5 Dariya News

ਮਨੁੱਖੀ ਕਦਰਾਂ ਕੀਮਤਾਂ ਦੀ ਰਖਿਆ ਲਈ 5 ਬ੍ਰਹਮਾਕੁਮਾਰੀਆਂ ਹੋਈ ਪਰਮਾਤਮ ਸਮਰਪਣ

ਦਾਦੀ ਰਤਨ ਮੋਹਿਨੀ ਜੀ ਨੇ ਦਿੱਤੇ ਵਰਦਾਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 10-Mar-2020

ਦਿਨ ਪ੍ਰਤਿਦਿਨ ਗਿਰਦੀ ਚਰਿਤ੍ਰਿਕ, ਨੈਤਿਕ, ਮਨੁੱਖੀ ਅਤੇ ਅਧਿਆਤਮਿਕ ਕਦਰਾਂ ਕੀਮਤਾਂ ਦੀ ਰਖਿਆ ਅਤੇ ਵਿਸਵ ਵਿਚ ਪਵਿਤਰੱਤਾ, ਸਾਂਤੀ, ਪਿਆਰ, ਸਦਭਾਵਨਾ ਦੀ ਮੁੜ ਸਥਾਪਨਾ ਹਿਤ  ਮੋਹਾਲੀ ਖੇਤਰ ਦੀ 5 ਕਨਿਆਵਾਂ ਨੇ   ਇਥੇ  ਬ੍ਰਹਮਾਕੁਮਾਰੀਜ ਸੁੱਖ ਸਾਂਤੀ ਭਵਨ ਫੇਜ 7 ਵਿਖੇ ਇਕ ਦਿਵਿਆ -ਅਲੌਕਿਕ ਸਮਾਗਮ  ਵਿਚ ਪਰਮਾਤਮ ਸਮਰਪਣ ਲਈ ਸਹੁੰ ਚੁਕੀ ਜਿਸ ਵਿਚ ਮਾਉਂਟ ਆਬੂ ਤੌ ਸੰਸਥਾ ਦੀ ਸੰਯੁਕਤ ਮੁੱਖ ਪ੍ਰਸਾਸਿਕਾ ਦਾਦੀ ਡਾ. ਰਤਨ ਮੋਹਿਨੀ ਜੀ ਹਾਜਿਰ ਸਨ | ਸਾਰੀ ਸਮਰਪਿਤ ਹੋਈ ਕਨਿਆਵਾਂ ਦੇ ਮਾਤਪਿਤਾ  ਅਤੇ ਹੋਰ ਸਬੰਧੀ ਭੀ ਸਮਾਗਮ ਵਿਚ ਸਾਮਲ ਸਨ  ਜਿਨ੍ਹਾ ਨੇ ਸਮਰਪਿਤ ਹੋਈ ਕਨਿਆਵਾਂ ਨੂੰ ਤਿਆਗੀ, ਤਪਸਵਿਨੀ ਰਾਜਯੋਗਿਨ ਭੈਣਾ ਨੂੰ ਸਮਾਜ ਸੇਵਾ ਵਿਚ ਆਪਣਾ ਤਨ ਅਤੇ ਮਨ ਪੂਰੀ ਤਰ੍ਹਾ  ਲਗਾਉਣ ਦੀ ਸਹਿਮਤੀ ਸਭਾ ਵਿਚ ਹੀ ਪ੍ਰਗਟ ਕੀਤੀ |ਇਸ ਅਨੋਖੇ ਸਮਾਗਮ ਦੀ ਪ੍ਰਧਾਨਗੀ ਮਾਂਉਟ ਆਬੂ ਤੌ ਆਈ ਬ੍ਰਹਮਾਕੁਮਾਰੀਜ ਦੀ ਸੰਯੁਕਤ ਮੁੱਖ ਪ੍ਰਸਾਸਿਕਾ ਦਾਦੀ ਡਾ. ਰਤਨ ਮੋਹਿਨੀ ਜੀ ਨੇ ਕੀਤੀ | ਉਨ੍ਹਾਂ ਨੇ ਆਪਣੇ ਵਰਦਾਨ ਦਿੰਦਿਆ ਇਹਨਾਂ ਕੰਨਿਆਵਾਂ ਨੂੰ ਚਰਿੱਤਰਵਾਨ ਅਤੇ ਦੇਵੀ ਸਵਰੂਪਾ ਦੱਸਿਆ ਅਤੇ ਨਿਰਸਵਾਰਥ ਸੇਵਾ ਰਾਹੀਂ ਸਾਰਿਆਂ ਦੀ ਦੁਆਵਾਂ ਪ੍ਰਾਪਤ ਕਰਨ ਲਈ ਪ੍ਰੇਰਿਆ| ਦਾਦੀ ਜੀ ਨੇ ਸਪੱਸ਼ਟ ਕੀਤਾ ਕਿ ਪਰਮਾਤਮਾ ਸਿਵ ਹੀ ਸਾਰੀ ਆਤਮਾਵਾਂ ਦੇ ਪਿਤਾ ਹਨ |  ਹੁਣ ਪ੍ਰਮਾਤਮਾ ਪਿਤਾ ਬ੍ਰਹਮਾ ਰਾਹੀਂ ਸੰਸਾਰ ਨੂੰ ਬਦਲਣ ਦਾ ਕੰਮ ਕਰ ਰਹੇ ਹਨ ਇਸ ਮੰਤਵ ਲਈ ਹੀ ਇਹ ਕੰਨਿਆਵਾਂ ਬ੍ਰਹਮਾਕੁਮਾਰੀਆਂ ਬਣੀਆਂ ਹਨ| ਕੰਨਿਆਵਾਂ ਨੇ ਆਪਣਾ ਸਾਜਨ ਪ੍ਰਮਾਤਮਾ ਸ਼ਿਵ ਨੁੰ ਮੰਨਦੇ ਹੋਏ ਉਸ ਤੇ ਫੁੱਲ ਮਾਲਵਾਂ ਅਰਪਿਤ ਕੀਤੀਆਂ ਅਤੇ ਦਾਦੀ  ਰਤਨ ਮੋਹਿਨੀ ਜੀ ਨੇ ਉਹਨਾਂ ਕੰਨਿਆਵਾਂ ਨੂੰ ਸੁਨਹਿਰੀ ਬੈਜ ਪ੍ਰਦਾਨ ਕਰਦਿਆਂ ਬ੍ਰਹਮਾਕੁਮਾਰੀਆਂ ਘੋਸ਼ਿਤ ਕੀਤਾ|ਬ੍ਰਹਮਾਕੁਮਾਰੀਜ਼ ਦੇ ਨਾਰਥ ਜੋਨ ਦੇ ਨਿਰਦੇਸ਼ਕ ਬੀ.ਕੇ.ਅਮੀਰ ਚੰਦ ਨੇ ਮੁੱਖ ਬੁਲਾਰੇ ਵੱਜੋ ਕਿਹਾ ਕਿ ਅੱਜ ਮਾਨਤਾਵਾਂ ਅਤੇ ਵਿਸ਼ਵਾਸ, ਵਾਣੀ ਅਤੇ ਕਰਮ ਵਿੱਚ ਫਰਕ ਆ ਗਿਆ ਹੈ ਜਿਸ ਵਿੱਚ ਸਮਾਨਤਾ ਲਿਆਉਣ ਦੀ ਲੋੜ ਹੈ| ਸਮਾਨਤਾ ਲਿਆਉਣ ਵਿੱਚ  ਅਧਿਆਤਮਿਕਤਾ ਦਾ ਵੱਡਾ ਰੋਲ ਹੈ| 

ਉਹਨਾ ਬਾਹਰ ਦੀ ਗੰਦਗੀ ਦੀ ਸਫਾਈ ਦੇ ਨਾਲ ਨਾਲ ਮਨੁੱਖ ਨੂੰ ਅੰਦਰੂਨੀ ਗੰਦਗੀ ਜਾਂ ਬੁਰਾਈ ਨੂੰ ਖਤਮ ਕਰਨਾ ਚਾਹੀਦਾ ਹੈ ਜਿਸ ਲਈ ਰਾਜਯੋਗ ਬਹੁਤ ਸਹਾਈ ਹੋ ਸਕਦਾ ਹੈ| ਉਹਨਾ ਇਹ ਵੀ ਕਿਹਾ ਕਿ ਬ੍ਰਹਮਾਕੁਮਾਰੀਜ਼ ਕੋਈ ਧਰਮ ਨਹੀਂ ਸਗੋਂ ਸਾਰੀ ਮਨੁੱਖਤਾ ਦਾ ਧਰਮ ਦੇਵੀ ਗੁਣਾਂ ਯੁਕਤ ਜੀਵਨ ਬਣਾਉਣਾ ਹੈ|ਸਮਾਗਮ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਸਨ ਜਿਹਨਾਂ ਨੇ ਆਪਣੀਆ ਮੰਗਲ ਕਾਮਨਾਵਾਂ ਦਿੱਤੀਆਂ ਅਤੇ ਬ੍ਰਹਮਾਕੁਮਾਰੀਜ਼ ਵੱਲੋ ਕੀਤੀ ਜਾ ਰਹੀ ਸਮਾਜ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਇਸ ਸੰਸਥਾ ਨਾਲ ਜੁੜਣ ਲਈ ਪ੍ਰੇਰਿਆ| ਪੰਜਾਬ ਦੇ ਇੰਡਸਟਰੀ ਤੇ ਕਾਮਰਸ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਬਤੌਰ ਮਾਨਯੋਗ ਮਹਿਮਾਨ ਸਮਾਗਮ ਵਿੱਚ ਸਿਰਕਤ ਕੀਤੀ | ਉਨ੍ਹਾਂ ਨੇ ਦਾਦੀ ਜੀ ਦਾ ਮਨਮਾਨ ਕੀਤਾ  ਅਤੇ ਸਮਰਪਿਤ ਹੋਣ ਵਾਲੀ ਬ੍ਰਹਮਾਕੁਮਾਰੀਆਂ ਨੂੰ ਵਧਾਈ ਦਿੱਤੀ|ਕਈ ਉੱਘੇ ਵਿਅਕਤੀਆਂ ਜਿਹਨਾਂ ਵਿੱਚ ਗਿਆਨ ਚੰਦ ਗੁਪਤਾ, ਸੁੰਦਰ ਸ਼ਾਮ  ਅਰੋੜਾ, ਸ੍ਰੀ ਜਗਮੋਹਨ ਸਿੰਘ ਕੰਗ, ਅਮਰਜੀਤ ਸਿੰਘ ਸੰਦੋਆ ਵਿਧਾਇਕ ਰੋਪੜ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਐਸ.ਜੀ.ਪੀ.ਸੀ ਮੈਂਬਰ ਬੀਬੀ ਪਰਮਜੀਤ ਕੋਰ, ਮੋਹਾਲੀ ਇੰਡਸਟਰੀ ਅਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਯੋਗੇਸ਼ ਸਾਗਰ, ਰੋਟਰੀ ਮੈਂਬਰ ਸ੍ਰੀ ਕੇ.ਕੇ ਸੇਠ, ਗਗਨਦੀਪ ਕੌਰ ਗੈਰੀ, ਸ੍ਰੀ ਏ.ਕੇ. ਸੈਣੀ ਡਿਪਟੀ ਕਲੈਕਟਰ ਵਿਜੀਲੈਂਸ ਬਿਉਰੋ ਅਤੇ ਰੋਪੜ ਦੇ ਕੇ.ਐਸ. ਰਿਜੋਰਟ ਦੇ ਮਾਲਕ ਸ੍ਰੀ ਕਮਲਸ਼ੀਲ ਸ਼ਾਮਿਲ ਸਨ, ਨੇ ਫੁੱਲਾਂ, ਸ਼ਾਲਾਂ ਮੁਮੈਂਟੋ ਅਤੇ ਸਨਮਾਨ ਪੱਤਰ ਰਾਹੀਂ ਦਾਦੀ ਜੀ ਦਾ ਸਨਮਾਨ ਕੀਤਾ|ਮੁਹਾਲੀ ਖੇਤਰ ਦੀ ਰਾਜਯੋਗ ਕੇਂਦਰਾਂ ਦੀ ਨਿਰਦੇਸ਼ਿਕਾ ਨੇ ਸਭ ਦਾ ਸਵਾਗਤ ਕੀਤਾ ਅਤੇ ਬੀ.ਕੇ. ਅਨੀਤਾ ਨੇ ਸਪਰਪਣ ਦਾ ਮਹੱਤਵ ਸਪਸ਼ਟ ਕੀਤਾ |ਇਸ ਮੌਕੇ ਤੇ ਬੱਚਿਆਂ ਨੇ ਗੀਤ, ਡਾਂਸ ਅਤੇ ਭੰਗੜਾ ਆਦਿ ਪੇਸ਼ ਕਰਦਿਆ ਜਨਤਾ ਦਾ ਮਨ ਮੋਹ ਲਿਆ| ਮੰਚ ਦਾ ਸੰਚਾਲਣ ਮਾਉਂਟ ਆਬੂ ਤੋਂ ਆਏ ਬੀ.ਕੇ. ਵਿਵੇਕ ਭਾਈ ਜੀ ਨੇ ਕੀਤਾ|