5 Dariya News

ਗੁਰੂਦੁਆਰਾ ਗੁਰੂ ਡਾਂਗਮਾਰ ਝੀਲ (ਉੱਤਰੀ ਸਿੱਕਮ)

5 Dariya News

ਸਿੱਕਮ 03-Jun-2020

ਜਦੋ-ਜਦੋ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਰੇ ਕੋਈ ਵਿਚਾਰ ਚਰਚਾਂ ਕਰਨੀ ਹੰਦੀ ਹੈ, ਤਾ ਆਪ ਮੁਹਾਂਰੇ ਮੁਹੋ ਨਿਕਲਦਾਂ ਹੈ। ਕਲਿ ਤਾਰਣਿ ਗੁਰੂ ਨਾਨਕ ਆਇਆ॥ ਸੁਣੀ ਪੁਕਾਰਿ ਦਾਤਾਰ ਪ੍ਰਭ  ਗੁਰੂ ਨਾਨਕ ਜਗ ਮਾਹਿ ਪਠਾਇਆ॥ ਅੱਜ ਮੈ ਫਿਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਾਰੇ ਹੀ ਆਪ ਸਭ ਨਾਲ ਵਿਚਾਰ ਕਰਨ ਜਾ ਰਿਹਾ ਹਾ। ਇਹ ਗੱਲ ੳਦੋ ਦੀ ਹੈ। ਜਦੋ ਮੈ ਉੱਤਰੀ ਸਿੱਕਮ ਦਸੰਬਰ ਸੰਨ 2010 ਵਿਚ ਭਾਰਤੀ ਫੋਜ  ਦੀ ਸੱਭ ਤੋ ਬਹਾਦਰ ਸਿੱਖ ਰੈਜਿਮੈਟ ਵਿਚ ਤੈਨਾਤ ਸੀ। ਉਦੋ ਮੈਂ ਸਿਲੀਗੁੜੀ ਤੋਂ ਕਰੀਬ 250 ਕਿਲੋਮੀਟਰ ਦਾ ਬਹੁਤ ਹੀ ਖ਼ਤਰਨਾਕ ਉਚੇ-ਉਚੇ ਪਹਾੜ, ਨਦੀਆਂ, ਨਾਂਲੇ, ਕਠਿਨ ਅਤੇ ਤੰਗ ਰਸਤਾ ਤਹਿ ਕਰਕੇ ਰੰਗ਼ਪੋ, ਮਗ਼ਨ, ਲਾਚੀਨ, ਚੁੰਗਥਾਂਗ, ਥਾਂਗੂ ਅਤੇ ਲਾਚੂੰਗ ਦੇ ਰਸਤੇ ਤੋਂ ਹੁੰਦਾ ਹੋਇਆਂ, ਉੱਤਰੀ ਸਿੱਕਮ ਵਿਚ ਪਹੁੰਚਿਆ ਤਾਂ ਮੈਨੂੰ ਉਥੋਂ ਦੇ ਮਵੇਸ਼ੀ ਲੋਕ ਤੋ ਜੋ ਕਿ ਯਾਂਕ ਚਾਰਣ ਅਤੇ ਪਹਾੜਾ ਤੇ ਸਮਾਨ ਦੀ ਢੋਆ ਢੋਆਈ ਕਰਨ ਲਈ ਆਉਂਦੇ ਹਨ। ੳਹਨਾ ਤੋ ਇਕ ਪਵਿੱਤਰ ਝੀਲ ਵਾਰੇ ਪਤਾ ਲੱਗਿਆਂ। ਜਿਸ ਦਾ ਨਾਮ ਗੁਰੂ ਡਾਂਗਮਾਰ ਝੀਲ ਹੈ। ਇਹ ਵਿਸ਼ਵ ਅਤੇ ਭਾਰਤ ਵਿਚ ਸਭ ਤੋਂ ਉੱਚੀ ਝੀਲਾਂ ਵਿਚੋਂ ਇਕ ਹੈ, ਜੋ ਭਾਰਤ ਦੇ ਸਿੱਕਮ ਰਾਜ ਵਿਚ (ਕਰੀਬ 18000 ਫੱਟ) ਦੀ ਉਚਾਈ ਤੇ ਸਥਿਤ ਹੈ, ਅਤੇ ਇਸ ਝੀਲ ਦਾ ਘੇਰਾ ਕਰੀਬ 7 (ਸੱਤ) ਕਿਲੋ ਮੀਟਰ ਦਾ ਹੈ, ਅਤੇ ਚਾਰੋ ਤਰਫ਼ ਤੋ ਉਚੇ-ਉਚੇ ਪਹਾੜਾ ਨਾਲ ਘਿਰਿਆ ਹੋਇਆਂ ਹੋਣ ਕਰਕੇ ਬਹੁਤ ਹੀ ਸੰਦਰ ਪ੍ਰਤੀਤ ਹੰਦਾ ਹੈ, ਲਗਦਾ ਹੈ ਜਿਸ ਤਰਾ ਅਸੀ ਸਵੱਰਗ਼ ਵਿਚ ਆ ਗਏ ਹੋਈਅੇ। ਜਿਸ ਦਾ ਸਬੰਧ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨਾਲ ਹੈ ਬਾਰੇ ਪਤਾ ਲੱਗਿਆਂ। ਜੋਕਿ ਬਿੱਲਕੁਲ ਚੀਨ ਦੇ ਬਾਰਡਰ ਤੇ ਸਥਿਤ ਹੈ। ਤਾਂ ਮੇਰੇ ਦਿੱਲ ਵਿੱਚ ਇਸ ਅਸਥਾਨ ਦੇ ਦਰਸ਼ਨ ਕਰਨ ਦੀ ਤਾਂਗ ਪੈਦਾ ਹੋਣ ਲੱਗੀ। ਇਸ ਅਸਥਾਨ ਤੇ ਪਹੁੰਚਣ ਤੇ ਪਤਾ ਲੱਗਿਆ ਕਿ ਇਸ ਪਵਿੱਤਰ ਸਥਾਨ ਨੂੰ ਸਿੱਖਾ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਚਰਣ ਛੂੰਹ ਪਰਾਪਤ ਹੈ। ਉਥੋ ਦੇ ਲੋਕ ਗੁਰੂ ਜੀ ਨੂੰ ਗੁਰੂ ਨਾਨਕ ਲਾਮਾ ਸਾਹਿਬ ਨਾਲ ਜਾਣਦੇ ਹਨ। ਗੁਰੂ ਜੀ ਸੰਸਾਰ ਦਾ ਭਲਾ ਕਰਦੇ ਹੋਏ ਆਪਣੀ ਤੀਸਰੀ ਉਦਾਸੀ ਸਮੇਂ ਸੰਨ: 1514 ਤੋਂ 1518 ਈ: ਤੱਕ ਆਸਾਮ ਤੋਂ ਵਾਪਸ ਆਉਂਦੇ ਹੋਏ ਸਿੱਕਮ ਪਹੁੰਚੇ। ਬਾਬਾ ਜੀ ਪਹਿਲਾ ਚੰਗਥਾਂਗ ਸਥਾਂਨ ਤੇ ਠਹਿਰੇ, ਜਿਥੇ ਅੱਜ-ਕੱਲ "ਗੁਰੂਦੁਆਰਾ ਨਾਨਕ ਲਾਮਾ ਸਾਹਿਬ" ਸੁਸ਼ੋਵਿਤ ਹੈ। 

ਇਸ ਤੋਂ ਬਾਅਦ ਬਾਬਾ ਜੀ ਨੇ ਕੈਲਾਸ਼ ਮਾਨਸਰੋਵਰ ਜਾਂਦੇ ਹੋਏ ਇੱਕ ਰਾਤ ਇਸ ਝੀਲ ਵਾਲੇ ਸਥਾਨ ਤੇ ਵਿਸ਼ਰਾਮ ਕੀਤਾ ਉਨ੍ਹਾਂ  ਦੇ ਨਾਲ ਭਾਈ ਮਰਦਾਨਾ ਜੀ ਵੀ ਸਨ। ਜਦੋ ਮੈ ਇਸ ਅਸਥਾਨ ਤੇ ਪੰਹੁਚਿਆ ਦਸੰਬਰ ਦਾ ਮਹਿਨਾ ਹੋਣ ਕਾਰਣ ਝੀਲ ਦਾ ਪਾਣੀ ਬਹੁਤ ਠੰਡਾ ਤੇ ਜਮਾ ਦੇਣ ਵਾਲਾ ਸੀ।ਪਰ ਧੰਨ ਗੁਰੂ ਨਾਨਕ ਜੀ ਦਾ ਨਾਮ ਲੈਕੇ ਜਦੋ ਝੀਲ ਵਿਚ ਇਸ਼ਨਾਨ ਕਰਨ ਉਪਰੰਤ ਮੈਨੁੰ ਇਸ ਤਰਾ ਮਹਿਸੂਸ ਹੋਇਆ, ਜਿਵੇ ਮੇਰੇ ਸ਼ਰੀਰ ਦੇ ਸਾਰੇ ਰੋਗ ਕੱਟੇ ਗਏ ਹੋਣ। ਇਸ਼ਨਾਨ ਤੋ ਬਾਅਦ ਗੁਰੂਦੁਆਰਾ ਸਾਹਿਬ ਦੇ ਦਰਸਨ ਕੀਤੇ, ਫਿਰ ਇਤਿਹਾਸ ਵਾਰੇ ਜਾਣਕਾਰੀ ਹਾਸਲ ਕਰਨ ਤੇ ਪਤਾ ਲਗਿਆਂ, ਕਿ ਇਸ ਝੀਲ ਦੀ ਉਚਾਈ 18000 ਫੁੱਟ ਹੋਣ ਕਾਰਣ ਇਸ ਦਾ ਪਾਣੀ ਜੰਮ ਜਾਂਦਾ ਸੀ, ਅਤੇ ਦੂਰ-ਦੂਰ ਤੱਕ ਪਾਣੀ ਦਾ ਕੋਈ ਸਾਧਨ ਨਾ ਹੋਣ ਕਾਰਣ, ਜੋ ਮਵੇਸ਼ੀ ਲੋਕ ਯਾਂਕ ਚਾਰਣ ਲਈ ਆਉਦੇ ਸਨ। ਪੀਣ ਲਈ ਪਾਣੀ ਨਹੀਂ ਸੀ ਮਿਲਦਾ। ਉਨ੍ਹਾਂ ਲੋਕਾਂ ਨੇ ਗੁਰੂ ਜੀ ਅੱਗੇ ਬੇਂਨਤੀ ਕੀਤੀ ਅਤੇ ਅਪਣੀ ਸਾਰੀ ਵਿਥਿਆਂ ਗੁਰੂ ਜੀ ਨੂੰ ਸਣਾਈ, ਕਿ ਕਿਸ ਤਰਾ ਜਿਆਦਾ ਠੰਡ ਹੋਣ ਕਾਰਨ ਸਾਨੂੰ ਮੁਸ਼ਿਕਲਾਂ ਦਾ ਸਾਮਣਾ ਕਰਨਾ ਪੈਦਾਂ ਹੈ। ਗੁਰੂ ਜੀ ਨੇ ਉਨ੍ਹਾਂ ਦੀ ਪੁਕਾਰ ਸੁਣ ਕੇ ਇਸ ਝੀਲ ਦੇ ਇੱਕ ਕਿਨਾਰੇ ਤੇ ਜਿਥੇ ਅੱਜ ਗੁਰਦੁਆਰਾਂ ਸਾਹਿਬ ਸੁਸ਼ੋਵਿਤ ਹੈ। ਆਪਣੀ ਛੱੜੀ ਨੂੰ ਝੀਲ ਦੇ ਇਕ ਕਿਨਾਰੇ ਤੇ ਘੁੰਮਾਇਆ ਅਤੇ ਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾਂ ਬਰਫ ਪਿਗਂਲ ਕੇ ਪਾਣੀ ਬਣ ਗਈ, ਅਤੇ ਨਾਲ ਹੀ ਬਚਨ ਕੀਤਾ ਕਿ ਹੁੱਣ ਇਸ ਝੀਲ ਦਾ ਪਾਣੀ ਕਦੇ ਨਹੀਂ ਜੰਮੇਗਾਂ ਅਤੇ ਜਿਸ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਇਸ ਝੀਲ ਵਿਚ ਇਸ਼ਨਾਨ ਕਰਨ ਤੋ ਬਾਅਦ ਝੀਲ ਦੀ ਪ੍ਰਕਮਾ ਕਰਕੇ ਸ਼ਰਧਾ ਨਾਲ ਝੀਲ ਦਾ ਜਲ ਛਕੇਗਾ, ਤਾ ਉਸ ਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ ਅਤੇ ਸਰੀਰਕ ਰੋਗਾਂ ਤੋਂ ਸਦਾ ਲਈ ਮੁੱਕਤੀ ਪ੍ਰਾਪਤ ਹੋਵੇਗੀ। ਬਾਕੀ ਸਾਰੇ ਪਾਸੇ ਬਰਫ ਜੰਮ ਜਾਦੀ ਹੈ। ਪਰ ਇਸ ਛਂੜੀ ਵਾਲੀ ਜਗਾ ਤੇ ਕਦੇ ਵੀ ਬਰਫ ਨਹੀਂ ਜੰਮਦੀ। ਇੱਥੋ ਦੇ ਲੋਕ ਗੁਰੂ ਜੀ ਦੀ ਇਸ ਕ੍ਰਿਪਾ ਨੂੰ ਕਦੇ ਨਹੀਂ ਭੁੱਲਦੇ, ਅਤੇ ਹਮੇਸ਼ਾਂ ਲਈ ਗੁਰੂ ਜੀ ਦੇ ਰਿਣੀ ਹਨ, ਅਤੇ ਗੁਰੂ ਜੀ ਨੂੰ ਗੁਰੂ ਨਾਨਕ ਲਾਮਾ ਸਾਹਿਬ ਨਾਮ ਨਾਲ ਜਾਣਦੇ ਅਤੇ ਪੂਜਦੇ ਹਨ। 

ਗੁਰੂ ਨਾਨਕ ਦੇਵ ਜੀ ਦੇ ਛਂੜੀ ਘੁੰਮਾਉਣ ਕਰਕੇ ਹੀ ਇਸ ਅਸਥਾਨ ਦਾ ਨਾਮ ਗੁਰਦੂਆਰਾ ਗੁਰੂ ਡਾਂਗਮਾਰ ਝੀਲ ਪੈ ਗਿਆ। ਹੁਣ ਇਸ ਪਵਿੱਤਰ ਝੀਲ ਦੇ ਕਿਨਾਰੇ ਤੇ ਸਥਾਨਿਕ ਲੋਕਾਂ ਅਤੇ ਫੋਜ਼ ਦੇ ਸਹਿਯੋਗ ਨਾਲ ਸੁੰਦਰ ਧਾਰਮਿਕ ਸਥਾਨ ਸੁਸ਼ੋਵਿਤ ਹੈ। ਜਦੋ ਉੱਤਰੀ ਸਿੱਕਮ ਵਿਚ ਸਾਡੀ ਸਿੱਖ ਰੈਜਿਮੈਟ ਦੀ ਬਾਟਾਲਿਅਨ ਨੂੰ ਡਿਉਟੀ ਲਈ ਜਾਣ ਦਾ ਮੋਕਾ ਮਿਲਿਆ ਤਾ ਸਿੱਖ ਫੋਜ਼ੀਆਂ ਨੂੰ ਇਸ ਅਸਥਾਨ ਵਾਰੇ ਪਤਾ ਲੱਗਣ ਤੇ ਉਨ੍ਹਾਂ ਨੇ ਇਸ ਅਸਥਾਨ ਦੀ ਪਵਿੱਤ੍ਰਤਾ ਨੂੰ ਕਾਈਮ ਰੱਖਣ ਅਤੇ ਸੰਦਰ ਬਣਾਉਣ ਲਈ ਇਸ ਜਗਾਂ ਦੀ ਚਾਰਦੀਵਾਰੀ, ਫਰਸ਼, ਨਿਸ਼ਾਨ ਸਾਹਿਬ ਅਤੇ ਮੁਰੰਮਤ ਦੀ ਸੇਵਾ ਦਾ ਕੰਮ ਪੂਰਾ ਕੀਤਾ ਅਤੇ ਇਸ ਅਸਥਾਨ ਨੂੰ ਹੋਰ ਵੀ ਸੰਦਰ ਬਣਾਇਆ ਸੀ। ਜਿਹੜੇ ਲੋਕ ਸਿੱਕਮ ਘੁੰਮਣ ਆਉਦੇ ਹਨ, ਜਦੋ ਉਨ੍ਹਾਂ ਨੂੰ ਇਸ ਅਸਥਾਨ ਵਾਰੇ ਪਤਾ ਲੱਗਦਾ ਹੈ। ਤਾ ਉਹ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਂਦੇ ਹਨ। ਇਸ ਅਸਥਾਨ ਬਾਰੇ ਲੋਕਾਂ ਨੂੰ ਨਾਮਾਤਰ ਹੀ ਪਤਾ ਹੈ। ਪਹਿਲਾ ਕਾਰਨ ਇਹ ਕਿ ਬਿਲਕੂੱਲ ਚੀਨ ਬਾਰਡਰ ਤੇ ਸਥਿਤ ਹੋਣ ਕਾਰਣ ਉਚਾਈ ਬਹੁਤ ਜਿਆਦਾਂ ਹੈ। ਅਤੇ ਠੰਡ਼ ਵੀ ਬਹੁਤ ਪੈਂਦੀ ਹੈ। ਅਤੇ ਸਰਦੀਆਂ ਵਿਚ ਰਸਤੇ ਬੰਦ ਹੋ ਜਾਦੇ ਹਨ। ਦੂਜਾ ਸਿੱਖ ਫ਼ੋਜੀਆਂ ਦੀ ਵਾਪਸੀ ਤੋ ਬਾਅਦ ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਨਹੀਂ ਹੋ ਪਾ ਰਹੀ, ਅਤੇ ੳਥੋ ਦੇ ਕੁੱਝ ਸ਼ਰਾਰਤੀ ਅਨਸਰਾ ਨੇ ਹੁੱਣ ਇਸ ਅਸਥਾਂਨ ਦੀ ਪਵਿੱਤ੍ਰਤਾਂ ਨੂੰ ਭੰਗ ਕਰਕੇ ਇਥੋ ਸ੍ਰੀ ਗੁਰੂ ਗ੍ਹੰਥ ਸਾਹਿਬ ਜੀ ਦਾ ਸਰੂਪ ਬਾਹਰ ਕੱਢ ਦਿਤਾ ਹੈ, ਅਤੇ ਬੇਅਦਬੀ ਵੀ ਕਿਤੀ ਹੈ। ਦਾਸ ਦੀ ਬੇਨਤੀ ਹੈ ਕਿ ਸਾਡੀ ਕੋਈ ਧਾਰਮਿਕ  ਸਸਥਾਂ ਜਾ ਜਥੇਬੰਦੀ ਇਸ ਪਵਿੱਤਰ ਅਸਥਾਨ ਦੀ ਸੇਵਾ ਅਤੇ ਸੰਭਾਲ ਦੇ ਲਈ ਉਪਰਾਲਾ ਜ਼ਰੂਰ ਕਰੇ ਤਾਂਕਿ ਇਸ ਅਸਥਾਨ ਦੀ ਪਵਿੱਤਰਤਾ ਕਾਇਮ ਰਹਿ ਸਕੇ। ਇਸ ਸਥਾਨ ਤੇ ਜਾਣ ਲਈ ਸਿਲੀਗੁੜੀ ਜੋਂ ਕਿ ਪੱਛਮੀ ਬੰਗਾਲ ਵਿੱਚ ਹੈ। ਉਥੋਂ ਗੰਗਟੋਕ ਸਿੱਕਮ ਦੀ ਰਾਜਧਾਨੀ ਦੇ ਰਸਤੇ ਵੀ ਜਾਇਆ ਜਾ ਸਕਦਾ ਹੈ। ਸੰਗਤਾਂ ਇਸ ਅਸਥਾਨ ਦੇ ਦਰਸ਼ਨ ਜੁਲਾਈ ਤੋਂ ਅਕਤੂਬਰ ਤੱਕ ਹੀ ਕਰ ਸਕਦੀਆਂ ਹਨ। ਬਾਅਦ ਵਿਚ ਮੋਸਮ ਖ਼ਰਾਬ ਹੋ ਜਾਦਾਂ ਹੈ, ਦਾਸ ਦੀ ਬੇਨਤੀ ਹੈ, ਸੰਗਤਾਂ ਇਸ ਅਸਥਾਨ ਦੇ ਦਰਸ਼ਨ ਜਰੂਰੀ ਕਰਕੇ ਆਉਣ ਅਤੇ ਗੁਰੂ ਜੀ ਦੀ ਇਸ ਚ੍ਹਰਨ ਛੂਹ ਪਰਾਪਤ ਜਗਾ ਦੇ ਦਰਸ਼ਨ ਕਰਕੇ ਅਪਣੇ ਇਤਿਹਾਸ ਨੂੰ ਸਮਝਣਂ ਅਤੇ  ਆਪਣਾ ਜੀਵਨ ਸਫ਼ਲਾ ਬਣਾਂਉਣ । 

NRNRNR

ਹੋਰ ਪੂਰੇ ਵੇਰਵੇ ਲਈ ਲੇਖਕ ਲਖਵੀਰ ਸਿੰਘ, ਕੁਰਾਲੀ

ਤਹਿ: ਖ਼ਰੜ, (ਜ਼ਿਲਾਂ ਸਾਹਿਬਜਾਦਾ ਅਜੀਤ ਸਿੰਘ ਨਗਰ) 

ਮੋਬਾ:-9803556775. ਨੂੰ ਸੰਪਰਕ ਕਰ ਸਕਦੇ ਹੋ।