ਕਰਫਿਊ ਦੀ ਉਲੰਘਣਾ ਕਰਨ ਵਾਲੇ 470 ਲੋਕਾਂ ਖਿਲਾਫ ਧਾਰਾ 188 ਅਧੀਨ ਮਾਮਲੇ ਦਰਜ
ਜਿਲ੍ਹਾ ਪਠਾਨਕੋਟ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੂਰੇ ਕਰਫਿਓ ਦੋਰਾਨ ਕਰੀਬ 1411 ਪੁਲਿਸ ਮੁਲਾਜਮਾਂ ਵੱਲੋਂ ਪੂਰੀ ਮੁਸਤੈਦੀ ਅਤੇ ਇਮਾਨਦਾਰੀ ਨਾਲ ਨਿਭਾਈ ਆਪਣੀ ਡਿਊਟੀ
5 Dariya News
ਪਠਾਨਕੋਟ 21-May-2020
ਵਿਸਵ ਭਰ ਵਿੱਚ ਕੋਵਿੰਡ-19 ਦੀ ਮਹਾਂਮਰੀ (ਬਿਮਾਰੀ) ਦੇ ਚਲਦਿਆ ਜਿਲਾ ਪ੍ਰਸਾਸਨ, ਪਠਾਨਕੋਟ ਵੱਲੋਂ ਲਗਾਏ ਗਏ ਕਰਫਿਊ ਵਿੱਚ ਪੁਲਿਸ ਪ੍ਰਸਾਸਨ ਦਾ ਅਹਿਮ ਯੋਗਦਾਨ ਰਿਹਾ ਜਿਲ੍ਹਾ ਪਠਾਨਕੋਟ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਪੂਰੇ ਕਰਫਿਓ ਦੋਰਾਨ ਕਰੀਬ 1411 ਪੁਲਿਸ ਮੁਲਾਜਮਾਂ ਵੱਲੋਂ ਪੂਰੀ ਮੁਸਤੈਦੀ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵਿੱਚ ਕਰਫਿਓ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ, ਵਪਾਰੀਆਂ, ਕਾਰੋਬਾਰ ਕਰਨ ਵਾਲੇ ਵਿਅਕਤੀਆਂ ਆਦਿ ਦੇ ਖਿਲਾਫ ਜੇਰ ਧਾਰਾ 188 ਭ.ਦ. ਤਹਿਤ ਅੱਜ ਤੱਕ 470 ਮੁਕੱਦਮੇ ਦਰਜ ਕੀਤੇ ਗਏ ਹਨ।ਇਹ ਮੁਕੱਦਮੇ ਉਹਨਾਂ ਵਿਅਕਤੀਆਂ ਦੇ ਖਿਲਾਫ ਦਰਜ ਕੀਤੇ ਗਏ ਹਨ। ਇਹ ਪ੍ਰਗਟਾਵਾ ਮਾਨਯੋਗ ਸ੍ਰੀ ਦੀਪਕ ਹਿਲੋਰੀ ਆਈ.ਪੀ.ਐਸ. ਐਸ.ਐਸ.ਪੀ. ਪਠਾਨਕੋਟ ਜੀ ਨੇ ਕੀਤਾ। ਐਸ.ਐਸ.ਪੀ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਬਿਨਾ ਵਜਾ ਜਾਂ ਬਿਨਾ ਕਰਫਿਊ ਪਾਸ ਤੋਂ ਘਰਾਂ ਤੋਂ ਬਾਹਰ ਘੁੰਮ ਰਹੇ ਸਨ। ਉਨ੍ਹਾਂ ਲੋਕਾਂ ਤੇ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਤੇ 188 ਭ.ਦ. ਤਹਿਤ ਜਿਸ ਵਿਅਕਤੀ ਤੇ ਮੁਕੱਦਮਾ ਦਰਜ ਹੁੰਦਾ ਹੈ, ਉਸ ਵਿਅਕਤੀ ਦਾ ਪਾਸਪੋਰਟ, ਡਰਾਇਵਿੰਗ ਲਾਇਸੰਸ ਨਹੀ ਬਣ ਸਕਦਾ, ਨਾ ਹੀ ਉਹ ਵਿਅਕਤੀ ਵਿਦੇਸ ਜਾ ਸਕਦਾ ਹੈ ਅਤੇ ਨਾ ਹੀ ਉਹ ਸਰਕਾਰੀ ਨੌਕਰੀ ਕਰ ਸਕਦਾ ਹੈ। ਵਿਸ਼ੇਸ ਤੋਰ ਤੇ ਨੋਜਵਾਨ ਬੱਚੇ ਆਪਣੀ ਪੜਾਈ ਕਰਨ ਲਈ ਵਿਦੇਸ ਨਹੀ ਜਾ ਸਕਦੇ ਹਨ ਅਤੇ ਮਾਨਯੋਗ ਅਦਾਲਤ ਵੱਲੋ ਜੁਰਮਾਨੇ (ਸਜਾ ਜਾਬੀ) ਹੋਣ ਕਰਕੇ ਉਹਨਾਂ ਦਾ ਭਵਿੱਖ ਖਰਾਬ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਹਾਜਰ ਹੈ ਜਿਲ੍ਹਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲਗਾਏ ਗਏ ਕਰਫਿਓ ਦੋਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਿਲ੍ਹਾ ਪਠਾਨਕੋਟ ਵਿੱਚ 4 ਇੰਟਰ ਸਟੇਟ ਅਤੇ 2 ਇੰਟਰ ਡਿਸਟ੍ਰਿਕ ਨਾਕੇ ਲਗਾਏ ਗਏ, 7 ਤੋਂ 8 ਟੀਮਾਂ ਕਰੋਨਾ ਰਿਗਾਰਡਿੰਗ ਗਾਰਡ, 19 ਨਾਕੇ ਸਬ ਡਿਵੀਜਨ ਸਿਟੀ ਅਤੇ 23 ਪੁਲਿਸ ਨਾਕੇ ਸਬ ਡਿਵੀਜਨ ਰੁਰਲ ਇਸ ਤੋਂ ਇਲਾਵਾ ਸਬ ਡਿਵੀਜਨ ਧਾਰਕਲ੍ਹਾਂ ਵਿਖੇ 21 ਨਾਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਰਾਤ ਅਤੇ ਦਿਨ ਦੇ ਸਮੇਂ ਕੰਮ ਕਰਨ ਲਈ 3 ਟੀਮਾਂ ਅਤੇ ਪ੍ਰਤੀਦਿਨ ਮੈਡੀਕਲ ਜਾਂਚ ਦੋਰਾਨ ਡਿਊਟੀ ਦੇਣ ਲਈ ਵੀ 3 ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰਾਤ ਅਤੇ ਦਿਨ ਲਈ 7 ਟੀਮਾਂ ਕਿਓ.ਆਰ.ਟੀਸ, 15 ਟੀਮਾਂ ਵੱਖ ਵੱਖ ਦਾਨਾ ਮੰਡੀਆਂ ਵਿੱਚ,1 ਟੀਮ ਫਲੈਗ ਮਾਰਚ ਲਈ,1 ਟੀਮ ਕਰੋਨਾ ਕੰਟਰੋਲ ਰੂਮ ਲਈ,1 ਟੀਮ ਸੀ.ਪੀ.ਆਰ.ਸੀ. ਸੇਂਟਰਲ ਡਾਇੱਲ 112 ਲਈ, 2 ਟੀਮਾਂ ਵਿਦੇਸਾਂ ਤੋਂ ਯਾਤਰਾ ਕਰ ਕੇ ਵਾਪਿਸ ਆ ਰਹੇ ਲੋਕਾਂ ਲਈ,3 ਟੀਮਾਂ ਲੋਕਾਂ ਨੂੰ ਲੰਗਰ ਵੰਡਣ ਲਈ ਅਤੇ 19 ਟੀਮਾਂ ਪੀ.ਸੀ.ਆਰ. ਦਿਨ ਅਤੇ ਰਾਤ ਲਈ ਬਣਾਈਆਂ ਗਈਆ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ੍ਹਾ ਪਠਾਨਕੋਟ ਵਿੱਚ ਉਨ੍ਹਾਂ ਦੀ ਨਿਗਰਾਨੀ ਵਿੱਚ 4 ਐਸ.ਪੀ.,11 ਡੀ.ਐਸ.ਪੀ., 10 ਇੰਸਪੈਕਟਰ, 81 ਐਨ.ਜੀ.ਓ. ,964 ਈ.ਪੀ.ਓ. ਅਤੇ 340 ਪੀ.ਐਚ.ਜੀ. ਦੇ ਮੁਲਾਜਮਾਂ ਵੱਲੋਂ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਅਤੇ ਨਿਸਟਾ ਨਾਲ ਨਿਭਾਈਆਂ ਹਨ।ਐਸ.ਐਸ.ਪੀ. ਪਠਾਨਕੋਟ ਨੇ ਜਿਲਾ ਪਠਾਨਕੋਟ ਦੇ ਸਮੂਹ ਨਿਵਾਸੀਆਂ ਨੂੰ ਬਿਨ੍ਹਾ ਵਜਾਂ ਘਰੋ ਬਾਹਰ ਨਾ ਨਿਕਲਣ ਦੀ ਅਤੇ ਜਦ ਤੱਕ ਲਾੱਕ ਡਾਊਣ ਹੈ ਬਿਨਾ ਕਰਫਿਊ ਪਾਸ ਜਿਲ੍ਹੇ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਹੈ ਅਤੇ ਐਸ.ਐਸ.ਪੀ. ਸਾਹਿਬ ਵੱਲੋਂ ਪਠਾਨਕੋਟ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ-ਆਪਣੇ ਘਰਾਂ ਵਿੱਚ ਰਹਿਕੇ ਆਪਣੇ ਆਪ ਨੂੰ, ਸਮਾਜ ਅਤੇ ਦੇਸ ਨੂੰ ਬਚਾਉ।