5 Dariya News

ਢਾਡੀ ਮਲਕੀਤ ਸਿੰਘ ਪਪਰਾਲੀ ਨੇ ਕੀਤਾ ਪੱਤਰਕਾਰਾਂ ਦਾ ਸਨਮਾਨ

ਲੋੜਵੰਦ ਪਰਿਵਾਰਾਂ ਦੀ ਮਦਦ ਲਈ ਵਧ-ਚੜ੍ਹ ਕੇ ਅੱਗੇ ਆਉਣ ਧਾਰਮਿਕ ਜਥੇਬੰਦੀਆਂ ਤੇ ਸਮਰਥ ਲੋਕ - ਢਾਡੀ ਮਲਕੀਤ ਸਿੰਘ ਪਪਰਾਲੀ

5 Dariya News/ (ਗੋਲਡੀ ਸ਼ੁਕਲਾ)

ਕੁਰਾਲੀ 07-May-2020

ਕੋਰੋਨਾ ਵਾਇਰਸ ਨਾਮਕ ਮਹਾਮਾਰੀ ਦੇ ਚੱਲਦਿਆਂ ਸਮਾਜ ਸੇਵਾ ਵਿੱਚ ਵਿੱਲਖਣਾ ਯੋਗਦਾਨ ਦੇ ਰਹੇ ਪ੍ਰੈਸ ਕਲੱਬ ਕੁਰਾਲੀ ਮਾਜਰੀ ਦੇ ਸਮੂਹ ਪੱਤਰਕਾਰਾਂ ਦਾ ਇੰਟਰਨੈਸ਼ਨਲ ਗੋਲਡ ਮੈਡਲਿਸ਼ਟ ਢਾਡੀ ਮਲਕੀਤ ਸਿੰਘ ਪਪਰਾਲੀ ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਖਾਲਸਾ ਭੜੀ ਵਾਲਿਆਂ ਦੇ ਬੇਟੇ ਭਾਈ ਸਿਮਰਜੋਤ ਸਿੰਘ ਭੜੀ ਵੱਲੋਂ ਸਰੋਪਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਕੁਝ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਭੇਂਟ ਕੀਤੀਆਂ ।ਇਸ ਮੌਕੇ ਗੱਲਬਾਤ ਕਰਦਿਆਂ ਢਾਡੀ ਮਲਕੀਤ ਸਿੰਘ ਪਪਰਾਲੀ ਨੇ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਜਿਥੇ ਆਮ ਲੋਕੀਂ ਆਪਣੇ ਘਰਾਂ ਦੇ ਅੰਦਰ ਬੈਠੇ ਸਨ ਉਥੇ ਇਨ੍ਹਾਂ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਓ ਲਈ ਜਾਗਰੂਕ ਕਰਨ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਜਾ ਰਹੀਆਂ ਹਰ ਨਵੀਆਂ ਹਦਾਇਤਾਂ ਦੇ ਨਾਲ ਨਾਲ ਇਲਾਕੇ ਦੀ ਹਰ ਖ਼ਬਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੈਸ ਕਲੱਬ ਕੁਰਾਲੀ ਮਾਜਰੀ ਦੇ ਸਮੂਹ ਪੱਤਰਕਾਰਾਂ ਵੱਲੋਂ ਆਪਣੀ ਪਰਵਾਹ ਨਾ ਕਰਦੇ ਹੋਏ ਜੋ ਜਜ਼ਬਾ ਵਿਖਾਇਆ ਜਾ ਰਿਹਾ ਹੈ ਉਸ ਉਹ ਸਲਾਮ ਕਰਦੇ ਹਨ ਤੇ ਉਸੇ ਜਜ਼ਬੇ ਲਈ ਅੱਜ ਉਨ੍ਹਾਂ ਵੱਲੋਂ ਕਲੱਬ ਦੇ ਸਮੂਹ ਪੱਤਰਕਾਰਾ ਪ੍ਰਧਾਨ ਅਜੇ ਰਾਠੌਰ, ਜਨਰਲ ਸਕੱਤਰ ਰਾਜੀਵ ਸਿੰਗਲਾ, ਅਸ਼ਵਨੀ ਗੌੜ, ਰਾਜਨੀਕਾਂਤ ਗਰੋਵਰ ਤੇ ਪਰਮਜੀਤ ਸਿੰਘ ਛੱਮਾ ਦਾ ਅੱਜ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ।ਇਸ ਦੌਰਾਨ ਉਨ੍ਹਾਂ ਧਾਰਮਿਕ ਜਥੇਬੰਦੀਆਂ ਦੇ ਆਗੂਆਂ, ਸਮਾਜ ਦਰਦੀਆਂ ਤੇ ਆਮ ਸਮਾਜਿਕ ਤੋਰ ਤੇ ਸਮਰਥ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਦਿਖਾਏ ਮਾਰਗ ਤੇ ਚੱਲਦਿਆਂ ਆਪਣੇ ਦੱਸਾਂ ਨੌਹਾਂ ਦੀ ਨੇਕ ਕਮਾਈ ਵਿੱਚੋਂ ਦੱਸਵੰਦ ਕਢਕੇ ਕੋਰੋਨਾ ਵਾਇਰਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਮਜਬੂਰ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤੇ ਲੋੜਵੰਦਾਂ ਨੂੰ ਵੱਧ ਤੋਂ ਵੱਧ ਰਾਸ਼ਨ ਆਦਿ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਇਨਸਾਨ ਭੁੱਖਾ ਨਾ ਰਹੇ । ਇਹੋ ਮਾਨਵ ਤੇ ਪ੍ਰਮਾਤਮਾ ਦੀ ਸੱਚੀ ਸੇਵਾ ਹੈ । ਇਸ ਮੌਕੇ ਉਨ੍ਹਾਂ ਵੱਲੋਂ ਕੁਝ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿਆਂ ਕਿੱਟਾਂ ਵੀ ਭੇਂਟ ਕਿੱਤੀਆਂ ਗਈਆਂ । ਇਸ ਮੌਕੇ ਹੁਰਨਾ ਤੋਂ ਇਲਾਵਾ ਜਸਵਿੰਦਰ ਸਿੰਘ, ਜੋਨੀ, ਜਸਬੀਰ ਸਿੰਘ ਤੇ ਗੁਰਭੇਜ ਸਿੰਘ ਆਦਿ ਹਾਜਰ ਸਨ ।