5 Dariya News

ਕੋਰੋਨਾ ਖਿਲਾਫ ਲੜਾਈ ਲੜ ਰਹੇ ਯੋਧਿਆਂ ਦਾ ਕੀਤਾ ਵਿਸ਼ੇਸ਼ ਸਨਮਾਨ

5 Dariya News (ਗੋਲਡੀ ਸ਼ੁਕਲਾ)

ਕੁਰਾਲੀ 30-Apr-2020

ਕੋਰੋਨਾ ਵਾਇਰਸ ਖਿਲਾਫ ਲੜਾਈ ਲੜ ਰਹੇ ਯੋਧਿਆਂ ਦਾ ਸਥਾਨਕ ਸ਼ਹਿਰ ਵਿਖੇ ਕਾਂਗਰਸ ਐਸਸੀ ਵਿਭਾਗ ਦੇ ਸੂਬਾ ਜਨਰਲ ਸਕੱਤਰ ਰਾਜਪਾਲ ਬੇਗੜਾ ਵੱਲੋਂ ਵਿਸ਼ੇਸ਼ ਸਨਮਾਨ ਕਰਦੇ ਹੋਏ ਫੁੱਲਾਂ ਦੀ ਵਰਖਾ ਕੀਤੀ ਗਈ । ਕੋਰੋਨਾ ਮਹਾਂਮਾਰੀ ਮੌਕੇ ਆਪਣੀ ਜਾਨ ਜ਼ੋਖ਼ਮ 'ਚ ਪਾ ਕੇ ਕੰਮ ਕਰ ਰਹੇ ਪ੍ਰਸਾਸ਼ਨਿਕ ਅਧਿਕਾਰੀ ਐਸਡੀਐਮ ਹਿਮਾਂਸ਼ੂ ਜੈਨ, ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਕੁਮਾਰ ਜੈਨ, ਐਸ.ਐਮ.ਓ. ਡਾਕਟਰ ਭੁਪਿੰਦਰ ਸਿੰਘ, ਐਸ.ਐਚ.ਓ ਸਦਰ ਬਲਜੀਤ ਸਿੰਘ ਵਿਰਕ ਤੇ ਐਸ.ਐਚ.ਓ ਸਿਟੀ ਜਸਕਾਰ ਸਿੰਘ ਵੱਲੋਂ ਆਪਣੇ ਨੁਮਾਇੰਦੇ ਦੇ ਤੌਰ ਤੇ ਭੇਜੇ ਗਏ ਏ.ਐਸ.ਆਈ ਦਲਵਿੰਦਰ ਸਿੰਘ ਤੇ ਏ.ਐਸ.ਆਈ ਕੇਸਰ ਸਿੰਘ  ਤੋਂ ਇਲਾਵਾ ਪ੍ਰਜਾਤੰਤਰ ਦੇ ਚੌਥੇ ਥੰਮ ਪੱਤਰਕਾਰ ਰਾਜੀਵ ਸਿੰਗਲਾ, ਹਰੀਸ਼ ਬਠਲਾ, ਰਣਜੀਤ ਸਿੰਘ ਕਾਕਾ ਮਾਰਸ਼ਲ, ਅਸ਼ਵਨੀ ਗੌੜ੍ਹ, ਹਰਜਿੰਦਰ ਸਿੰਘ ਭੰਗੂ, ਰਾਜਨੀਕਾਂਤ ਗਰੋਵਰ, ਹਰੀ ਦੇਵਨ ਸ਼ਰਮਾਂ, ਅਰੁਣ ਕੁਮਾਰ, ਗੁਰਸੇਵਕ ਸਿੰਘ, ਡੈਵਿਟ ਵਰਮਾ, ਹਰਮੀਤ ਸਿੰਘ ਤੇ ਜਗਦੇਵ ਸਿੰਘ ਆਦਿ ਪ੍ਰਮੁੱਖ ਪੱਤਰਕਾਰਾਂ ਦਾ ਸਰੋਪਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ । ਇਸ ਦੇ ਨਾਲ ਹੀ ਨਗਰ ਕੌਂਸਲ ਕੁਰਾਲੀ ਅਧੀਨ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕਰਦੇ ਹੋਏ ਐਸਡੀਐਮ ਹਿਮਾਂਸ਼ੂ ਜੈਨ ਦੇ ਹੱਥੋਂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਜਾਰੀ ਕੀਤੇ ਗਏ ਪ੍ਰਸ਼ੰਸਾ ਪੱਤਰ ਦਵਾਏ ਗਏ । ਇਸ ਮੌਕੇ ਐਸਡੀਐਮ ਹਿਮਾਂਸ਼ੂ ਜੈਨ ਨੇ ਪ੍ਰਜਾਤੰਤਰ ਦੇ ਚੌਥੇ ਥੰਮ ਪੱਤਰਕਾਰ ਭਾਈਚਾਰੇ ਵੱਲੋਂ ਬਿਨਾਂ ਕਿਸੇ ਨਿਜੀ ਲਾਭ ਤੋਂ ਨਿਭਾਈ ਜਾ ਰਹੀ ਆਪਣੀ ਜਿੰਮੇਵਾਰੀ ਦੀ ਤਾਰੀਫ ਕਰਦਿਆਂ ਕਿਹਾ ਕਿ ਸਥਾਨਕ ਸ਼ਹਿਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਕੋਰੋਨਾ ਮਹਾਂਮਾਰੀ ਮੌਕੇ ਆਪਣੀ ਜਾਨ ਜ਼ੋਖ਼ਮ 'ਚ ਪਾ ਕੇ ਜੋ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਉਸਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ । ਉਨ੍ਹਾਂ ਕਿਹਾ ਕਿ ਇਹ ਪੱਤਰਕਾਰ ਹੀ ਹਨ ਜੋ ਸਰਕਾਰ, ਪ੍ਰਸ਼ਾਸ਼ਨ ਤੇ ਜਨਤਾ ਨੂੰ ਇੱਕ ਧਾਗੇ ਵਿੱਚ ਪਰੋਣ ਦਾ ਕੰਮ ਕਰਦੇ ਆ ਰਹੇ ਸਨ ਤੇ ਇਲਾਕੇ ਦੀ ਛੋਟੀ ਤੇ ਵੱਡੀ ਹਰ ਇੱਕ ਘਟਨਾ ਨੂੰ ਅਖਬਾਰਾਂ ਤੇ ਟੀਵੀ ਖ਼ਬਰਾਂ ਰਾਹੀਂ ਪ੍ਰਸ਼ਾਸ਼ਨ ਤੇ ਜਨਤਾ ਤੱਕ ਪਹੁੰਚਾਉਦੇ ਹਨ । ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਸਫ਼ਾਈ ਸੇਵਕ ਸ਼ਹਿਰ ਅੰਦਰ ਘਰ-ਘਰ ਜਾ ਕੇ ਆਪਣੀ ਡਿਊਟੀ ਨਿਭਾਉਂਦੇ ਹਨ । ਇਸ ਮੌਕੇ ਨਰੇਸ਼ ਕੁਮਾਰ, ਸੁਰਿੰਦਰ ਸਿੰਘ, ਮੰਗਤ ਰਾਮ ਬੇਗੜਾ, ਆਨੀਵ ਕੁਮਾਰ ਬੇਗੜਾ, ਪਵਨ ਕੁਮਾਰ ਬੇਗੜਾ, ਪੰਕਜ ਕੁਮਾਰ ਬੇਗੜਾ, ਸ਼ਿਵ ਕੁਮਾਰ ਬੇਗੜਾ, ਸੌਰਵ ਬੇਗੜਾ, ਗੋਪੀ ਬੇਗੜਾ ਤੇ ਜਸਵਿੰਦਰ ਪਾਲ ਬੇਗੜਾ ਆਦਿ ਹੋਰ ਨੌਜਵਾਨ ਵੀ ਹਾਜ਼ਰ ਸਨ ।