5 Dariya News

ਮੁੱਲਾਂਪੁਰ ਵਿਖੇ ਫੈਲੀ ਗੰਦਗੀ ਦੇ ਕਾਰਨ ਲੋਕ ਬਹੁਤ ਹੀ ਪ੍ਰੇਸ਼ਾਨ

5 Dariya News/ (ਰਜਨੀਕਾਂਤ ਗਰੋਵਰ, ਗੋਲਡੀ ਸ਼ੁਕਲਾ)

ਮੁੱਲਾਂਪੁਰ ਗਰੀਬਦਾਸ 20-Apr-2020

ਜਿਥੇ ਕਿ ਪੂਰਾ ਸੰਸਾਰ ਕੋਰੋਨਾ ਵਾਇਰਸ ਦੀ ਇਸ ਭਿਆਨਕ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ, ਉਥੇ ਹੀ ਮੁੱਲਾਂਪੁਰ ਗਰੀਬਦਾਸ ਵਿਖੇ ਸਫਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਦੇ ਕਾਰਨ ਉਥੋ ਦੇ ਵਾਸੀ ਬਹੁਤ ਹੀ ਪ੍ਰੇਸ਼ਾਨ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਦੇ ਸਮਾਜ ਸੇਵੀ ਸਤਵੀਰ ਸਿੰਘ ਸੱਤੀ ਨੇ ਪੱਤਰਕਾਰਾਂ ਨੂੰ ਜਾਣੂ ਕਰਵਾਇਆ ਕਿ ਮੁੱਲਾਂਪੁਰ ਵਿਖੇ ਥਾਂ-ਥਾਂ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ । ਹਰ ਪਾਸੇ ਲੋਕਾਂ ਵੱਲੋਂ ਕੂੜਾ ਕਰਕਟ ਸੁੱਟਿਆ ਜਾ ਰਿਹਾ ਹੈ । ਕੂੜੇ ਦੇ ਲਈ ਰੱਖੇ ਗਏ ਡਸਟਬਿਨ ਵੀ ਗੰਦਗੀ ਦੇ ਨਾਲ ਭਰੇ ਦਿਖਾਈ ਦੇ ਰਹੇ ਹਨ । ਸਤਵੀਰ ਸੱਤੀ ਨੇ ਕਿਹਾ ਕਿ ਲੋਕ ਇਸ ਸਮੇਂ ਕੋਰੋਨਾ ਮਹਾਂਮਾਰੀ ਦੇ ਨਾਲ ਜੂਝ ਰਹੇਂ ਹਨ, ਦੂਜੇ ਪਾਸੇ ਸਫਾਈ ਪੱਖੋ ਵੀ ਮੁੱਲਾਂਪੁਰ ਵਿਖੇ ਕੋਈ ਵੀ ਭਿਆਨਕ ਬਿਮਾਰੀ ਦਾ ਫੈਲਣ ਦਾ ਡਰ ਹੈ । ਇਸ ਮੌਕੇ ਤੇ ਉਹਨਾਂ ਕਿਹਾ ਕਿ ਜੇਕਰ ਪੰਚਾਇਤ ਵੱਲੋਂ ਇਸ ਗੰਦਗੀ ਦੀ ਸਫਾਈ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੁੰਦਾ ਤਾਂ ਉਹ ਆਪਣੇ ਖਰਚੇ ਤੇ ਸਫਾਈ ਕਰਨ ਦੇ ਲਈ ਤਿਆਰ ਹਨ ।