5 Dariya News

ਨਰਿੰਦਰ ਰਾਣਾ ਭਾਜਪਾ ਜਿਲਾ ਮੋਹਾਲੀ ਦੇ ਜਰਨਲ ਸਕੱਤਰ ਨਿਯੂਕਤ

ਪਾਰਟੀ ਚ ਮੇਹਨਤੀ ਵਰਕਰਾਂ ਦੀ ਪੈਂਦੀ ਹੈ ਕਦਰ : ਰਾਣਾ

5 Dariya News

ਖਰੜ 26-May-2020

ਭਾਜਪਾ ਜਿਲਾ ਮੋਹਾਲੀ ਦੇ ਆਹੂਦੇਦਾਰਾਂ ਦਾ ਐਲਾਨ ਕਰਦਿਆਂ ਸੀਨੀਅਰ ਆਗੂ ਨਰਿੰਦਰ ਸਿੰਘ ਰਾਣਾ ਨੂੰ ਭਾਜਪਾ ਜਿਲਾ ਮੋਹਾਲੀ ਦਾ ਜਰਨਲ ਸੈਕਟਰੀ ਨਿਯੂਕਤ ਕੀਤਾ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਨਰਿੰਦਰ ਰਾਣਾ ਨੇ ਦੱਸਿਆ ਕਿ ਪਾਰਟੀ ਵਿੱਚ ਮੇਹਨਤੀ ਵਰਕਰਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਉਹ 25 ਸਾਲਾਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ । ਉਹ ਦੋ ਵਾਰ ਮੰਡਲ ਖਰੜ ਪ੍ਰਧਾਨ, ਜਿਲਾ ਮੋਹਾਲੀ ਮੀਤ ਪ੍ਰਧਾਨ ਅਤੇ ਹੋਰਨਾਂ ਵੱਖ ਵੱਖ ਆਹੂਦਿਆਂ ਤੇ ਸੇਵਾ ਨਿਭਾਈ। ਉਸਨੂੰ ਪਾਰਟੀ ਨੇ ਜੋ ਜਿਮੇਵਾਰੀ ਸੌਪੀਂ ਉਹ ਪੁਰੀ ਮੇਹਨਤ ਤੇ ਲਗਨ ਨਾਲ ਨਿਭਾਈ ਅਤੇ ਸਮਾਜ ਸੇਵਾ ਵਿੱਚ ਵੀ ਯੌਗਦਾਨ ਪਾਇਆ। ਉਨਾਂ ਦੱਸਿਆ ਕਿ ਕਰਫਿਊ/ ਲਾਕਡਾਊਨ ਦੌਰਾਨ ਉਨਾਂ ਨੇ ਪ੍ਰਸ਼ਾਸ਼ਨ ਦੇ ਸਹਿਯੋਗ 100 ਤੋਂ ਵੱਧ ਵਾਲੰਟੀਅਰਾਂ ਨੂੰ ਨਾਲ ਲ਼ੈ ਕੇ ਲੋੜਵੰਦਾਂ ਲੰਗਰ ਅਤੇ ਸੁੱਕਾ ਰਾਸ਼ਨ ਵੰਡਿਆ ।ਉਨਾਂ ਦੀ ਟੀਮ ਵੱਲੋਂ ਤੀਹ ਹਜਾਰ ਦੇ ਕਰੀਬ ਮਾਸਕ ਅਤੇ ਸੈਨੀਟਾਈਜਰ ਵੰਡੇ। ਪ੍ਰਵਾਸੀ ਮਜਦੂਰਾਂ ਨੂੰ ਪਿਤਰੀ ਸੂਬੇ ਵਾਪਿਸ ਜਾਣ ਲਈ ਆਨ ਲਾਈਨ ਰਜਿਸਟ੍ਰੇਸ਼ਨ ਖਾਤਰ ਕੰਪਿਊਟਰਾਂ/ ਲੈਪਟਾਪਾਂ ਸਮੇਤ 25 ਵਾਲੰਟੀਅਰਾਂ ਦੀ ਟੀਮ ਦਿੱਤੀ । ਮਜਦੂਰਾਂ ਨੂੰ ਆਪਣੇ ਪੱਧਰ ਤੇ ਬੱਸਾਂ ਰਾਂਹੀ ਘਰ ਭੇਜਿਆ ਤੇ ਖਾਣ ਪੀਣ ਦਾ ਸਮਾਨ ਦਿੱਤਾ।ਸੰਕਟ ਦੀ ਘੜੀ ਚ ਟੀਮ ਸਮੇਤ ਪੀ.ਜੀ.ਆਈ ਜਾ ਕੇ ਖੂਨਦਾਨ ਕੀਤਾ।ਇਸ ਤੋਂ ਇਲਾਵਾ ਹੋਰ ਵੀ ਛੋਟੇ ਪੱਧਰ ਦੇ ਕੰਮਾਂ ਚ ਹਿੱਸਾ ਲਿਆ।ਪਾਰਟੀ ਨੇ ਉਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਮੰਦੇਨਜਰ ਮੋਹਾਲੀ ਜਿਲਾ ਜਰਨਲ ਸਕੱਤਰ ਦੀ ਜਿਮੇਵਾਰੀ ਸੌਂਪੀ ਹੈ ।

ਉਨਾਂ ਇਸ ਲਈ ਪ੍ਰਦੇਸ਼ ਪ੍ਰਧਾਨ ਭਾਜਪਾ ਪੰਜਾਬ ਅਸ਼ਵਨੀ ਸ਼ਰਮਾਂ, ਪ੍ਰਦੇਸ਼ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ ਦਿਨੇਸ਼ ਸ਼ਰਮਾਂ, ਪ੍ਰਦੇਸ਼ ਪ੍ਰਭਾਰੀ ਭਾਜਪਾ ਪੰਜਾਬ ਪ੍ਰਭਾਤ ਝਾਅ,  ਪ੍ਰਦੇਸ਼ ਜਰਨਲ ਸਕੱਤਰ ਭਾਜਪਾ ਪੰਜਾਬ ਜੀਵਨ ਗੁੱਪਤਾ, ਸੁਭਾਸ਼ ਸ਼ਰਮਾਂ, ਮਲਵਿੰਦਰ ਸਿੰਘ ਕੰਗ, ਪ੍ਰਦੇਸ਼ ਪ੍ਰਧਾਨ ਯੂਵਾ ਮੋਰਚਾ ਪੰਜਾਬ ਪ੍ਰਧਾਨ ਭਾਨੂੰ ਪ੍ਰਤਾਪ ਰਾਣਾ, ਜਿਲਾ ਪ੍ਰਧਾਨ ਭਾਜਪਾ ਮੋਹਾਲੀ ਸੁਸ਼ੀਲ ਰਾਣਾ, ਪ੍ਰਭਾਰੀ ਜਿਲ੍ਹਾ ਭਾਜਪਾ ਮੋਹਾਲੀ ਅਰਵਿੰਦ ਮਿੱਤਲ, ਪ੍ਰਦੇਸ਼ ਸਹਾਇਕ ਦਫਤਰ ਇੰਚਾਰਜ ਖੁਸ਼ਵੰਤ ਰਾਏ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਖਰੜ ਮੰਡਲ ਪ੍ਰਧਾਨ ਪਵਨ ਕੁਮਾਰ ਮਨੌਚਾ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ।ਉਨਾਂ ਸਾਰੇ ਨਵੇਂ ਚੁਣੇ ਆਹੂਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਪਾਰਟੀ ਲਈ ਅੱਗੇ ਤੋਂ ਵੀ ਵੱਧ ਮੇਹਨਤ ਕਰਨਗੇ ਤਾਂ ਜੋ ਪਾਰਟੀ ਦਾ ਝੰਡਾ ਹੋਰ ਬੁਲੰਦ ਕੀਤਾ ਜਾ ਸਕੇ।