5 Dariya News

ਸਿਵਲ ਡੀਫੈਂਸ ਬਰਨਾਲਾ ਦੇ ਇੰਚਾਰਜ ਅਤੇ ਸਟਾਫ ਡਾਇਰੈਕਟਰ ਸਿਵਲ ਡਿਫੈਂਸ ਕਮਾਂਡੇਸ਼ਨ ਰੋਲ ਨਾਲ ਸਨਮਾਨਿਤ

ਕੋਵਿਡ ਮਹਾਮਾਰੀ ਦੌਰਾਨ ਬਿਹਤਰ ਸੇਵਾਵਾਂ ’ਚ ਜੁਟਣ ਬਦਲੇ ਕੀਤਾ ਸਨਮਾਨਿਤ

5 Dariya News

ਬਰਨਾਲਾ 17-Jun-2020

ਬੀ ਕੇ ਵਾਂਭੜਾ (ਆਈ ਪੀ ਐਸ) ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡੀਫੈਂਸ ਪੰਜਾਬ ਵੱਲੋਂ ਪੰਜਾਬ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਸਿਵਲ ਪ੍ਰਸ਼ਾਸਨ ਨਾਲ ਮਿਲ ਕਰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਕੁਲਦੀਪ ਸਿੰਘ (ਸੀ ਡੀ ਆਈ) ਅਤੇ  ਪਰਮਜੀਤ ਸਿੰਘ (ਹਵਲਦਾਰ) ਨੂੰ ਡਾਇਰੈਕਟਰ ਸਿਵਲ ਡਿਫੈਂਸ ਕਮਾਂਨਡੇਸ਼ਨ ਰੋਲ ਨਾਲ ਸਨਮਾਨਿਤ ਕੀਤਾ ਗਿਆ।ਡੀਜੀਪੀ ਪੰਜਾਬ ਦੇ ਹੁਕਮਾਂ ਅਨੁਸਾਰ ਹਰਮਨਜੀਤ ਸਿੰਘ ਡਿਪਟੀ ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਚੰਡੀਗੜ੍ਹ ਵੱਲੋਂ ਕਮਾਂਨਡੇਸ਼ਨ ਰੋਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਵੀਜ਼ਨ ਕਮਾਂਡੈਂਟ ਵੱਲੋਂ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਬਰਨਾਲਾ ਰਛਪਾਲ ਸਿੰਘ ਧੂਰੀ ਅਤੇ ਸਿਵਲ ਡਿਫੈਂਸ ਬਰਨਾਲਾ ਦੇ ਡਿਪਟੀ ਚੀਫ ਵਾਰਡਨ ਮਹਿੰਦਰ ਕਪਿਲ, ਚਰਨਜੀਤ ਮਿੱਤਲ,  ਅਮਰ ਸਿੰਘ, ਕਿਸ਼ੋਰ ਕੁਮਾਰ, ਅਖਿਲੇਸ਼ ਬਾਂਸਲ, ਅਸ਼ੋਕ ਕੁਮਾਰ ਨੇ ਸਿਵਲ ਡਿਫੈਂਸ ਵਲੰਟੀਅਰਾਂ ਦੀ ਮਿਹਨਤ ਅਤੇ ਬਿਹਤਰ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।ਸਿਵਲ ਡਿਫੈਂਸ ਇੰਚਾਰਜ ਕੁਲਦੀਪ ਸਿੰਘ (ਸੀਡੀਆਈ) ਅਤੇ ਪਰਮਜੀਤ ਸਿੰਘ ਹਵਲਦਾਰ ਵੱਲੋਂ ਬੀ ਕੇ ਵਾਂਭੜਾ (ਆਈ ਪੀ ਐਸ) ਵੱਲੋਂ ਦਿੱਤੇ ਗਏ ਸਨਮਾਨ ਲਈ ਧੰਨਵਾਦ ਕੀਤਾ । ਇਸ ਮੌਕੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਅਤੇ ਕਮਾਂਡੈਂਟ ਅਮਿਤ ਪਾਲ ਭੱਟੀ ਵੀ ਮੌਜੂਦ ਸਨ।