ਮੁੱਲਾਂਪੁਰ ਪੰਚਾਇਤ ਵਿਖੇ ਅੱਗ ਲੱਗਣ ਦੀ ਘਟਨਾ ਵਾਪਰੀ : ਡੀਸੀ ਗਿਰੀਸ ਦਿਆਲਨ
ਜ਼ਿਲ੍ਹਾ ਪ੍ਰਸਾਸਨ ਨੇ ਤੁਰੰਤ ਕਾਰਵਾਈ ਕਰਨ ਨਾਲ ਕੁਝ ਘੰਟਿਆਂ ਦੇ ਅੰਦਰ ਅੱਗ 'ਤੇ ਕਾਬੂ ਪਾਇਆ, ਜਾਨੀ ਨੁਕਸਾਨ ਤੋਂ ਬਚਾਅ
5 Dariya News
ਐਸ ਏ ਐਸ ਨਗਰ 20-Apr-2020
“ਪਿੰਡ ਮੁੱਲਾਂਪੁਰ ਵਿਖੇ ਕੱਲ੍ਹ ਦੁਪਹਿਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਪਰ ਜ਼ਿਲ੍ਹਾ ਪ੍ਰਸਾਸਨ ਵੱਲੋਂ ਤੁਰੰਤ ਅਤੇ ਤੇਜ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ਵਿੱਚ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ।“ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸਨਰ ਗਿਰੀਸ ਦਿਆਲਨ ਨੇ ਦੱਸਿਆ ਕਿ ਪਿੰਡ ਦੇ ਬਾਹਰਵਾਰ ਅਤੇ ਆਈ.ਏ.ਐੱਸ. / ਪੀ ਸੀ ਐਸ ਸੁਸਾਇਟੀ ਦੇ ਨਜਦੀਕ ਸਰਕੰਡਾ ਘਾਹ ਨੂੰ ਅੱਗ ਲੱਗ ਗਈ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤ ਮੁੱਲਾਂਪੁਰ ਅਤੇ ਪਿੰਡ ਵਾਸੀਆਂ ਦਰਮਿਆਨ ਅਦਾਲਤੀ ਕੇਸ ਚੱਲਣ ਕਾਰਨ ਘਾਹ ਨਹੀਂ ਵੱਢਿਆ ਜਾ ਸਕਿਆ।ਉਹਨਾਂ ਇਹ ਵੀ ਦੱਸਿਆ ਕਿ ਸਰਕੰਡਾ ਘਾਹ 200 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚੋਂ 20 ਏਕੜ ਸੜ ਗਿਆ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਜੰਗਲਾਤ ਵਿਭਾਗ ਦਾ ਪਾਣੀ ਵਾਲਾ ਟੈਂਕਰ ਤੁਰੰਤ 50-60 ਮਜਦੂਰਾਂ, ਬੇਲਦਾਰਾਂ, ਰੇਂਜ ਅਫਸਰ ਬਲਜਿੰਦਰ ਸਿੰਘ ਅਤੇ ਡੀਐਫਓ ਗੁਰਅਮਨ ਸਿੰਘ ਦੇ ਨਾਲ ਪਹੁੰਚ ਗਿਆ। ਪਰ ਤੇਜ ਹਵਾ ਦੇ ਚੱਲਣ ਕਾਰਨ ਐਮ ਸੀ ਖਰੜ ਅਤੇ ਮੁਹਾਲੀ ਤੋਂ 2 ਅੱਗ ਬੁਝਾਊ ਟੈਂਡਰਾਂ ਨੂੰ ਲਗਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।