ਮਿਸ਼ਨ ਫਤਿਹ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮਿਸ਼ਨ ਫਤਿਹ ਦੇ ਅਹਿਮ ਮਕਸਦਾਂ ਵਿਚੋਂ ਇਕ, ਗਰੀਬਾਂ ਦੀ ਮਦਦ, ਉੱਤੇ ਖਰੀ ਉਤਰੀ
ਪ੍ਰਵਾਸੀ ਕਾਮਿਆਂ ਨੂੰ ਚੱਪਲਾਂ ਪ੍ਰਦਾਨ ਕੀਤੀਆਂ
5 Dariya News
ਐਸ.ਏ.ਐਸ ਨਗਰ 03-Jun-2020
ਮਿਸ਼ਨ ਫਤਿਹ ਦੇ ਅਹਿਮ ਮਕਸਦਾਂ ਵਿਚੋਂ ਇਕ, ਭਾਵ ਗਰੀਬਾਂ ਪ੍ਰਤੀ ਹਮਦਰਦੀ ਅਤੇ ਦਇਆ ਉਤੇ ਖਰੀ ਉਤਰਦਿਆਂ ਅਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਅੱਜ ਇਕ ਲੋਕ ਭਲਾਈ ਦਾ ਕਾਰਜ ਕਰਦਿਆਂ ਸੈਕਟਰ -78 ਦੇ ਸਪੋਰਟਸ ਕੰਪਲੈਕਸ ਵਿਖੇ 200 ਪਰਵਾਸੀ ਮਜ਼ਦੂਰਾਂ ਨੂੰ ‘ਚੱਪਲਾਂ’ ਵੰਡੀਆਂ। ਇੱਕ ਸਮਾਜ ਸੇਵੀ ਸ੍ਰੀ ਹਰੀਸ਼ ਭਾਰਤੀ ਨੇ ਇਹ ਕਾਰਜ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰਾਹੀਂ ਕੀਤਾ।ਸੁਸਾਇਟੀ ਦੇ ਸਕੱਤਰ ਸ੍ਰੀ ਕਮਲੇਸ਼ ਕੁਮਾਰ ਕੌਸ਼ਲ ਨੇ ਵੀ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।