ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸੱਕਰੀ ਵਿਰੋਧੀ ਦਿਵਸ ਮੌਕੇ ਮਾਨਸਾ ਪੁਲਿਸ ਵੱਲੋਂ ਨਸ਼ਿਆ ਦੇ ਖਾਤਮੇ ਦੀ ਮੁਹਿੰਮ ਦਾ ਕੀਤਾ ਗਿਆ ਆਗਾਜ਼
ਜਿਲਾ ਮਾਨਸਾ ਨੂੰ ਨਸ਼ਾ ਮੁਕਤ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੀ ਅਸਲ ਮੰਤਵ - ਐਸ.ਐਸ.ਪੀ. ਡਾ. ਭਾਰਗਵ
5 Dariya News
ਮਾਨਸਾ 26-Jun-2020
ਅੱਜ 26 ਜੂਨ ਨੂੰ ਵਿਸਵ ਭਰ ਵਿੱਚ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸੱਕਰੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਨਸ਼ਿਆ ਦੀ ਦਿਨ ਬ ਦਿਨ ਵਧ ਰਹੀ ਵਰਤੋਂ ਅਤੇ ਸਮਾਜ ਤੇ ਇਸਦੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਵੇਖਦਿਆ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਵੱਲੋਂ ਹਰ ਸਾਲ 26 ਜੂਨ ਦੇ ਦਿਹਾੜੇ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾਂ ਕੀਤਾ ਗਿਆ ਸੀ। ਕਿਉਕਿ ਨਸ਼ੇ ਦੀ ਸਮੱਸਿਆ ਅਤੀ ਗੰਭੀਰ ਸਮੱਸਿਆ ਹੈ ਅਤੇ ਨਸ਼ੇ ਨੂੰ ਹੀ ਜਿਆਦਾਤਰ ਅਪਰਾਧਾਂ ਦੀ ਮਾਂ ਕਿਹਾ ਜਾਂਦਾ ਹੈ।ਮਾਨਯੋਗ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਮਾਨਸਾ ਵਿਖੇ ਵੀ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸੱਕਰੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਮਾਨਸਾ ਦੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਜਿਲਾ ਅੰਦਰ ਨਸ਼ਿਆ ਦੇ ਮੁਕੰਮਲ ਖਾਤਮੇ ਸਬੰਧੀ ਅੱਜ ਉਹਨਾਂ ਵੱਲੋਂ ਹਰੀ ਝੰਡੀ ਦੇ ਕੇ ਮਾਨਸਾ ਤੋਂ ਨਸ਼ਿਆ ਵਿਰੋਧੀ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਜਿਲਾ ਦੇ ਸਾਰੇ ਥਾਣਿਆ/ਚੌਕੀਆਂ/ਸਟਾਫਾਂ ਦੇ ਏਰੀਆਂ ਦੇ ਚੌਕਾਂ, ਮੋੜਾਂ ਅਤੇ ਜਨਤਕ ਥਾਵਾਂ ਤੇ 82 ਤੋਂ ਵੱਧ ਵੱਡੇ ਹੋਰਡਿੰਗ/ਬੋਰਡ ਲਗਵਾਏ ਗਏ ਹਨ। ਨਸ਼ਿਆ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੇ 21,000 ਬੈਨਰ/ਪੋਸਟਰ/ਪੈਮਫਲਿਟ ਛਪਵਾ ਕੇ ਵੰਡੇ ਗਏ ਹਨ। ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦੀ ਬਜਾਏ ਪੜ੍ਹਾਈ ਅਤੇ ਖੇਡਾਂ ਵੱਲੋ ਪ੍ਰੇਰਿਤ ਕੀਤਾ ਜਾ ਰਿਹਾ ਹੈ।ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆ ਵਰਤਦੇ ਹੋਏ ਪਬਲਿਕ ਨੂੰ ਨਾਲ ਲੈ ਕੇ ਰੈਲੀਆ ਕੱਢੀਆ ਗਈਆ ਹਨ, ਸੈਮੀਨਰ ਕਰਵਾਏ ਗਏ ਹਨ ਅਤੇ 50 ਹਜਾਰ ਤੋਂ ਵੱਧ ਲੋਕਾਂ ਨੂੰ ਮੋਬਾਇਲ ਫੋਨ ਰਾਹੀ ਐਸ.ਐਮ.ਐਸ. ਭੇਜ ਕੇ ਨਸ਼ਿਆ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ ਹੈ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਵੱਧ ਤੋਂ ਵੱਧ ਪਬਲਿਕ ਨੂੰ ਨਾਲ ਜੋੜ ਕੇ ਜਿਲਾ ਅੰਦਰ ਨਸ਼ਿਆ ਦੇ ਮੁਕੰਮਲ ਖਾਤਮੇ ਦੇ ਮੱਦੇਨਜ਼ਰ ਪਬਲਿਕ ਨੂੰ ਜਾਗਰੂਕ ਕਰਨ ਲਈ ਮਾਨਸਾ ਪੁਲਿਸ ਵੱਲੋਂ ਮਿਤੀ 20-06-2020 ਤੋਂ 10-07-2020 ਤੱਕ ਆਨ-ਲਾਈਨ ਕੰਪੀਟੀਸ਼ਨ ਸੁਰੂ ਕੀਤਾ ਗਿਆ ਹੈ। ਇਸ ਮੁਕਾਬਲੇ ਦੀਆ 4 ਕੈਟਾਗਿਰੀਆ ਬਣਾਈਆ ਗਈਆ ਹਨ, ਪਹਿਲੀ ਕੈਟਾਗਿਰੀ ਵਿੱਚ ਲੇਖ (ਵੱਧ ਤੋਂ ਵੱਧ 1200 ਤੋਂ 1500 ਸਬਦ), ਦੂਸਰੀ ਕੈਟਾਗਿਰੀ ਸਲੋਗਨ, ਤੀਸਰੀ ਕੈਟਾਗਿਰੀ ਡਰਾਇੰਗ ਅਤੇ ਪੇਟਿੰਗ ਅਤੇ ਚੌਥੀ ਕੈਟਾਗਿਰੀ ਮਿਊਜਿਕ ਅਤੇ ਵੀਡੀਓ ਬਣਾਈਆ ਗਈਆ ਹਨ। ਹਰੇਕ ਕੈਟਾਗਿਰੀ ਵਿੱਚੋ ਪਹਿਲੀ, ਦੂਜੀ ਅਤੇ ਤੀਸਰੀ ਪੁਜੀਸ਼ਨ ਤੇ ਆਉਣ ਵਾਲਿਆ ਨੂੰ ਢੁੱਕਵੇ ਇਨਾਮ ਦਿੱਤੇ ਜਾਣਗੇ।ਜਿਲਾ ਮਾਨਸਾ ਦਾ ਇਲਾਕਾ ਹਰਿਆਣਾ ਪ੍ਰਾਂਤ ਨਾਲ ਲੱਗਦਾ ਹੋਣ ਕਰਕੇ ਜਿਆਦਾਤਰ ਨਸ਼ਾ ਗੁਵਾਂਢੀ ਰਾਜਾਂ ਰਾਹੀ ਮਾਨਸਾ ਅੰਦਰ ਸਪਲਾਈ ਹੁੰਦਾ ਹੈ।
ਮਾਨਸਾ ਪੁਲਿਸ ਵੱਲੋਂ ਹਰਿਆਣਾ ਪ੍ਰਾਂਤ ਨਾਲ ਲੱਗਦੀਆ ਮੇਨ ਸੜਕਾਂ, ਲਿੰਕ ਸੜਕਾਂ, ਕੱਚੇ ਰਸਤਿਆਂ ਆਦਿ ਪਰ ਦਿਨ/ਰਾਤ ਦੀਆ ਨਾਕਾਬੰਦੀਆ ਕਾਇਮ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਕਿਸੇ ਵੀ ਨਸ਼ਾ ਤਸੱਕਰ ਨੂੰ ਜਿਲਾ ਅੰਦਰ ਆਉਣ ਤੋ ਰੋਕਿਆ ਗਿਆ ਹੈ। ਵੱਧ ਤੋਂ ਵੱਧ ਸੋਰਸ ਪੈਦਾ ਕਰਕੇ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਜਾ ਰਹੀ ਹੈ। ਫੜੇ ਗਏ ਵਿਆਕਤੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾ ਕੇ ਮੁਕੱਦਮਿਆਂ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ।ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿਛਲੇ ਨਸ਼ਾ ਵਿਰੋਧੀ ਦਿਵਸ ਤੋਂ ਅੱਜ ਤੱਕ (25-06-2019 ਤੋਂ 26-06-2020 ਤੱਕ) ਨਸ਼ਿਆ ਵਿਰੁੱਧ ਕਾਰਵਾਈ ਕਰਦੇ ਹੋਏ ਐਨ.ਡੀ.ਪੀ.ਐਸ. ਐਕਟ ਤਹਿਤ 830 ਨਸ਼ਾ ਤਸੱਕਰਾ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 596 ਮੁਕੱਦਮੇ ਦਰਜ਼ ਕੀਤੇ ਗਏ ਹਨ, ਜਿਹਨਾਂ ਪਾਸੋਂ ਹੈਰੋਇੰਨ (ਚਿੱਟਾ) 1 ਕਿਲੋ 139 ਗ੍ਰਾਮ, ਅਫੀਮ 16 ਕਿਲੋ 842 ਗ੍ਰਾਮ, ਭੁੱਕੀ ਚੂਰਾਪੋਸਤ 738 ਕਿਲੋ 445 ਗ੍ਰਾਮ, ਨਸ਼ੀਲੀਆ ਗੋਲੀਆਂ 43302, ਗਾਂਜਾ 23 ਕਿਲੋ 399 ਗ੍ਰਾਮ, ਸਮੈਕ 156 ਗ੍ਰਾਮ, ਨਸ਼ੀਲੀਆ ਸੀਸ਼ੀਆਂ 244, ਸੁਲਫਾਂ/ਭੰਗ 10 ਕਿਲੋ 773 ਗ੍ਰਾਮ, ਨਸ਼ੀਲਾ ਪਾਊਡਰ 379 ਗ੍ਰਾਮ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਆਬਕਾਰੀ ਐਕਟ ਤਹਿਤ 1335 ਵਿਆਕਤੀਆਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 1175 ਮੁਕੱਦਮੇ ਦਰਜ਼ ਕੀਤੇ ਗਏ ਹਨ, ਜਿਹਨਾ ਪਾਸੋਂ 46 ਚਾਲੂ ਭੱਠੀਆ, 43710 ਲੀਟਰ ਲਾਹਣ, 2228 ਲੀਟਰ 840 ਮਿਲੀਲੀਟਰ ਸ਼ਰਾਬ ਨਜਾਇਜ, 64967 ਲੀਟਰ 750 ਮਿਲੀਲੀਟਰ ਸ਼ਰਾਬ ਠੇਕਾ (ਗੈਰ ਕਾਨੂੰਨੀ), 252 ਲੀਟਰ 625 ਲੀਟਰ ਸ਼ਰਾਬ ਅੰਗਰੇਜੀ, 5832 ਲੀਟਰ ਬੀਅਰ ਦੀ ਬਰਾਮਦਗੀ ਕੀਤੀ ਗਈ ਹੈ। ਡਾ. ਭਾਰਗਵ ਨੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲਾ ਦੇ ਪਿੰਡਾਂ/ਸ਼ਹਿਰਾਂ ਅੰਦਰ 331 ਨਸ਼ਾ ਛੁਡਾਊ ਸੈਮੀਨਰ ਲਗਵਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਨਸ਼ੇ ਦੀ ਬਿਮਾਰੀ ਤੋਂ ਪੀੜ੍ਹਤ 6474 ਮਰੀਜਾਂ ਨੂੰ ਇਲਾਜ ਲਈ ਓਟ ਸੈਂਟਰਾਂ (OOAT Centres) ਵਿਖੇ ਦਰਜ਼ ਕਰਵਾਇਆ ਗਿਆ ਹੈ।ਪੰਜਾਬ ਸਰਕਾਰ ਵੱਲੋਂ ਨਸ਼ਿਆ ਤੇ ਨਿਗਰਾਨੀ ਰੱਖਣ ਲਈ ਸੁਰੂ ਕੀਤੀ ਗਈ ਡੈਪੋ ਸਕੀਮ ਤਹਿਤ ਜਿਲਾ ਅੰਦਰ ਕੁੱਲ 17221 ਡੈਪੋ (DAPO) ਬਣਾਏ ਗਏ ਹਨ। ਇਸੇ ਤਰਾ ਵਿਦਿਅਕ ਸੰਸਥਾਵਾਂ ਪੱਧਰ ਤੇ ਨਿਗਰਾਨੀ ਰੱਖਣ ਲਈ ਸਕੂਲਾਂ/ਕਾਲਜਾਂ ਅੰਦਰ ਕੁੱਲ 99667 BUDDY ਦਰਜ਼ ਹਨ, ਜਿਹਨਾ ਦੇ 19621 BUDDY Group ਬਣੇ ਹੋਏ ਹਨ।ਐਸ.ਐਸ.ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਨਸ਼ਿਆ ਪ੍ਰਤੀ ਜੀਰੋ ਸ਼ਹਿਨਸ਼ੀਲਤਾ (Zero Tolerance) ਦੀ ਨੀਤੀ ਅਪਣਾਈ ਗਈ ਹੈ। ਮਾਨਯੋੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਦੀਆਂ Guidelines ਅਨੁਸਾਰ ਮੁਹਿੰਮ ਚਲਾ ਕੇ ਪੂਰੀ ਸਿੱਦਤ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਕੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਅਤੇ ਜਿਲਾ ਮਾਨਸਾ ਨੂੰ ਨਸ਼ਾ ਮੁਕਤ ਕਰਕੇ ਪਹਿਲਾਂ ਵਾਲਾ ਪੰਜਾਬ ਬਨਾਉਣਾ ਹੀ ਅੱਜ ਦੇ ਦਿਨ ਨੂੰ ਮਨਾਉਣ ਦਾ ਉਹਨਾਂ ਦਾ ਅਸਲੀ ਮੰਤਵ ਹੋਵੇਗਾ।