ਬਿਜਲੀ ਬਿੱਲ ਸੰਘਰਸ਼ ਮੋਰਚਾ ਵੱਲੋਂ ਬਿਲਾਂ ਚ ਰਾਹਤ ਲਈ ਮੁੱਖ ਮੰਤਰੀ ਪੰਜਾਬ ਨੂੰ ਐਸ.ਡੀ.ਐਮ ਰਾਂਹੀ ਮੰਗ ਪੱਤਰ
5 Dariya News
ਖਰੜ 24-Apr-2020
ਹਲਕਾ ਖਰੜ ਅੰਦਰ ਸਾਰੀਆਂ ਪਾਰਟੀਆਂ ਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇਦਿਆਂ ਵੱਲੋਂ ਕਰਫਿਊ ਦੌਰਾਨ ਬਿਜਲੀ ਬਿਲਾਂ ਨੂੰ ਲੈਕੇ ਬਣਾਏ ਗਏ ਬਿਜਲੀ ਬਿੱਲ ਸੰਘਰਸ਼ ਮੋਰਚਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਐਸ.ਡੀ.ਐਮ ਖਰੜ ਹਿਮਾਂਸ਼ੂ ਜੈਨ ਰਾਂਹੀ ਪੱਤਰ ਦੇਕੇ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਦੇ ਬਿਜਲੀ ਬਿੱਲਾਂ ਸਬੰਧੀ ਰਾਹਤ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਸੀਨੀਅਰ ਆਗੂ ਨਰਿੰਦਰ ਰਾਣਾ, ਅਸ਼ੋਕ ਸ਼ਰਮਾ ਪ੍ਰਧਾਨ ਵਪਾਰ ਮੰਡਲ, ਆਪ ਆਗੂ ਹਰਜੀਤ ਸਿੰਘ ਬੰਟੀ, ਪਵਨ ਕੁਮਾਰ ਮਨੌਚਾ ਪ੍ਰਧਾਨ ਭਾਜਪਾ ਖਰੜ ਅਤੇ ਪ੍ਰਧਾਨ ਲਾਇਨ ਕਲੱਬ ਖਰੜ ਫਰੈਂਡਜ, ਅਮਨ ਸ਼ਰਮਾ ਅਕਾਲੀ ਆਗੂ, ਹਰਿੰਦਰਪਾਲ ਸਿੰਘ ਪ੍ਰਧਾਨ ਰੋਟਰੀ ਕਲੱਬ ਅਤੇ ਅਕਾਲੀ ਆਗੂ, ਅਮਰੀਕ ਸਿੰਘ ਹੈਪੀ ਕਾਂਗਰਸ ਆਗੂ ਆਦਿ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਨੂੰ ਇੱਕ ਮਹੀਨੇ ਤੋਂ ਆਪਣੇ ਘਰਾਂ ਅੰਦਰ ਮਜਬੂਰਨ ਰਹਿਣਾ ਪੈ ਰਿਹਾ ਹੈ ਜਿਸਦੇ ਚਲਦਿਆਂ ਉਨਾਂ ਦੇ ਵਪਾਰ ਠੱਪ ਪਏ ਹਨ ਅਤੇ ਕਮਾਈ ਦੇ ਸਾਧਨ ਬੰਦ ਹੋ ਚੁੱਕੇ ਹਨ। ਅਜਿਹੇ ਹਲਾਤਾਂ ਵਿੱਚ ਲੋਕਾਂ ਨੂੰ ਪਰਿਵਾਰ ਲਈ ਦੋ ਡੰਗ ਦੀ ਰੋਟੀ ਦਾ ਫਿਕਰ ਸਤਾ ਰਿਹਾ ਹੈ ਪਰ ਪਾਵਰਕਾਮ ਵੱਲੋਂ ਐਵਰਿਜ ਦੇ ਅਧਾਰ ਤੇ ਖਪਤਕਾਰਾਂ ਨੂੰ ਆਨਲਾਈਨ ਬਿਜਲੀ ਬਿਲ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਸਕੂਲ, ਇਨਕਮ ਟੈਕਸ ਵਿਭਾਗ ਤੇ ਮਕਾਨ ਮਾਲਕ ਕਿਸੇ ਤਰ੍ਹਾਂ ਦੀ ਫੀਸ, ਟੈਕਸ ਤੇ ਕਿਰਾਇਆ ਨਹੀਂ ਲੈ ਰਹੇ ।ਅਜਿਹੇ ਮੌਕੇ ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਨੂੰ ਆਨ ਲਾਈਨ ਬਿਲ ਜਮ੍ਹਾਂ ਕਰਵਾਉਣ ਲਈ ਕਹਿਣਾ ਗਲਤ ਹੈ। ਉਹਨਾਂ ਦੱਸਿਆ ਕਿ ਸਮਾਜਿਕ,ਧਾਰਮਿਕ,ਸਿਆਸੀ,ਕਿਸਾਨ ਜਥੇਬੰਦੀਆਂ,ਰੋਟਰੀ ਤੇ ਲਾਇਨਜ ਕਲੱਬ ਆਦਿ ਸੰਸਥਾਵਾਂ ਵੱਲੋਂ ਬਿਜਲੀ ਬਿੱਲ ਵਿਰੋਧੀ ਸੰਘਰਸ਼ ਮੋਰਚਾ ਬਣਾਇਆ ਗਿਆ ਹੈ ।ਉਹਨਾਂ ਮੰਗ ਕਿ ਸਰਕਾਰ ਲੋਕਾਂ ਦੇ ਬਿੱਲ ਮਾਫ ਕਰੇ ਜਾਂ ਲਾਕਡਾਉਨ ਖਤਮ ਹੋਣ ਤੋਂ 2 ਮਹੀਨੇ ਬਾਅਦ ਬਿਨਾਂ ਜੁਰਮਾਨਾ ਤੇ ਵਿਆਜ ਕਿਸ਼ਤਾਂ ਰਾਹੀਂ ਅਦਾਇਗੀ ਕਰਨ ਦੀ ਛੁਟ ਦਿੱਤੀ ਜਾਵੇ ਨਹੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਐਡਵੋਕੇਟ ਮੁਨੀਸ਼ ਭਾਰਦਵਾਜ ਭਾਜਪਾ ਆਗੂ,ਐਡਵੋਕੇਟ ਨਰਿੰਦਰ ਸਿੰਘ ਕਾਗਰਸੀ ਆਗੂ, ਕਮਲ ਟਿਵਾਣਾ, ਰੋਹਿਤ ਮਿਸ਼ਰਾ ਫਾਊਂਡਰ ਸਾਈਕਲਿੰਗ ਕਲੱਬ ਪੰਜਾਬ, ਪਰਮਿੰਦਰ ਸਿੰਘ ਪ੍ਰਧਾਨ ਸਕਿਲ ਇੰਡੀਆ, ਪ੍ਰਵੇਸ਼ ਭਾਰਤੀ ਪ੍ਰਧਾਨ ਏਕ ਪਹਿਲ, ਰੋਹਿਤ ਕੁਮਾਰ ਸਮਾਜਸੇਵੀ ਸ਼ਹੀਦ ਉਧਮ ਸਿੰਘ ਨਗਰ, ਮਨੋਜ ਰਾਵਤ ਗਊ ਸੇਵਾ ਦਲ ਖਰੜ ਅਤੇ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ ਕਮਲ ਕਿਸ਼ੋਰ ਸ਼ਰਮਾ ਵੀ ਹਾਜਰ ਸਨ।