5 Dariya News

ਲੈਫੀ. ਜਨਰਲ ਟੀ.ਐਸ ਸ਼ੇਰਗਿੱਲ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਕਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਕਰਫਿਊ ਦੋਰਾਨ ਕੀਤੇ ਗਏ ਪ੍ਰਬੰਧਾਂ ਦਾ ਲਿਆ ਜਾਇਜ਼ਾ

5 Dariya News

ਗੁਰਦਾਸਪੁਰ 02-Apr-2020

ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈੱਸ' ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਵਲੋਂ ਜਿਲਾ ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਕਰਫਿਊ ਦੋਰਾਨ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਸ. ਕਰਨਵੀਰ ਸਿੰਘ ਓ.ਐਸ.ਡੀ ਸ੍ਰੀ ਟੀ.ਐਸ ਸ਼ੇਰਗੱਲ , ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸਨਰ (ਜ), ਬ੍ਰਿਗੇਡੀਅਰ ਸ੍ਰੀ ਜੀ.ਐਸ ਕਾਹਲੋਂ ਜਿਲਾ ਮੁਖੀ 'ਗਾਰਡੀਅਨ ਆਫ ਗਵਰਨੈੱਸ' , ਲੈਫਟੀਨੈਂਟ ਕਰਨਲ ਦਿਲਬਾਗ ਸਿੰਘ ਕਾਹਲੋਂ ਡਿਪਟੀ ਹੈੱਡ ਜ਼ਿਲਾ ਗੁਰਦਾਸਪੁਰ, ਜੇ.ਐਸ ਸ਼ਾਹੀ ਲੈਫੀ.ਕਰਨਲ, ਜੀ.ਐਸ ਸੈਣੀ, ਭੁਪਿੰਦਰ ਸਿੰਘ ਤੇ ਗੁਰਿੰਦਰ ਸਿੰਘ (ਸਾਰੇ ਸਾਬਕਾ ਕਰਨਲ) ਮੋਜੂਦ ਸਨ।ਸ੍ਰੀ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਇਸ ਸੰਕਟ ਦੇ ਸਮੇਂ ਜਿਲਾ ਪ੍ਰਸ਼ਾਸ਼ਨ ਤੇ 'ਗਾਰਡੀਅਨ ਆਫ ਗਵਰਨੈੱਸ' ਦੇ ਵਲੰਟੀਅਰ ਆਪਸੀ ਤਾਲਮੇਲ ਨਾਲ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦੇਣ ਲਈ ਕੋਈ ਕਸਰ ਨਾ ਛੱਡਣ। ਉਨਾਂ ਕਿਹਾ ਕਿ ਕਰਫਿਊ ਦੋਰਾਨ ਮਜ਼ਦੂਰਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜੂਦਰਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਲੋੜੀਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ ਦਿਨਾਂ ਵਿਚ ਕਣਕ ਦੀ ਵਾਢੀ ਦਾ ਸ਼ੀਜਨ ਆਉਣ ਵਾਲਾ ਹੈ। ਇਸ ਲਈ ਜਿਲੇ ਦੀਆਂ ਮੰਡੀਆਂ ਵਿਚ ਕਿਸਾਨਾਂ ਅਤੇ ਮਜਦੂਰਾਂ ਆਦਿ ਦੀ ਸਹੂਲਤ ਲਈ ਲੋੜੀਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ. ਸੰਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਕਰਫਿਊ ਦੋਰਾਨ ਜ਼ਿਲਾ ਵਾਸੀਆਂ ਨੂੰ ਉਨਾਂ ਦੇ ਘਰਾਂ ਤਕ ਜਰੂਰੂ ਸਵਤਾਂ ਦੀ ਸਪਲਾਈ ਨਿਰਵਿਘਨ ਕਰਵਾਈ ਜਾ ਰਹੀ ਹੈ ਅਤੇ ਜ਼ਿਲੇ ਅੰਦਰ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬ ਵਿਅਕਤੀਆਂ ਤੇ ਪਰਿਵਾਰਾਂ ਨੂੰ ਜਰੂਰੀ ਵਸਤਾਂ, ਜਿਸ ਵਿਚ ਰਾਸ਼ਨ, ਦਵਾਈਆਂ ਆਦਿ ਸਾਮਿਲ ਹਨ ਦੀ ਨਿਰਵਿਘਨ ਸਪਲਾਈ ਪਹੁੰਚਾਈ ਜਾ ਰਹੀ ਹੈ। ਲੋਕਾਂ ਦੀ ਸਹੂਲਤ ਲਈ ਕੰਟਰੋਲ ਰੂਮ ਅਤੇ ਵੱਖ-ਵੱਖ ਹੈਲਪਲਾਈਨ ਸਥਾਪਿਤ ਕੀਤੀਆਂ ਗਈਆਂ ਹਨ। ਮੀਟਿੰਗ ਉਪਰੰਤ ਸ੍ਰੀ ਸ਼ੇਰਗਿੱਲ ਨੇ ਜਿਲਾ ਪ੍ਰਸ਼ਾਸਨ ਵਲੋਂ ਕਰਫਿਊ ਦੋਰਾਨ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਵਿਰੁੱਧ ਨਜਿੱਠਣ ਵਿਚ ਕੋਈ ਕਸਰ ਨਾ ਛੱਡੀ ਜਾਵੇ।