ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਰੰਗੜ ਨੰਗਲ ਦੇ 360 ਲੋਵਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਔਖੀ ਘੜੀ ਵਿੱਚ ਲੋੜਵੰਦਾਂ ਦਾ ਸਾਥ ਦੇਣਾ ਬਹੁਤ ਹੀ ਨੇਕ ਕਾਰਜ ਵਿਧਾਇਕ ਲਾਡੀ
5 Dariya News
ਬਟਾਲਾ 23-Apr-2020
ਕੋਰੋਨਾ ਵਾਇਰਸ ਦੇ ਕਰਫਿਊ ਦੌਰਾਨ ਜਿਥੇ ਪੰਜਾਬ ਸਰਕਾਰ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਾ ਰਹੀ ਹੈ ਉਥੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਵੱਧ-ਚੜ ਕੇ ਇਸ ਸੇਵਾ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਅੱਜ ਪਿੰਡ ਰੰਗੜ ਨੰਗਲ ਵਿਖੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡ ਦੇ ਦਾਨੀ ਸੱਜਣਾਂ ਨੇ ਆਪਣੇ ਪਿੰਡ ਦੇ 360 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਘਰੇਲੂ ਜਰੂਰਤ ਦੇ ਸਮਾਨ ਦੀ ਵੰਡ ਕੀਤੀ। ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੀ ਵੰਡ ਹਲਕਾ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਬੀ.ਡੀ.ਪੀ.ਓ. ਬਟਾਲਾ ਮੈਡਮ ਅਮਨਦੀਪ ਕੌਰ ਅਤੇ ਪਿੰਡ ਦੇ ਮੋਹਤਬਰਾਂ ਵਲੋਂ ਕੀਤੀ ਗਈ। ਇਸ ਰਾਸ਼ਨ ਵੰਡ ਦੀ ਸੇਵਾ ਵਿਸ਼ੇਸ਼ ਤੌਰ ਐੱਨ.ਆਰ.ਆਈ ਭਰਾ ਗੁਰਵਿੰਦਰ ਸਿੰਘ ਰੱਖੜਾ ਟਰਾਂਟੋ, ਮਨਮੋਹਨ ਸਿੰਘ ਟਰਾਂਟੋ ਅਤੇ ਗੁਰਪ੍ਰੀਤ ਸਿੰਘ ਲੰਬੜਦਾਰ ਵਲੋਂ ਕੀਤੀ ਗਈ। ਪਿੰਡ ਰੰਗੜ ਨੰਗਲ ਦੇ 360 ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰਨ ਮੌਕੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਖੀ ਘੜ੍ਹੀ ਵਿੱਚ ਕਿਸੇ ਲੋੜਵੰਦ ਦਾ ਸਾਥ ਦੇਣਾ ਬਹੁਤ ਵੱਡੀ ਸੇਵਾ ਹੈ ਅਤੇ ਪਿੰਡ ਰੰਗੜ ਨੰਗਲ ਦੇ ਵਾਸੀਆਂ ਨੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਆਪਣੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਬਹੁਤ ਨੇਕ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਅਤੇ ਦਾਨੀ ਸੱਜਣਾਂ ਦਾ ਸਾਥ ਮਿਲਣ ਸਦਕਾ ਇਸ ਸੇਵਾ ਦਾ ਘੇਰਾ ਹੋਰ ਵਿਸਾਲ ਹੋ ਗਿਆ ਹੈ। ਉਨ੍ਹਾਂ ਪਿੰਡ ਦੇ ਮੋਹਤਬਰਾਂ ਨੂੰ ਕਿਹਾ ਕਿ ਜਿਥੇ ਅਸੀਂ ਸਾਰਿਆਂ ਨੇ ਕੋਰੋਨਾ ਵਾਇਰਸ ਤੋਂ ਬਚਣਾ ਹੈ ਓਥੇ ਆਪਣੇ ਆਲੇ ਦੁਆਲੇ ਲੋੜਵੰਦ ਪਰਿਵਾਰਾਂ ਦਾ ਵੀ ਖਿਆਲ ਰੱਖਣਾ ਹੈ। ਸ. ਲਾਡੀ ਨੇ ਇਸ ਮਦਦ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪਿੰਡ ਦੇ ਸਰਪੰਚ ਸ. ਮਨਦੀਪ ਸਿੰਘ, ਸ. ਸਾਹਿਬਜੀਤ ਸਿੰਘ, ਸ. ਪ੍ਰਵੇਜ਼ਇੰਦਰ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਗੁਰਜੀਤ ਸਿੰਘ, ਸਾਹਿਬ ਸਿੰਘ, ਦਲਜੀਤ ਸਿੰਘ ਪੰਚ, ਜਸਪਾਲ ਸਿੰਘ, ਤਰਲੋਚਨ ਸਿੰਘ, ਜਸਬੀਰ ਸਿੰਘ ਪੰਚ, ਜਗਜੀਤ ਸਿੰਘ ਡਾਇਰੈਕਟਰ ਮਾਰਕਿਟ ਕਮੇਟੀ ਬਟਾਲਾ, ਸਰਪੰਚ ਅੰਮੋਨੰਗਲ ਹਰਪਾਲ ਸਿੰਘ, ਸੁਪਰਵਾਈਜ਼ਰ ਲਖਵਿੰਦਰ ਸਿੰਘ ਪੱਡਾ, ਬੀ.ਐੱਲ.ਓ. ਤਜਿੰਦਰ ਸਿੰਘ, ਮਨਜੀਤ ਕੌਰ, ਬਲਵਿੰਦਰ ਸਿੰਘ, ਸ਼ੁਭ ਕਾਹਲੋਂ, ਪੀਏ. ਰਾਜਦੇਵ ਸਿੰਘ ਆਦਿ ਹਾਜ਼ਰ ਸਨ।