5 Dariya News

ਸਮਾਜਿਕ ਦੂਰੀਆਂ, ਪਾਰਦਰਸ਼ਤਾ ਪੀ.ਐਮ.ਜੀ.ਕੇ.ਵਾਈ. ਰਾਸ਼ਨ ਵੰਡ ਪ੍ਰਕਿਰਿਆ ਦੀ ਬਣੀ ਵਿਸ਼ੇਸ਼ਤਾ: ਗਿਰੀਸ਼ ਦਿਆਲਨ

ਰਾਸ਼ਨ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦੀ ਕੁੱਲ ਗਿਣਤੀ 80000 ਤੱਕ ਪਹੁੰਚੀ

5 Dariya News

ਐਸ.ਏ.ਐੱਸ. ਨਗਰ 30-May-2020

ਜ਼ਿਲ੍ਹੇ ਵਿਚ 'ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ' (ਪੀ.ਐੱਮ.ਜੀ.ਕੇ.ਵਾਈ) ਦੇ ਸਫਲਤਾਪੂਰਵਕ ਲਾਗੂਕਰਨ ਵਿਚ ਕੋਈ ਕਮੀ ਨਾ ਛੱਡਣ ਨੂੰ ਯਕੀਨੀ ਬਣਾਉਣ ਅਤੇ ਨਾਲ ਹੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਤਹਿਤ ਮੁਫਤ 15 ਕਿੱਲੋ ਕਣਕ ਪ੍ਰਤੀ ਮੈਂਬਰ 3 ਮਹੀਨਿਆਂ ਲਈ ਅਤੇ 3 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਪਰਿਵਾਰ 3 ਮਹੀਨੇ ਲਈ ਇਕਮੁਸ਼ਤ ਵੰਡ ਕੀਤੀ ਗਈ ਅਤੇ ਇਸ ਪ੍ਰਕਿਰਿਆ ਦੌਰਾਨ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀਆਂ ਤੋਂ ਇਲਾਵਾ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਪੂਰੀ ਪ੍ਰਕਿਰਿਆ ਦੀ ਕੜੀ ਨਿਗਰਾਨੀ ਸਦਕਾ ਰਾਸ਼ਨ ਦੀ ਪਾਰਦਰਸ਼ੀ ਵੰਡ ਸਮੁੱਚੀ ਪ੍ਰਕਿਰਿਆ ਦੀ ਵਿਸ਼ੇਸ਼ਤਾ ਬਣ ਰਹੀ ਹੈ। ਮੁੱਖ ਉਦੇਸ਼ ਇਹ ਨਿਸ਼ਚਤ ਕਰਨਾ ਹੈ ਕਿ ਰਾਸ਼ਨ ਅਸਲ ਪਰਿਵਾਰਾਂ ਤੱਕ ਪਹੁੰਚੇ।ਅੱਜ, ਡੇਰਾਬਸੀ ਬਲਾਕ ਦੇ ਪਿੰਡ ਭਬਾਤ ਅਤੇ ਬਾਲਟਾਣਾ, ਖਰੜ ਬਲਾਕ ਵਿੱਚ ਸੁਹਾਣਾ ਅਤੇ ਗੁਦਾਨਾ, ਢੇਲਪੁਰ, ਸਵਾਰਾ, ਭਾਗੋ ਮਾਜਰਾ, ਲਾਂਡਰਾਂ, ਜਗਤਪੁਰਾ, ਮਟੌਰ, ਬਲੌਂਗੀ, ਫੇਜ਼ -6, ਮੁਹਾਲੀ ਬਲਾਕ ਵਿੱਚ ਦਾਸੀ ਸ਼ੇਖਾਂ ਵਿਚ ਰਾਸ਼ਨ ਦੀ ਵੰਡ ਕੀਤੀ ਗਈ ਅਤੇ 8000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਗਿਆ।