5 Dariya News

ਹੁਣ ਤੱਕ 94000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲ ਵੰਡੀ ਗਈ, ਡੀ.ਸੀ. ਗਿਰੀਸ਼ ਦਿਆਲਨ

5 Dariya News

ਐਸ.ਏ.ਐੱਸ. ਨਗਰ 01-Jun-2020

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਰਪਿਤ ਯਤਨਾਂ ਦੇ ਸਬੂਤ ਵਜੋਂ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' (ਪੀ.ਐੱਮ.ਜੀ.ਕੇ.ਵਾਈ) ਅਧੀਨ ਸੂਬੇ ਵਿਚ 94000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 5586 ਮੀਟ੍ਰਿਕ ਟਨ ਕਣਕ ਅਤੇ 288 ਮੀਟ੍ਰਿਕ ਟਨ ਦਾਲ 15 ਕਿੱਲੋ ਕਣਕ ਪ੍ਰਤੀ ਮੈਂਬਰ 3 ਮਹੀਨਿਆਂ ਲਈ ਅਤੇ 3 ਮਹੀਨੇ (ਇਕਮੁਸ਼ਤ) ਲਈ 3 ਕਿੱਲੋ ਦਾਲ ਪ੍ਰਤੀ ਪਰਿਵਾਰ ਦੀ ਦਰ ਨਾਲ ਵੰਡ ਕੀਤੀ ਗਈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵੱਲੋਂ ਕੀਤਾ ਗਿਆ।ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਵੰਡ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਬੇਨਿਯਾਮੀ ਪ੍ਰਤੀ ਅਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾ ਰਹੀ ਹੈ ਕਿਉਂਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਟੀਚਾ ਹੈ ਕਿ ਇਸ ਪ੍ਰਮੁੱਖ ਸਕੀਮ ਅਧੀਨ ਹਰੇਕ ਅਸਲ ਲਾਭਪਾਤਰੀ ਨੂੰ ਲਾਭ ਦਾ ਉਚਿਤ ਹਿੱਸਾ ਪ੍ਰਾਪਤ ਹੋਵੇ।ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਪਿੰਡ ਮਟੌਰ, ਪਿੰਡ ਮੁਹਾਲੀ, ਫੇਜ਼ -3 ਬੀ 2, ਬਾਸਮਾ, ਢੇਲਪੁਰ, ਗੋਬਿੰਦਗੜ, ਮੌਲੀ ਬੈਦਵਾਨ ਵਿਚ ਰਾਸ਼ਨ ਦੀ ਵੰਡ ਦੇ ਨਾਲ 7000 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ।