5 Dariya News

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਆਟੇ ਤੇ ਦਾਲ ਦੀ ਵੰਡ ਸ਼ੁਰੂ ਕਰਵਾਈ

5 Dariya News

ਸੁਲਤਾਨਪੁਰ ਲੋਧੀ 18-May-2020

ਕੋਰੋਨਾ ਵਾਇਰਸ ਦੌਰਾਨ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਲਈ ਮੁਫ਼ਤ ਪ੍ਰਾਪਤ ਹੋਈ ਤਿੰਨ ਮਹੀਨਿਆਂ (ਅਪ੍ਰੈਲ 2020 ਤੋਂ ਜੂਨ 2020) ਦੀ ਕਣਕ ਅਤੇ ਦਾਲ ਵੀ ਵੰਡ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਵੱਲੋਂ ਪਿੰਡ ਬੂਸੋਵਾਲ, ਤਹਿਸੀਲ ਸੁਲਤਾਨਪੁਰ ਲੋਧੀ ਤੋਂ ਆਪਣੀ ਹਾਜ਼ਰੀ ਵਿਚ ਸ਼ੁਰੂ ਕਰਵਾਈ ਗਈ। ਇਸ ਮੌਕੇ ਉਥੇ ਮੌਜੂਦ ਹਰੇਕ ਲਾਭਪਾਤਰੀ ਨੂੰ 15 ਕਿਲੋ ਕਣਕ ਅਤੇ 3 ਕਿਲੋ ਦਾਲ ਪ੍ਰਤੀ ਕਾਰਡ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਨਿਸਚਿਤ ਜਾਰੀ ਕੀਤੀ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਵੰਡੀ ਗਈ। ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀ. ਐਸ. ਪੀ ਸ. ਸਰਵਨ ਸਿੰਘ ਬੱਲ, ਜ਼ਿਲਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਕਪੂਰਥਲਾ ਸ. ਸਰਤਾਜ ਸਿੰਘ ਚੀਮਾ, ਚੇਅਰਮੈਨ ਸ. ਪਰਵਿੰਦਰ ਸਿੰਘ ਪੱਪਾ, ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਸੁਲਤਾਨਪੁਰ ਲੋਧੀ ਸ. ਜਸਵਿੰਦਰ ਸਿੰਘ, ਇੰਸਪੈਕਟਰ ਫੂਡ ਸਪਲਾਈ ਤਲਵੰਡੀ ਸ. ਭੁਪਿੰਦਰ ਸਿੰਘ, ਸਰਪੰਚ ਬੂਸੋਵਾਲ ਸ. ਸ਼ਿੰਦਰ ਸਿੰਘ, ਰੌਕੀ ਮੜੀਆ ਤਲਵੰਡੀ ਚੌਧਰੀਆਂ ਅਤੇ ਹੋਰ ਅਧਿਕਾਰੀ ਅਤੇ ਮੋਹਤਬਰ ਹਾਜ਼ਰ ਸਨ।