5 Dariya News

ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ ਮੌਕੇ ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਸਮਾਗਮ ਕਰਵਾਇਆ

ਵਾਤਾਵਰਨ ਦੀ ਸੰਭਾਲ ਲਈ ਸਿੱਖ ਸੰਗਤਾਂ ਵੱਧ ਤੋਂ ਵੱਧ ਪੌਦੇ ਲਗਾਉਣ : ਭਾਈ ਜਤਿੰਦਰਪਾਲ ਸਿੰਘ

5 Dariya News

ਐਸ ਏ ਐਸ ਨਗਰ 16-Mar-2020

ਸਥਾਨਕ ਫੇਜ 4 ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼ ਚਾਰ ਦੀ ਪ੍ਰਬੰਧਕ ਕਮੇਟੀ   ਵਲੋਂ ਅੰਤਰਰਾਸਟਰੀ ਸਿੱਖ ਵਾਤਾਵਰਨ ਲਹਿਰ ਦੇ ਤਹਿਤ ਅੰਤਰਰਾਸਟਰੀ ਸਿੱਖ ਵਾਤਾਵਰਨ ਦਿਵਸ ਸਬੰਧੀ  ਸਮਾਗਮ ਕਰਵਾਇਆ ਗਿਆ ॥ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਅਤੇ  ਕਲਗੀਧਰ ਸੇਵਕ ਜਥਾ ਦੇ ਪ੍ਰਧਾਨ  ਭਾਈ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਨਾਨਕਸ਼ਾਹੀ ਨਵੇਂ ਸਾਲ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਅਤੇ ਅੰਤਰਰਾਸ਼ਟਰੀ  ਸਿੱਖ ਵਾਤਾਵਰਨ  ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ ਹੈ|ਉਹਨਾਂ ਦਸਿਆ ਕਿ ਇਹ ਸਮਾਗਮ  ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਰਾਗੀ ਜਥੇ ਭਾਈ ਜਗਤਾਰ ਸਿੰਘ ਜੀ, ਭਾਈ ਮਨਦੀਪ ਸਿੰਘ ਜੀ, ਭਾਈ ਕਰਨੈਲ ਸਿੰਘ ਜੀ,ਭਾਈ ਅਮਨਦੀਪ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਭਾਈ ਤੇਜਿੰਦਰ ਸਿੰਘ ਜੀਆਂ   ਨੇ  ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਗੁਰੂ ਦੇ ਲੜ ਲਗਣ  ਪ੍ਰੇਰਿਤ ਕੀਤਾ|ਭਾਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਮਰਪਿਤ ਇਕ ਵਿਸੇਸ  ਮੈਡੀਕਲ  ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਸੰਗਤਾਂ ਦੇ ਲੈਬਾਰਟਰੀ ਦੇ ਸਾਰੇ ਟੈਸਟ  ਮੁਫਤ ਕੀਤੇ ਗਏ |  ਉਨ੍ਹਾਂ ਦੱਸਿਆ ਕਿ ਇਸ ਮੌਕੇ ਫੋਰਟਿਸ ਹਸਪਤਾਲ ਨਾਲ ਮਿਲ ਕੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਸੀ|ਉਹਨਾਂ ਦਸਿਆ ਕਿ ਇਸ  ਮੌਕੇ ਆਪਣੇ ਵਾਤਾਵਰਨ ਨੁੰ ਸ਼ੁੱਧ ਰੱਖਣ ਲਈ ਸੰਗਤਾਂ ਨੁੰ  ਮੁਫਤ ਫਲਾਂ,ਸਬਜ਼ੀਆਂ ਅਤੇ ਫੁੱਲਾਂ  ਦੇ ਪੌਦੇ ਵੀ ਵੰਡੇ ਗਏ| ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ| ਭਾਈ ਜਤਿੰਦਰਪਾਲ ਸਿੰਘ ਨੇ  ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਸਿੱਖ ਸੰਗਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ| ਇਸ ਮੌਕੇ ਉਹਨਾਂ ਸਮਾਗਮ ਵਿਚ ਆਈਆਂ ਅਹਿਮ ਸਖਸੀਅਤਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧਨਵਾਦ ਕੀਤਾ| ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਸਮੂਹ ਜਥਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ  ਉਚੇਚੇ ਤੌਰ ਤੇ  ਸ੍ਰ. ਗੁਰਦੇਵ ਸਿੰਘ, ਸ ਮਹਿੰਦਰ  ਸਿੰਘ ਸੈਣੀ, ਸ੍ਰ ਗੁਰਵਿੰਦਰ ਸਿੰਘ ਚੱਡਾ, ਸ੍ਰ.ਕਰਨੈਲ ਸਿੰਘ ਮਾਨ ,ਬਲਵਿੰਦਰ ਸਿੰਘ, ਤਰਲੋਚਨ ਸਿੰਘ , ਸ੍ਰ ਆਰ ਐੱਸ ਆਨੰਦ ,ਜਤਿੰਦਰ ਸਿੰਘ ਸਾਹਨੀ , ਸ੍ਰ ਹਰਮੀਤ ਸਿੰਘ , ਸ੍ਰ. ਹਰਬੰਸ ਸਿੰਘ ਕੰਵਲ, ਸ੍ਰ. ਜੋਗਿੰਦਰ ਸਿੰਘ ਬੈਦਵਾਨ, ਸ੍ਰ. ਨਰਿੰਦਰ ਸਿੰਘ, ਸ੍ਰ. ਸੁਰਿੰਦਰ ਸਿੰਘ ਫਰਨੀਚਰ ਵਾਲੇ,  ਸ੍ਰ. ਇੰਦਰਜੀਤ ਸਿੰਘ, ਸ੍ਰ. ਗੁਰਪ੍ਰੀਤ ਸਿੰਘ,   ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ|