ਮਹਾਂਮਾਰੀ ਦੌਰਾਨ ਵਿਲੱਖਣ ਸੇਵਾਵਾ ਲਈ ਕਮਾਂਡੈਂਟ ਧਾਲੀਵਾਲ ਡੀ.ਜੀ.ਪੀ.ਡਿਸਕ ਨਾਲ ਸਨਮਾਨਿਤ
5 Dariya News
ਮਾਨਸਾ 20-May-2020
ਮਾਨਯੋਗ ਡੀ.ਜੀ.ਪੀ.ਵੀ.ਕੇ.ਭਾਵੜਾ ਆਈ.ਪੀ.ਐੱਸ. ਜੀ ਵੱਲੋਂ ਮਾਨਸਾ ਜਿਲ੍ਹੇ ਨੂੰ ਪ੍ਰਤੀਨਿਧਤਾ ਦਿੰਦੇ ਹੋਏ ਮਹਿਕਮੇ ਲਈ ਇੱਕ ਨਵਾਂ ਕੀਰਤੀਮਾਨ ਹੋਂਦ ਵਿੱਚ ਲਿਆਂਦਾ ਹੈ। ਅੱਜ ਕਮਾਂਡੈਂਟ ਜਰਨੈਲ ਸਿੰਘ ਮਾਨ ਵੱਲੋਂ ਪੱਤਰਕਾਰਾਂ ਨਾਲ ਸੰਖੇਪ ਮਿਲਣੀ ਦੌਰਾਨ ਦੱਸਿਆ ਕਿ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਜੋ ਕਿ ਮਾਨਸਾ ਜਿਲ੍ਹੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਵਿੱਚ ਕੋਵਿਡ-19 ਮਹਾਂਮਾਰੀ ਵਿਰੁੱਧ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਡੀ.ਜੀ.ਪੀ.ਪੰਜਾਬ ਹੋਮ ਗਾਰਡਜ਼ ਕੋਮੈਂਡੇਸ਼ਨ ਡਿਸਕ ਲਈ ਚੁਣਿਆ ਗਿਆ ਹੈ ਅਤੇ ਗੁਰਸੇਵਕ ਸਿੰਘ ਧਾਲੀਵਾਲ ਕੰਪਨੀ ਇੰਚਾਰਜ ਮਾਨਸਾ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਕਿ ਪਹਿਲੀ ਵਾਰ ਇੰਨੇ ਮਹੱਤਵਪੂਰਨ ਸਨਮਾਨ ਨੂੰ ਹੋਂਦ ਵਿੱਚ ਲਿਆਂਦਾ ਗਿਆ ਹੈ।ਪੰਜਾਬ ਹੋਮ ਗਾਰਡਜ ਦੇ ਸਾਰੇ ਕਰਮਚਾਰੀਆਂ ਦਾ ਮਨੋਬਲ ਉੱਚਾ ਹੋਇਆ ਹੈ ਕਿਉਂਕਿ ਵਿਭਾਗ ਦੇ ਕਰਮਚਾਰੀਆਂ ਵੱਲੋਂ ਹਰ ਔਖੀ ਘੜੀ ਵੇਲੇ ਪੁਲਿਸ ਵਿਭਾਗ ਨਾਲ ਮੁਹਰਲੀ ਕਤਾਰ ਵਿੱਚ ਖੜ੍ਹ ਕੇ ਬੇਖੌਫ ਆਪਣਾ ਫਰਜ ਨਿਭਾਇਆ ਜਾਂਦਾ ਹੈ। ਕਮਾਂਡੈਂਟ ਮਾਨ ਨੇ ਦੱਸਿਆ ਕਿ ਮਾਨਸਾ ਵਿਖੇ ਕਮਾਂਡੈਂਟ ਧਾਲੀਵਾਲ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਗਏ ਹਨ ਅਤੇ ਜਵਾਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ ਗਏ ਹਨ। ਇਸ ਤਹਿਤ ਐੱਸ.ਐੱਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਮਹਿਕਮੇ ਦੀ ਭਲਾਈ ਲਈ 50000/- ਵੀ ਪ੍ਰਵਾਨ ਕਰਵਾਏ ਸਨ। ਕਮਾਂਡੈਂਟ ਧਾਲੀਵਾਲ ਜਿਨ੍ਹਾਂ ਦਾ ਪਿਛੋਕੜ ਪਿੰਡ ਢੈਂਪੀ ਥਾਣਾ ਭੀਖੀ ਨਾਲ ਸਬੰਧਤ ਹੈ ਇੱਕ ਸਮਾਜ ਸੇਵੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਹਰ ਔਖੀ ਘੜੀ ਵੇਲੇ ਅੱਗੇ ਹੋ ਕੇ ਲੋੜਵੰਦਾਂ ਦੀ ਮੱਦਦ ਵੀ ਕਰਦੇ ਹਨ। ਅੱਜ ਮਾਨਸਾ ਜਿਲ੍ਹੇ ਦਾ ਨਾਮ ਫਖਰ ਨਾਲ ਉੱਚਾ ਹੋਇਆ ਹੈ। ਜਿੱਥੇ ਕਿ ਐੱਸ.ਐੱਸ.ਪੀ. ਮਾਨਸਾ ਡਾ. ਭਾਰਗਵ ਦੀ ਅਗਵਾਈ ਵਿੱਚ ਹਰ ਪੱਖੋਂ ਕੋਵਿਡ -19 ਦੀ ਮਹਾਂਮਾਰੀ ਲਈ ਕਾਬਿਲੇ ਤਾਰੀਫ ਕੰਟਰੋਲ ਕੀਤਾ ਹੈ ਅਤੇ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਹੈ। ਕਮਾਂਡੈਂਟ ਮਾਨ ਨੇ ਦੱਸਿਆ ਕੇ ਮਾਨਸਾ ਵਿਖੇ ਅੱਜ ਮਾਨਸਾ ਜਿਲੇ ਦੇ ਮੋਹਤਬਰ ਵਿਅਕਤੀਆਂ ਗੁਰਦੀਪ ਸਿੰਘ ਮਾਨਸਈਆ , ਮਨਦੀਪ ਸਿੰਘ , ਬਲਦੀਪ ਸਿੰਘ ਚਹਿਲ ਨਰਿੰਦਰਪੁਰਾ, ਪ੍ਰੋ. ਸਿਮਰਨਜੀਤ ਕੌਰ ਬਰਾੜ , ਡਾ. ਮਨਜੀਤ ਰਾਏ ਐੱਸ.ਐੱਮ.ਓ., ਐੱਸ.ਐੱਸ.ਪੀ. ਡਾ. ਭਾਰਗਵ ਅਤੇ ਹੋਰ ਪੁਲਿਸ ਅਧਿਕਾਰੀਆ ਵੱਲੋਂ ਵੀ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੂੰ ਮੁਬਾਰਕਬਾਦ ਭੇਜੀ ਗਈ ਹੈ।