5 Dariya News

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਮੈਂਬਰਾਂ ਨੂੰ ਜ਼ਿਲ੍ਹੇ ਅਲਾਟ ਕੀਤੇ

5 Dariya News

ਐਸ ਏ ਐਸ ਨਗਰ 04-Jun-2020

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਗੇਜਾ ਰਾਮ ਵਾਲਮੀਕੀ ਦੀ ਪ੍ਰਧਾਨਗੀ ਹੇਠ 3 ਜੂਨ ਦੀ ਦੇਰ ਸ਼ਾਮ ਇੱਕ ਮੀਟਿੰਗ ਕੀਤੀ।ਮੀਟਿੰਗ ਦਾ ਏਜੰਡਾ ਕਮਿਸ਼ਨ ਦੇ ਅਹੁਦੇਦਾਰਾਂ ਨੂੰ ਜ਼ਿਲ੍ਹੇ ਅਲਾਟ ਕਰਨਾ ਸੀ ਤਾਂ ਜੋ ਜ਼ਿਲ੍ਹਾ ਪੱਧਰ 'ਤੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।ਮੈਂਬਰ ਸ੍ਰੀ ਇੰਦਰਜੀਤ ਸਿੰਘ ਨੂੰ ਬਠਿੰਡਾ, ਮਾਨਸਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਅਲਾਟ ਕੀਤੇ ਗਏ। ਪਠਾਨਕੋਟ, ਨਵਾਂ ਸ਼ਹਿਰ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਮੈਂਬਰ ਸ੍ਰੀ ਪ੍ਰੇਮ ਮਸੀਹ ਨੂੰ ਅਲਾਟ ਕੀਤੇ ਗਏ। ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਜ਼ਿਲ੍ਹਾ ਕਪੂਰਥਲਾ ਦੇ ਕੰਮਕਾਜ ਵਿੱਚ ਸਹਾਇਤਾ ਕਰਨਗੇ। ਇਸੇ ਤਰ੍ਹਾਂ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਰਾਮ ਸਿੰਘ ਸਰਦੂਲਗੜ ਜ਼ਿਲ੍ਹਾ ਲੁਧਿਆਣਾ, ਤਰਨਤਾਰਨ, ਜਲੰਧਰ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਮੁਹਾਲੀ, ਫਤਿਹਗੜ ਸਾਹਿਬ, ਰੋਪੜ, ਪਟਿਆਲਾ ਅਤੇ ਜਗਰਾਉਂ, ਖੰਨਾ ਅਤੇ ਬਟਾਲਾ ਜ਼ਿਲ੍ਹਿਆਂ ਦੇ ਕੰਮਕਾਜ ਦੇਖਣਗੇ।