ਕੈਬਨਿਟ ਮੰਤਰੀ ਸੋਨੀ ਨੇ ਵਾਲਮੀਕਿ ਸੁਧਾਰ ਸਭਾ ਨੂੰ 2 ਲੱਖ ਅਤੇ ਭਗਵਾਨ ਵਾਲਮੀਕਿ ਮਿਲਾਪ ਸਭਾ ਮੰਦਿਰ ਨੂੰ ਇਕ ਲੱਖ ਰੁਪਏ ਦਾ ਦਿੱਤਾ ਚੈਕ
ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਵਾਰਡਾਂ ਲਈ ਭੇਜੇ ਸੈਨੀਟਾਈਜਰ
5 Dariya News
ਅੰਮ੍ਰਿਤਸਰ 15-May-2020
ਅੱਜ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਆਪਣੇ ਨਿਵਾਸ ਸਥਾਨ ਵਿਖੇ ਵਾਲਮੀਕਿ ਸੁਧਾਰ ਸਭਾ ਵਾਰਡ ਨੰ: 50 ਨੂੰ 2 ਲੱਖ ਰੁਪਏ ਅਤੇ ਭਗਵਾਨ ਵਾਲਮੀਕਿ ਮਿਲਾਪ ਸਭਾ ਮੰਦਿਰ ਗੁਦਾਮ ਮੁਹੱਲਾ ਨੂੰ ਇਕ ਲੱਖ ਰੁਪਏ ਦਾ ਚੈਕ ਧਰਮਸ਼ਾਲਾ ਦੇ ਵਿਕਾਸ ਲਈ ਭੇਂਟ ਕੀਤਾ।ਸ੍ਰੀ ਸੋਨੀ ਨੇ ਕਿਹਾ ਕਿ ਧਰਮਸ਼ਾਲਾ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਪੈਣ ਤੇ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਦਵਾਈ ਮਾਰਕੀਟ ਦੇ ਕਪਿਲ ਚੱਢਾ ਅਤੇ ਕਸ਼ਯਪ ਸੇਠ ਵੱਲੋਂ ਸ੍ਰੀ ਸੋਨੀ ਨੂੰ 1100 ਸੈਨੀਟਾਈਜਰ ਭੇਂਟ ਕੀਤੇ ਗਏ। ਸ੍ਰੀ ਸੋਨੀ ਵੱਲੋਂ ਇਹ ਸੈਨੀਟਾਈਜਰ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਵਾਰਡਾਂ ਦੇ ਕੌਂਸਲਰਾਂ ਨੂੰ ਲੋਕਾਂ ਵਿੱਚ ਵੰਡਣ ਲਈ ਭੇਜੇ। ਸ੍ਰੀ ਸੋਨੀ ਨੇ ਕੌਂਸਲਰ ਮੈਡਮ ਰਾਜਬੀਰ ਕੋਰ ਨੂੰ 200, ਸ੍ਰੀ ਅਰੁਣ ਪੱਪਲ ਕੌਂਸਲਰ ਨੂੰ 200, ਸ੍ਰੀ ਇਕਬਾਲ ਸਿੰਘ ਸ਼ੈਰੀ ਕੌਂਸਲਰ ਨੂੰ 200, ਸ੍ਰੀ ਵਿਕਾਸ ਸੋਨੀ ਕੈਂਸਲਰ ਨੂੰ 200 ਅਤੇ ਸ੍ਰੀ ਪਰਮਜੀਤ ਚੋਪੜਾ ਨੂੰ 300 ਸੈਨੀਟਾਈਜਰ ਆਪਣੀਆਂ ਆਪਣੀਆਂ ਵਾਰਡਾਂ ਵਿੱਚ ਵੰਡਣ ਲਈ ਦਿੱਤੇ ਗਏ। ਸ੍ਰੀ ਸੋਨੀ ਨੇ ਕਿਹਾ ਕਿ ਵਪਾਰੀਆਂ ਦੀ ਮੰਗ ਅਨੁਸਾਰ ਬਾਜ਼ਾਰ ਖੋਲ ਦਿੱਤੇ ਗਏ ਹਨ ਅਤੇ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੋਲੀਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਲੋਕ ਘਰੋਂ ਮਾਸਕ ਪਾ ਕੇ ਲੋੜ ਅਨੁਸਾਰ ਹੀ ਬਾਹਰ ਨਿਕਲਣ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਿਆ ਹੈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਵਿਸ਼ਾਲ ਗਿੱਲ, ਸ੍ਰੀ ਮੋਹਿਤ ਗਿੱਲ, ਸ੍ਰ ਦਵਿੰਦਰ ਸਿੰਘ, ਸ੍ਰੀ ਰਿੰਕੂ ਤੋਂ ਇਲਾਵਾ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।