5 Dariya News

ਪਰ੍ਭ ਆਸਰਾ ਸੰਸਥਾ ਦੇ ਪੰਘੂੜੇ ਵਿਚ ਪਹੁੰਚਿਆ ਇੱਕ ਹੋਰ ਨਵਜੰਮਿਆ ਬੱਚਾ

5 Dariya News

ਕੁਰਾਲੀ 16-Mar-2020

ਸ਼ਹਿਰ ਵਿਚ ਲਾਵਰਿਸ਼ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪਰ੍ਭ ਆਸਰਾ ਸੰਸਥਾ ਵੱਲੋਂ ਭਰੂਣ ਹੱਤਿਆ ਰੋਕਣ ਅਤੇ ਅਣਚਾਹੇ ਬੱਚਿਆਂ ਦੀਆ ਜਾਨਾਂ ਬਚਾਉਣ ਦੇ ਮਨੋਰਥ ਨਾਲ ਸੰਸਥਾ ਦੇ ਗੇਟ ਤੇ ਲਗਾਏ ਪੰਗੂੜੇ ਵਿਚ 5-7 ਦਿਨਾਂ ਦਾ ਬੱਚਾ ਮਿਲਿਆ ਹੈ । ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੇ ਮੇਨ ਗੇਟ ਤੇ ਲਗਾਏ ਪੰਗੂੜੇ ਵਿਚ ਕਰੀਬ 3:42 AM ਤੇ ਸੰਸਥਾ ਦੇ ਸੇਵਾਦਾਰ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤੇ ਪ੍ਰਬੰਧਕਾਂ ਨੂੰ ਦੱਸਿਆ, ਇਸਤੋਂ ਤੁਰੰਤ ਬਾਅਦ ਬੱਚੇ ਨੂੰ ਸੰਭਾਲਿਆ ਗਿਆ। ਇਹ ਬੱਚਾ ਇੱਕ ਲੜਕਾ ਹੈ।ਉਸ ਸਮੇ ਬੱਚੇ ਦਾ ਸਿਰ ਕਾਫੀ ਸੁਜਿਆ ਹੋਇਆ ਤੇ ਉਸਦੀ ਸਜੀ ਲੱਤ ਕਮਜ਼ੋਰ ਸੀ । ਜਿਸ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਹਤ ਜਾਂਚ ਲਈ ਖਰੜ ਸਿਵਲ ਹਸਪਤਾਲ ਵਿਖੇ ਲੈ ਜਾਇਆ ਗਿਆ, ਜਿਥੇ ਕਿ ਡਾਕਟਰਾਂ ਵੱਲੋਂ ਉਸਦਾ ਮੁਢਲਾ ਚੈਕ-ਅਪ ਕਰਨ ਉਪਰੰਤ ਉਸਨੂੰ ਪੀ.ਜੀ.ਆਈ  ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਕੀਤਾ ਗਿਆ।ਜਿਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਦਾਖਿਲ ਕਰ ਲਿਆ ਗਿਆ ਹੈ । ਡਾਕਟਰ ਦੇ ਕਹਿਣ ਮੁਤਾਬਿਕ ਉਸਦੇ ਸਿਰ ਦਾ ਓਪਰੇਸ਼ਨ ਹੋਵੇਗਾ । ਸੰਸਥਾ ਦੇ ਪ੍ਰਬੰਧਕਾਂ ਵੱਲੋ ਬੱਚੇ ਦੇ ਇਥੇ ਪੁੱਜਣ ਦੀ ਸੂਚਨਾ ਪੁਲਿਸ ਤੇ ਡੀ.ਸੀ.ਪੀ.ਓ ਆਫਿਸ ਦੇ ਦਿੱਤੀ ਗਈ ਹੈ ਤੇ ਬੱਚੇ ਦਾ ਨਾਮ ਗੁਰਕੀਰਤ ਸਿੰਘ  ਰੱਖਿਆ ਗਿਆ ਹੈ | ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਕਿਹਾ ਕਿ ਮਾਲਕ ਦੇ ਹੁਕਮ ਅੰਦਰ ਧਰਤੀ ਤੇ ਆਉਣ ਵਾਲਾ ਹਰ ਜੀਵ ਇਸ ਸ਼੍ਰਿਸ਼ਟੀ  ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਆਉਂਦਾ ਹੈ ਉਸਨੂੰ ਬੋਝ ਸਮਝ ਕੇ ਨਜ਼ਰ ਅੰਦਾਜ ਕਰ ਕੇ ਇਸ ਸੰਤੁਲਨ ਨੂੰ ਵਿਗਾੜਨਾ ਨਹੀਂ ਚਾਹੀਦਾ।