5 Dariya News

ਐਸਡੀਐਮ ਜਗਦੀਪ ਸਹਿਗਲ ਨੇ ਜ਼ਰੂਰਤ ਸਮੇਂ ਸਮਾਜ ਨੂੰ ਯੋਗਦਾਨ ਦੇਣ ਵਾਲੇ ਸਮਾਜ ਸੇਵੀ ਲੋਕਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਗੋਦਰੇਜ ਨੇ 2.50 ਲੱਖ ਦੀ ਲਾਗਤ ਵਾਲੇ 500 ਸੁੱਕੇ ਰਾਸ਼ਨ ਦੇ ਪੈਕੇਟ ਕੀਤੇ ਦਾਨ

5 Dariya News

ਐਸ ਏ ਐਸ ਨਗਰ 22-Apr-2020

"ਸਮਾਜ ਸੇਵੀ ਲੋਕ, ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਮਨੁੱਖਤਾ ਦੇ ਉਦੇਸ਼ ਲਈ ਨਵੀਨਤਮ ਤਰੀਕਿਆਂ ਨਾਲ ਅੱਗੇ ਆ ਕੇ ਮਹੱਤਵਪੂਰਣ ਸੇਵਾ ਨਿਭਾ ਰਹੇ ਹਨ।"ਇਹ ਪ੍ਰਗਟਾਵਾ ਅੱਜ ਇਥੇ ਐਸ.ਡੀ.ਐਮ ਮੁਹਾਲੀ, ਸ੍ਰੀ ਜਗਦੀਪ ਸਹਿਗਲ ਨੇ ਗੋਦਰੇਜ ਕੰਪਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੁਸਾਇਟੀ ਦੇ ਲੋੜਵੰਦ ਵਰਗਾਂ ਵਿਚ ਵੰਡਣ ਲਈ 2.50 ਲੱਖ ਰੁਪਏ ਦੇ ਸੁੱਕੇ ਰਾਸ਼ਨ ਦੇ 500 ਪੈਕੇਟ ਦਾਨ ਕਰਦਿਆਂ ਕੀਤਾ।ਐਸਡੀਐਮ ਨੇ ਕੌਮੀ ਸੰਕਟ ਦੇ ਇਸ ਸਮੇਂ ਵਿੱਚ ਸੰਸਥਾ ਦੇ ਅੱਗੇ ਆਉਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।ਜ਼ਿਕਰਯੋਗ ਹੈ ਕਿ ਪੈਕਟਾਂ ਵਿਚ ਆਟਾ, ਚਾਵਲ, ਤੇਲ, ਨਮਕ, ਹਲਦੀ ਅਤੇ ਸਾਬਣ ਹੁੰਦੇ ਹਨ। ਕੰਪਨੀ ਦੇ ਨੁਮਾਇੰਦਿਆਂ ਨੇ ਜਲਦ ਹੀ ਹੋਰ 1500 ਪੈਕੇਟ ਦੇਣ ਦੀ ਵਚਨਬੱਧਤਾ ਦੁਹਰਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਐਚ.ਐਸ. ਪੰਨੂੰ, ਸਬ ਰਜਿਸਟਰਾਰ ਸ੍ਰੀ ਰਵਿੰਦਰ ਬਾਂਸਲ ਅਤੇ ਗੋਦਰੇਜ ਤੋਂ ਸ੍ਰੀ ਪੁਨੀਤ ਕੁਮਾਰ ਹਾਜ਼ਰ ਸਨ।