5 Dariya News

ਮੋਹਾਲੀ ਵਿੱਚ ਭਾਜਪਾ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ : ਸਾਹਿਬੀ ਆਨੰਦ

ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵਲੋਂ ਸਾਹਿਬੀ ਆਨੰਦ ਦੇ ਘਰ ਸਿਆਸੀ ਚਰਚਾ

5 Dariya News

ਐਸ.ਏ.ਐਸ ਨਗਰ 09-Mar-2020

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਅੱਜ ਭਾਰਤੀ ਜਨਤਾ ਯੂਵਾ ਮੋਰਚਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਨਗਰ ਨਿਗਮ ਦੇ ਕੌਂਸਲਰ ਸ੍ਰੀ ਸਾਹਿਬੀ ਆਨੰਦ ਦੇ ਨਿਵਾਸ ਵਿਖੇ ਭਾਜਪਾ ਦੇ ਸਥਾਨਕ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਇੱਥੋਂ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ| ਇਸ ਮੌਕੇ ਭਾਜਪਾ ਦੇ ਜਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਰੁਣ ਛਰਮਾ ਅਤੇ ਸ੍ਰੀ ਸਾਹਿਬੀ ਆਨੰਦ ਨੇ ਉਹਨਾਂ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਇੱਥੇ ਭਾਜਪਾ ਦਾ ਆਧਾਰ ਕਾਫੀ ਵਧਿਆ ਹੈ ਅਤੇ ਮੁਹਾਲੀ ਵਿੱਚ ਇੱਥੇ ਪਾਰਟੀ ਦੀ ਸਥਿਤੀ ਪਹਿਲਾਂ ਤੋਂ ਜਿਆਦਾ ਮਜਬੂਤ ਵੀ ਹੋਈ ਹੈ| ਉਹਨਾਂ ਨੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਚੰਗਾ ਪ੍ਰਦਰਛਨ ਕਰਨ ਦਾ ਭਰੋਸਾ ਦਿਵਾਇਆ|ਸ੍ਰੀ ਸੈਹਬੀ ਨੇ ਦੱਸਿਆ ਕਿ ਸ੍ਰੀ ਗਿਆਨ ਚੰਦ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ ਪਾਰਟੀ ਦੇ ਮਜਬੂਤੀ ਲਈ ਲਗਾਤਾਰ ਯਤਨਛੀਲ ਰਹਿਣ ਅਤੇ ਡਟ ਕੇ ਕੰਮ ਕਰਦੇ ਰਹਿਣ| ਇਸ ਤੋਂ ਇਲਾਵਾ ਓਨਾ ਨੇ ਲੋਕਾਂ ਨੂੰ ਸੀ ਏ ਏ ਕਾਨੂੰਨ ਸੰਬੰਧੀ ਜਾਗਰੂਕ ਕਰਕੇ ਇਸ ਸੰਬੰਧੀ ਹਰ ਤਰ੍ਹਾਂ ਦੇ ਪੁਲੇਖੇ ਦੂਰ ਕਰਨ ਲਈ ਕਿਹਾ |ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਛਲਿੰਦਰ ਆਨੰਦ, ਤਰਸੇਮ, ਸ੍ਰੀਮਤੀ ਕਿਰਨ, ਟੀ.ਆਰ. ਗਰਗ, ਪ੍ਰੇਮ ਗਰਗ, ਭਾਰਤ ਭੂਛਣ ਭਾਰਦਵਾਜ, ਨਵੀਨ ਕੁਮਾਰ, ਮਹਾਵੀਰ, ਪਲੰਬਰ ਐਸੋਸੀਏਛਨ ਦੇ ਜਨਰਲ ਸਕੱਤਰ ਦੇਵਰਾਜ ਯਾਦਵ, ਰਾਜ ਰੈਣਾ, ਅਰੁਣ ਮਾਮਾ, ਦਰਛਨ ਸਿੰਘ ਅਤੇ ਮਲੂਕ ਸਿੰਘ ਹਾਜਿਰ ਸਨ |