ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲਾ ਪਠਾਨਕੋਟ ਦੇ ਲੋਕਾਂ ਨੂੰ ‘‘ਕੋਵਾ’’ ਐਪ ਡਾਊਨਲੋਡ ਕਰਵਾ ਕੇ ਕੀਤਾ ਜਾ ਰਿਹਾ ਜਾਗਰੁਕ
ਹਰੇਕ ਵਿਅਕਤੀ ਦੇ ਮੋਬਾਇਲ ਵਿੱਚ ਹੋਵੇ ‘‘ਕੋਵਾ’’ ਐਪ ਤਾਂ ਹੀ ਹੋਵਾਂਗੇ ਜਾਗਰੁਕ
5 Dariya News
ਪਠਾਨਕੋਟ 29-May-2020
ਕਰੋਨਾ ਵਾਈਰਸ ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਜਿਸ ਕਰਕੇ ਭਾਰਤ ਸਰਕਾਰ ਵੱਲੋਂ ਕਰੋਨਾ ਵਾਈਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਹਰੇਕ ਵਿਅਕਤੀ ਆਪਣੇ ਮੋਬਾਇਲ ਫੋਨ ਵਿੱਚ ‘‘ਕੋਵਾ’’ ਮੋਬਾਇਲ ਐਪ ਡਾਊਨਲੋਡ ਕੀਤਾ ਜਾਵੇ ਤਾਂ ਜੋ ਇੱਕ ਤਾਂ ਵਿਅਕਤੀ ਮੋਜੂਦਾ ਸਥਿਤੀ ਤੋਂ ਜਾਣੂ ਹੋ ਸਕੇ ਅਤੇ ਪੂਰੀ ਤਰਾਂ ਨਾਲ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੁਕ ਹੋ ਸਕੇ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ।ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਜਿਲਾ ਪ੍ਰਸਾਸਨ ਵੱਲੋਂ ਬਣਾਈਆਂ ਟੀਮਾਂ ਵੱਲੋਂ ਸਮੂਚੇ ਜਿਲਾ ਪਠਾਨਕੋਟ ਦੇ ਪਿੰਡਾਂ ਅਤੇ ਸਹਿਰੀ ਖੇਤਰ ਵਿੱਚ ਸਰਵੇ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕੋਵਾ ਐਪ ਦੇ ਰਾਹੀਂ ਜਾਗਰੁਕ ਕੀਤਾ ਜਾ ਰਿਹਾ ਹੈ,ਤਾਂ ਜੋ ਲੋਕ ਆਪਣੇ ਨਜਦੀਕ ਦੇ ਖੇਤਰ ਬਾਰੇ ਜਾਣਕਾਰੀ ਰੱਖ ਸਕਣ ਅਤੇ ਜਾਗਰੁਕ ਹੋ ਸਕਣ। ਉਨਾਂ ਦੱਸਿਆ ਕਿ ਜਿਨਾਂ ਪਿੰਡਾਂ ਵਿੱਚ ਰਹਿੰਦੇ ਲੋਕ ਜੋ ਪਿੰਡ ਤੋਂ ਬਾਹਰ ਕੰਮ ਕਰਦੇ ਹਨ ਅਤੇ ਪਿਛਲੇ ਦਿਨਾਂ ਦੋਰਾਨ ਘਰ ਵਾਪਸ ਆਏ ਹਨ ਉਨਾਂ ਲੋਕਾਂ ਨੂੰ ਵੀ ਘਰਾਂ ਅੰਦਰ ਕੋਰਿਨਟਾਈਨ ਕੀਤਾ ਗਿਆ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਲੋਕ ਭੀੜ ਵਾਲੀਆਂ ਸਥਾਨਾਂ, ਵਿਆਹ ਆਦਿ ਸਮਾਰੋਹ ਵਿੱਚ 14 ਦਿਨਾਂ ਤੱਕ ਸਾਮਲ ਨਾ ਹੋਣ। ਉਨਾਂ ਦੱਸਿਆ ਕਿ ਘਰਾਂ ਅੰਦਰ ਏਕਾਂਤਵਾਸ ਕੀਤੇ ਲੋਕਾਂ ਦੇ ਘਰਾਂ ਦੇ ਬਾਹਰ ਸਿਹਤ ਵਿਭਾਗ ਦੀ ਟੀਮ ਵੱਲੋਂ ਸਟੀਕਰ ਲਗਾਇਆ ਜਾਂਦਾ ਹੈ ਅਤੇ ਹਰ ਰੋਜ ਇਨਾਂ ਲੋਕਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਜਾਂਦੀ ਹੈ।