5 Dariya News

ਸਿਵਲ ਸਰਜਨ ਵੱਲੋਂ ਰਲ ਕੇ ਕੰਮ ਕਰਨ ਤੇ ਜੋਰ ਦਿੱਤਾ ਗਿਆ

5 Dariya News

ਕਪੂਰਥਲਾ 11-Mar-2020

ਕੋਰੋਨਾਵਾਇਰਸ ਤੋਂ ਡਰਨ ਦੀ  ਨਹੀਂ ਬਲਕਿ ਚੁਕੰਨੇ ਹੋਣ ਦੀ ਲੋੜ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕੋਰੋਨਾਵਾਇਰਸ ਦੇ ਸੰਬੰਧ ਵਿੱਚ ਸੀਨੀਅਰ ਮੈਡੀਕਲ ਅਫਸਰਾਂ, ਮੈਡੀਕਲ ਅਫਸਰਾਂ, ਆਰ.ਬੀ.ਐਸ.ਕੇ. ਟੀਮਾਂ,  ਸਿੱਖਿਆ ਵਿਭਾਗ ਦੇ ਨੁਮਾਇੰਦਿਆਂ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨੁਮਾਂਇੰਦਿਆਂ ਨੂੰ ਸੰਬੋਧਨ ਕਰਦਿਆਂ ਕਹੇ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਸਕੂਲ ਵਿੱਚ ਮਾਰਨਿੰਗ ਅਸੈਂਬਲੀ ਦੌਰਾਨ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਏ। ਇਹੀ ਨਹੀਂ ਵਿਦਿਆਰਥੀਆਂ ਨੂੰ ਵਾਰ ਵਾਰ ਹੱਥ ਧੌਣ ਲਈ ਪ੍ਰੇਰਿਆ ਜਾਏ ਤੇ ਹੈਂਡ ਵਾਸ਼ਿੰਗ ਦੀਆਂ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਏ। ਡਾ. ਜਸਮੀਤ ਬਾਵਾ ਨੇ ਹਾਜਰੀਨ ਨੂੰ ਇਹ ਵੀ ਕਿਹਾ ਕਿ ਇਸ ਗੱਲ ਬਾਰੇ ਜਾਗਰੂਕਤਾ ਕੀਤੀ ਜਾਏ ਕਿ ਗਲੇ ਮਿਲਣਾ, ਹੱਥ ਮਿਲਾਉਣ ਤੋਂ ਪਰਹੇਜ ਕੀਤਾ ਜਾਏ। ਲੋਕਾਂ ਨੂੰ ਭੀੜਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨ ਨੂੰ ਕਿਹਾ ਜਾਏ। ਜੇਕਰ ਕੋਈ ਵਿਅਕਤੀ ਵਿਦੇਸ਼ ਯਾਤਰਾ ਤੋਂ ਵਾਪਿਸ ਆਇਆ ਤਾਂ ਘੱਟੋ ਘੱਟ 14 ਦਿਨ ਉਸ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ ਜਾਏ।ਉਨ੍ਹਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਘਰਾਂ ਵਿੱਚ ਪਾਲੇ ਜਾਨਵਰਾਂ ਨੂੰ ਗਲਵਜ ਪਾਕੇ ਹੀ ਨਹਾਇਆ ਜਾਏ ।ਉਨ੍ਹਾਂ ਇਹ ਵੀ ਦੱਸਿਆ ਕਿ ਜਿਲੇ ਵਿੱਚ ਅਜੇ ਤੱਕ ਕਿਸੇ ਵੀ ਕੋਰੋਨਾਵਾਇਰਸ ਮਰੀਜ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਵਿਦੇਸ਼ਾਂ ਤੋਂ ਆਏ ਯਾਤਰੀਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਟ੍ਰੇਸ ਕੀਤਾ ਜਾ ਰਿਹਾ ਹੈ।  ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਰਲ ਕੇ ਕੰਮ ਕਰਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਤੋਂ ਬਚਿਆ ਜਾਏ ਤੇ ਸੋਸਾਇਟੀ  ਵਿੱਚ ਕਿਸੇ ਤਰ੍ਹਾਂ ਦਾ ਡਰ ਨਾ ਕ੍ਰਿਏਟ ਹੋਣ ਦਿੱਤਾ ਜਾਏ।ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਰਲ ਕੇ ਕੰਮ ਕਰਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਤੋਂ ਬਚਿਆ ਜਾਏ ਤੇ ਸੋਸਾਇਟੀ  ਵਿੱਚ ਕਿਸੇ ਤਰ੍ਹਾਂ ਦਾ ਡਰ ਨਾ ਕ੍ਰਿਏਟ ਹੋਣ ਦਿੱਤਾ ਜਾਏ।ਡਾ. ਜਸਮੀਤ ਬਾਵਾ ਨੇ ਸਾਰਿਆਂ ਨੂੰ ਰਲ ਕੇ ਕੰਮ ਕਰਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾਵਾਇਰਸ ਨੂੰ ਲੈ ਕੇ ਫੈਲੀਆਂ ਗਲਤ ਧਾਰਨਾਵਾਂ ਤੋਂ ਬਚਿਆ ਜਾਏ ਤੇ ਸੋਸਾਇਟੀ  ਵਿੱਚ ਕਿਸੇ ਤਰ੍ਹਾਂ ਦਾ ਡਰ ਨਾ ਕ੍ਰਿਏਟ ਹੋਣ ਦਿੱਤਾ ਜਾਏ।

ਉਨ੍ਹਾਂ ਮੀਟਿੰਗ ਵਿੱਚ ਆਏ ਮੈਂਬਰਜ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕੰਮ ਦੇ ਦਾਇਰੇ ਵਿੱਚ, ਘਰਾਂ ਦੇ ਆਸ ਪਾਸ ਜੇ ਕੋਈ ਵਿਅਕਤੀ ਵਿਦੇਸ਼ ਤੋਂ ਆਉਂਦਾ ਹੈ ਤਾਂ ਸਿੱਧੇ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਏ ਤਾਂ ਜੋ ਸਿਹਤ ਵਿਭਾਗ ਦੀ ਟੀਮ ਵਿਦੇਸ਼ ਤੋਂ ਆਏ ਉਸ ਵਿਅਕਤੀ ਨੂੰ ਚੈੱਕ ਕਰ ਸਕੇ। ਡਾ. ਜਸਮੀਤ ਬਾਵਾ ਨੇ ਜੋਰ ਦਿੱਤਾ ਕਿ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਰਾਹ ਵਾਰ ਵਾਰ ਹੱਥ ਧੋਏ ਜਾਣ।ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ ਨੇ ਕਲੀਨੀਕਲ ਕੇਸ ਮੈਨੇਜਮੈਂਟ, ਮੈਨੇਜਮੈਂਟ ਆਫ ਸੈਪਟਿਕ ਸ਼ਾਕ,ਡਾਨਿੰਗ ਐਂਡ ਡਾਫਿੰਗ ਆਫ ਪੀ.ਪੀ.ਈ. , ਪ੍ਰੀਵੈਂਸ਼ਨ ਆਫ ਕਾਂਪਲੀਕੇਸ਼ਨਸ ਤੇ ਵਿਸਥਾਰ ਨਾਲ ਚਾਨਣਾ ਪਾਇਆ। ਡਾ.ਰਵਜੀਤ ਸਿੰਘ ਨੇ ਦੱਸਿਆ ਕਿ ਬਜੁਰਗਾਂ ਤੇ ਬੱਚਿਆਂ ਦਾ ਇਸ ਵਾਇਰਸ ਤੋਂ ਬਚਾਅ ਹੋਣਾ ਜਰੂਰੀ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਕਿ ਖਾਂਸੀ, ਜੁਕਾਮ ਦੇ ਮਰੀਜਾਂ ਦੇ ਕਲੋਜ ਕਾਨਟੈਕਟ ਤੋਂ ਆਉਣ ਤੋਂ ਬਚਿਆ ਜਾਏ, ਮਾਸ ਗੈਦਰਿੰਗਸ, ਸ਼ਾਦੀ ਵਿਆਹ ਤੇ ਜਾਣ ਤੋਂ ਗੁਰੇਜ ਕੀਤਾ ਜਾਏ, ਜਿੱਥੇ ਹੱਥ ਧੋਣਾ ਸੰਭਵ ਨਾ ਹੋਵੇ ਉੱਥੇ ਅਲਕੋਹਲ ਬੇਸਡ ਹੈਂਡ ਸੈਨੀਟਾਈਜਰ ਪ੍ਰਯੋਗ ਵਿੱਚ ਲਿਆਂਦਾ ਜਾਏ।ਡਾ.ਰਵਜੀਤ ਸਿੰਘ ਨੇ ਦੱਸਿਆ ਕਿ ਮਾਈਲਡ ਨਿਮੋਨੀਆ ਤੋਂ ਡਰਨ ਦੀ ਲੋੜ ਨਹੀਂ, ਸਾਹ ਲੈਣ ਵਿੱਚ ਤੇਜੀ, ਦਿੱਕਤ ਆਉਣਾ ਨੂੰ ਨਜਰਅੰਦਾਜ ਨਹੀਂ ਕੀਤਾ ਜਾਣਾ ਚਾਹੀਦਾ ਤੇ ਅਜਿਹੇ ਕੇਸ ਵਿੱਚ ਤੁਰੰਤ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਸੈਲਫ ਮੈਡੀਕੇਸ਼ਨ ਤੋਂ ਬਚਣ ਲਈ ਤੇ ਡਾਕਟਰੀ ਸਲਾਹ ਨਾਲ ਹੀ ਦਵਾਈ ਲੈਣ ਨੂੰ ਕਿਹਾ।ਜਿਲਾ ਐਪੀਡੀਮੋਲੋਜਿਸਟ ਡਾ.ਰਾਜੀਵ ਭਗਤ ਨੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਸਮੇਂ ਸਿਰ ਰਿਪੋਰਟਿੰਗ ਕੀਤੀ ਜਾਏ। ਪਿੰਡਾਂ ਵਿੱਚ ਉਨ੍ਹਾਂ ਨੂੰ ਮਿਲੀਆਂ ਲਿਸਟਾਂ ਮੁਤਾਬਕ ਜਿਹੜੇ ਵਿਅਕਤੀ ਸਸਪੈਕਟਿਡ ਦੇਸ਼ਾਂ ਤੋਂ ਯਾਤਰਾ ਕਰ ਕੇ ਆਏ ਹਨ  ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਕਰੀਨਿੰਗ ਯਕੀਨੀ ਬਣਾਈ ਜਾਏ ਤੇ ਉਨ੍ਹਾਂ ਨੂੰ 14 ਦਿਨ ਤੱਕ ਘਰ ਵਿੱਚ ਹੀ ਰਹਿਣ ਲਈ ਕਿਹਾ ਜਾਏ।ਜਿਲਾ ਬਲੱਡ ਟਾਂਸਫਿਊਜਨ ਅਫਸਰ ਡਾ. ਪ੍ਰੇਮਪਾਲ ਨੇ ਐਨਵਾਇਰਮੈਂਟਲ ਡੀ ਕੰਟੈਮੀਨੇਸ਼ਨ, ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਤੇ ਪ੍ਰੈਜੈਂਟੇਸ਼ਨ ਦਿੱਤੀ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾਂ, ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ, ਡਾ. ਅਨਿਤਾ ਮੇਘ,  ਡਾ.ਸੁਖਵਿੰਦਰ ਕੌਰ, ਰਾਮ ਸਿੰਘ, ਰਵਿੰਦਰ ਜੱਸਲ, ਜੋਤੀ ਆਨੰਦ ਤੋਂ ਇਲਾਵਾ ਹੋਰ ਹਾਜਰ ਸਨ।

ਕੈਮਿਸਟ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ, ਮਾਸਕ ਤੇ ਓਵਰਚਾਰਜਿੰਗ ਨਾ ਕਰਨ ਦੀਆਂ ਦਿੱਤੀਆਂ ਹਦਾਇਤਾਂ

ਸਿਵਲ ਸਰਜਨ ਡਾ. ਜਸਮੀਤ ਬਾਵਾ ਦੀ ਰਹਿਨੁਮਾਈ ਹੇਠ ਕੈਮਿਸਟ ਐਸੋਸੀਏਸ਼ਨ ਕਪੂਰਥਲਾ, ਫਗਵਾੜਾ, ਭੁਲੱਥ ਅਤੇ ਸੁਲਤਾਨਪੁਰ ਦੇ ਨੁਮਾਂਇਦਿਆਂ ਦੀ ਵੀ ਇੱਕ ਮੀਟਿੰਗ ਕੀਤੀ ਗਈ। ਸਿਵਲ ਸਰਜਨ ਡਾ. ਬਾਵਾ ਨੇ ਉਨ੍ਹਾਂ ਨੂੰ ਅਪੀਲ਼ ਕੀਤੀ ਕਿ ਕਿਉਂਕਿ ਕੈਮੀਸਟਾਂ ਦਾ ਮਰੀਜਾਂ ਨਾਲ ਸਿੱਧਾ ਰਾਬਤਾ ਹੁੰਦਾ ਹੈ ਇਸ ਲਈ ਉਹ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਗਾਈਡਲਾਈਨਜ ਦੇ ਮੁਤਾਬਕ ਇਸ ਵਾਇਰਸ ਤੋਂ ਬਚਾਅ ਲਈ ਤੇ ਸਾਵਧਾਨੀਆਂ ਵਰਤਣ ਲਈ ਜਾਗਰੂਕ ਕਰਨ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਡਰੱਗ ਸਟੋਰਾਂ ਤੇ ਮਾਸਕ, ਸੈਨੀਟਾਈਜਰ  ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾਏ ਤੇੇ।ਉਨ੍ਹਾਂ ਐਸੋਸੀਏਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਬਿਮਾਰੀ ਦੀ ਰੋਕਥਾਮ ਕਰਨ ਵਿੱਚ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕੀਤਾ ਜਾਏ।ਇਸ ਤੋਂ ਇਲਾਵਾ ਉਕਤ ਆਈਟਮਜ ਤੇ ਕਿਸੇ ਵੀ ਤਰ੍ਹਾਂ ਦੀ ਓਵਰਚਾਰਜਿੰਗ ਨਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਵੀੀ ਡਰੱਗ ਸਟੋਰ ਉਕਤ ਆਈਟਮਾਂ ਦੀ ਓਵਰਚਾਰਜਿੰਗ ਕਰਦਾ ਪਾਇਆ ਗਿਆ ਤਾਂ ਉਸ ਵਿਰੱਧ ਬਣਦੀ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਤੇ ਜਿਲਾ ਡਰੱਗ ਇੰਨਸਪੈਕਟਰ ਅਨੁਪਮਾ ਕਾਲੀਆ, ਕੈਮੀਸਟ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਅਵਤਾਰ ਕ੍ਰਿਸ਼ਨ, ਜਨਰਲ ਸੈਕ੍ਰੇਟਰੀ ਵਿਨੋਦ ਕੁਮਾਰ ਮਲਹੋਤਰਾ, ਉਪ ਪ੍ਰਧਾਨ ਰਾਜੀਵ ਸ਼ਰਮਾ, ਕੈਮੀਸਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਰਾਕੇਸ਼ ਅਗੱਰਵਾਲ, ਜਨਰਲ ਸੈਕ੍ਰੇਟਰੀ ਵਿਨੀਤ ਗਾਬਾ, ਸੁਲਤਾਨਪੁਰ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਮੋਹਨ, ਵਿਕਾਸ ਚਾਵਲਾ ਤੇ ਭੁਲਥ ਤੋਂ ਪ੍ਰਧਾਨ ਸੁਰਿੰਦਰ ਕੁਮਾਰ ਹਾਜਰ ਸਨ।