5 Dariya News

ਐਸ ਏ ਐਸ ਨਗਰ ਨੇ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ 55 ਫੀਸਦੀ ਰਾਸ਼ਨ ਦੀ ਕੀਤੀ ਵੰਡ

27 ਮਈ ਨੂੰ 4000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਲਾਭ

5 Dariya News

ਐਸ.ਏ.ਐੱਸ. ਨਗਰ 27-May-2020

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਅਧੀਨ ਰਜਿਸਟਰਡ ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਅਨਾਜ ਅਤੇ ਦਾਲਾਂ ਮੁਹੱਈਆ ਕਰਾਉਣ ਦਾ ਕੰਮ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਦੇ ਦੋ ਭਾਗ ਹਨ, ਅੰਤਿਯੋਦਿਆ ਅੰਨਾ ਯੋਜਨਾ (ਏਏਏ) ਅਤੇ ਪ੍ਰੋਆਰਟੀ ਹਾਊਸਹੋਲਡ (ਪੀਐਚਐਚ)। ਜ਼ਿਲ੍ਹੇ ਵਿਚ, ਏ.ਏ.ਏ. ਅਧੀਨ ਲਾਭਪਾਤਰੀਆਂ ਦੀ ਕੁੱਲ ਗਿਣਤੀ 2032 ਹੈ ਜਦ ਕਿ ਪੀ.ਐੱਚ.ਐੱਚ ਅਧੀਨ ਲਾਭਪਾਤਰੀਆਂ ਦੀ ਗਿਣਤੀ 105564 ਹੈ ਜਿਸ ਨਾਲ ਲਾਭਪਾਤਰੀਆਂ ਦੀ ਕੁੱਲ ਗਿਣਤੀ 107596 ਹੈ। ਇਨ੍ਹਾਂ ਵਿਚੋਂ ਹੁਣ ਤੱਕ 60,000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਅਤੇ ਦਾਲਾਂ ਮੁਹੱਈਆ ਕਰਵਾਈਆਂ ਗਈਆਂ। ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਹੁਣ ਤੱਕ 55 ਫੀਸਦੀ ਵੰਡ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਾਰੇ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਹੋਰ 10 ਦਿਨ ਲੱਗ ਸਕਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੁਆਰਾ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਪੂਰੀ ਪ੍ਰਕਿਰਿਆ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਇਹ ਵੀ ਯਕੀਨੀ ਬਣਾਉਂਦੀਆਂ ਹਨ ਕਿ ਵੰਡ ਸਮੇਂ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਸਕੀਮ ਅਨੁਸਾਰ ਰਜਿਸਟਰਡ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ ਕਿੱਲੋ 5 ਕਿੱਲੋ ਕਣਕ ਪ੍ਰਤੀ ਮੈਂਬਰ ਤਿੰਨ ਮਹੀਨੇ ਅਤੇ 1 ਕਿੱਲੋ ਦਾਲ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ (3 ਮਹੀਨੇ ਦਾ ਲੰਮਸਮ) ਮੁਫਤ ਦਿੱਤਾ ਜਾ ਰਿਹਾ ਹੈ। ਅੱਜ, ਪਿੰਡ ਦਿਆਲਪੁਰਾ, ਹਸਨਪੁਰ, ਲੇਹਲੀ, ਬਦਾਨਾ, ਲਾਲੜੂ (ਸ਼ਹਿਰੀ), ਅਮਲਾਲਾ, ਜਵਾਹਰਪੁਰ, ਰਾਮ ਮੰਦਰ ਡੇਰਾਬਸੀ, ਸਨੌਲੀ, ਭਬਾਤ, ਡੇਰਾਬਸੀ (ਸ਼ਹਿਰੀ), ਡੇਰਾਬੱਸੀ ਬਲਾਕ ਵਿੱਚ, ਪਿੰਡ ਪਾਲਣਪੁਰ, ਦੁਲਵਾ ਖੱਦਰੀ, ਮੁੰਡੀ ਖਰੜ, ਰਸਨਹੇੜੀ, ਗੱਬੇਮਾਜਰਾ, ਮੱਘਰ ਖਰੜ ਬਲਾਕ ਵਿਚ, ਮਨੌਲੀ, ਝੱਜੋਂ, ਧਰਮਗੜ, ਬੁਦਨਪੁਰ, ਚਡਿਆਲਾ, ਕੈਲਾਂ, ਲਾਂਡਰਾਂ, ਭਾਗੋਮਾਜਰਾ, ਮਾਣਕਮਾਜਰਾ, ਮਟੌਰ ਅਤੇ ਮੁਹਾਲੀ ਬਲਾਕ ਵਿਚ ਸੋਹਾਣਾ ਵਿਖੇ ਰਾਸ਼ਨ ਵੰਡਿਆ ਗਿਆ ਅਤੇ ਲਗਭਗ 4000 ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਗਿਆ।