ਸ਼ਹਿਰ ਦੀਆਂ 17 ਵਾਰਡਾਂ ਨੂੰ ਸੈਨੈਟਾਈਜ਼ਰ ਕਰਨ ਲਈ ਨਗਰ ਕੌਂਸਲ ਦੀਆਂ ਟੀਮਾਂ ਕਾਰਜਸ਼ੀਲ-ਕਾਰਜ ਸਾਧਕ ਅਫ਼ਸਰ
ਜਲਾਲਾਬਾਦ ਦੇ ਵੱਖ-ਵੱਖ ਬਜਾਰਾਂ ਨੂੰ ਕੀਤਾ ਸੈਨੇਟਾਈਜ਼
5 Dariya News
ਜਲਾਲਾਬਾਦ 26-Mar-2020
ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ਹਿਰ ਵਾਸੀਆਂ ਨੂੰ ਕੋਰੋਨਾ ਵਾਇਰਸ ਕੋਵਿਡ 19 ਤੋਂ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਸਬ ਡਵੀਜ਼ਨ ਜਲਾਲਾਬਾਦ ਵਿਖੇ ਐਸ.ਡੀ.ਐਮ. ਸ਼੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਨੇਪਰੇ ਚੜ੍ਹਾਉਣ ਲਈ ਨਗਰ ਕੌਂਸਲ ਦੀਆਂ ਟੀਮਾਂ ਫੋਗਿੰਗ, ਸਫਾਈ ਤੇ ਸੈਨੇਟਾਈਜ਼ ਲਈ ਜੁਟੀਆਂ ਪਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਕੁਮਾਰ ਨੇ ਦੱਸਿਆ ਕਿ ਜਲਾਲਾਬਾਦ ਸ਼ਹਿਰ ਦੀਆਂ 17 ਵਾਰਡਾਂ ਨੂੰ ਸੈਨੈਟਾਈਜ਼ਰ ਕਰਨ ਲਈ ਨਗਰ ਕੌਂਸਲ ਦੀਆਂ ਟੀਮਾਂ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਰੋਜ਼ਨਾ ਚੱਲ ਰਹੀ ਸੈਨੇਟਾਈਜੇਸ਼ਨ ਮੁਹਿੰਮ ਦੌਰਾਨ 2 ਤੋਂ 3 ਵਾਰਡਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਜਲਦੀ ਹੀ ਸਾਰੇ ਸ਼ਹਿਰ ਨੂੰ ਸੈਨੇਟਾਈਜ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸੋਡਿਅਮ ਹਾਈਪੋ ਕਲੋਰਾਈਡ ਨਾਮੀ ਦਵਾਈ ਦਾ ਛਿੜਕਾਅ ਕਰਕੇ ਥਾਣਾ ਬਜਾਰ, ਰੇਲਵੇ ਬਜਾਰ, ਬਾਹਮਣੀ ਬਜਾਰ, ਫ਼ਾਜ਼ਿਲਕਾ-ਫਿਰੋਜਪੁਰ ਰੋਡ, ਮੁਕਤਸਰ ਰੋਡ, ਜਮੂ ਬਸਤੀ, ਲੀਲਾ ਬਸਤੀ, ਰਾਠੋੜਾਂ ਵਾਲਾ ਮਹੱਲਾ ਨੂੰ ਸੈਨੇਟਾਈਜ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸਫ਼ਾਈ ਪੱਖੋਂ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।