (ਕੋਮੋਰਬਿਡ ਕੰਡੀਸ਼ਨ) ਵਾਲੇ ਵਿਅਕਤੀਆਂ ਦੇ ਕੋਵਿਡ ਦੇ ਟੈਸਟ ਕਰਵਾਏ ਜਾਣ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਾਜਕਰਨੀ ਅਤੇ ਡੀ. ਪੀ. ਐਮ ਡਾ. ਸੁਖਵਿੰਦਰ ਕੌਰ ਵੀ ਹਾਜ਼ਰ ਸਨ।ਜ਼ਿਲਾ ਟੀਕਾਕਰਨ ਅਫ਼ਸਰ ਡਾ. ਆਸ਼ਾ ਮਾਂਗਟ ਨੇ ਟੀਕਾਕਰਨ ਪ੍ਰੋਗਰਾਮ, ਹਾਊਸ-ਟੂ-ਹਾਊਸ ਸਰਵੇ, ਚਾਈਲਡ ਡੈੱਥ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨਾਂ ਕਿਹਾ ਕਿ ਬੱਚਿਆਂ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਕੋਈ ਵੀ ਬੱਚਾ ਟੀਕਾਕਾਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨਾਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਦੇ ਜਿਹੜੇ ਟੀਚੇ ਨਿਸ਼ਚਿਤ ਹਨ, ਉਨਾ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ।ਜ਼ਿਲਾ ਟੀ. ਬੀ ਕਲੀਨਿਕ ਦੇ ਕੰਸਲਟੈਂਟ ਡਾ. ਕਿੰਦਰਪਾਲ ਬੰਗੜ ਨੇ ਕਿਹਾ ਕਿ ਫੀਲਡ ਵਿਚ ਟੀ. ਬੀ ਦੀ ਬਿਮਾਰੀ ਦੇ ਲੱਛਣਾਂ ਅਤੇ ਉਸ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਦੱਸਿਆ ਕਿ 2 ਹਫ਼ਤੇ ਤੋਂ ਜ਼ਿਆਦਾ ਖਾਂਸੀ, ਬੁਖਾਰ, ਕਮਜ਼ੋਰੀ, ਭੁੱਖ ਨਾ ਲੱਗਣਾ, ਟੀ. ਬੀ ਦੀ ਬਿਮਾਰੀ ਦੇ ਲੱਛਣ ਹੋ ਸਕਦੇ ਹਨ।