5 Dariya News

ਨਰੋਏ ਸਮਾਜ ਦੀ ਸਿਰਜਣਾ ਲਈ ਲਿੰਗ ਅਨੁਪਾਤ ਵਿੱਚ ਸਮਾਨਤਾ ਹੋਣਾ ਬਹੁਤ ਜ਼ਰੂਰੀ-ਡਿਪਟੀ ਕਮਿਸ਼ਨਰ

ਬੇਟੀ ਬਚਾਓ, ਬੇਟੀ ਪੜਾਓ ਪ੍ਰਗਰਾਮ ਅਧੀਨ ਪੱਟੀ ਵਿਖੇ ਸਿਹਤਮੰਦ ਬੱਚੀਆਂ ਦਾ ਜਿਲ੍ਹਾ ਪੱਧਰੀ ਸ਼ੋਅ ਆਯੋਜਿਤ

5 Dariya News

ਪੱਟੀ, (ਤਰਨ ਤਾਰਨ) 05-Mar-2020

ਸਮਾਜ ਵਿੱਚ ਬੇਟੀਆ ਨੂੰ ਬਣਦਾ ਸਥਾਨ ਦਿਵਾਉਣ ਅਤੇ ਬੇਟੀਆ ਦੇ ਘੱਟ ਰਹੇ ਲਿੰਗ ਅਨੁਪਾਤ ਨੂੰ ਠੀਕ ਕਰਨ ਹਿੱਤ ਪੰਜਾਬ ਸਰਕਾਰ ਵਲੋ ਸਮੇਂ-ਸਮੇਂ ਯਤਨ ਕੀਤੇ ਜਾਦੇ ਹਨ।ਇਨਾਂ ਯਤਨਾਂ ਤਹਿਤ ਬੇਟੀ ਬਚਾਓ, ਬੇਟੀ ਪੜਾਓ ਪ੍ਰਗਰਾਮ ਅਧੀਨ ਅੱਜ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸਿਹਤਮੰਦ ਬੱਚੀਆਂ ਦਾ ਜਿਲ੍ਹਾ ਪੱਧਰੀ ਸ਼ੋਅ ਕਰਵਾਇਆ ਗਿਆ।ਜਿਸ ਵਿੱਚ ਸਮੁੱਚੇ ਜਿਲੇ੍ਹ ਤੋਂ ਮਾਵਾਂ ਅਤੇ ਉਨਾਂ ਦੇ ਬੱਚਿਆ ਨੇ ਹਿੱਸਾ ਲਿਆ।ਇਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤਾ ਗਿਆ।ਇਸ ਮੋਕੇ ਇਨਾਂ ਨਾਲ ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਮੀਤ, ਜ਼ਿਲ੍ਹਾ ਪ੍ਰਗਰਾਮ ਅਫ਼ਸਰ ਸ੍ਰੀ ਮਨਜਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਰਜਿੰਦਰ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੋਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਔਰਤ ਦਾ  ਸਮਾਜ ਵਿੱਚ ਇੱਕ ਅਹਿਮ ਰੋਲ ਹੈ। ਇਸ ਲਈ ਤਿੰਨ ਗੱਲਾਂ ਯਾਦ ਰੱਖਣ ਯੋਗ ਹਨ, ਪਹਿਲੀ ਜਿਸ ਨੇ ਜਨਮ ਲਿਆ ਹੈ, ਦੂਜੀ ਜਿਸ ਨੇ ਤੁਹਾਡੇ ਲਈ ਜਨਮ ਲਿਆ ਹੈ, ਜਿਸ ਨੂੰ ਤੁਸੀਂ ਜਨਮ ਦੇਣਾ ਹੈ।ਇਹ ਤਿੰਨੋ ਹੀ ਸਤਿਕਾਰ ਯੋਗ ਹਨ।ਔਰਤ ਦਾ ਘੇਰਾ ਅੱਜ ਘਰ ਦੀ ਚਾਰ ਦੀਵਾਰੀ ਨਹੀ, ਬਲਕਿ ਇਹ ਸੱਮੁਚਾ ਬ੍ਰਹਿਮੰਡ ਹੈ, ਜਿਸ ਵਿੱਚ ਉਸਨੇ ਵਿਚਰਨਾ ਹੈ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਲੜਕੀਆਂ ਤੇ ਲੜਕੀਆਂ ਦੀ ਗਿਣਤੀ ਵਿੱਚ ਸਮਾਨਤਾ ਲਿਆਉਣ ਹਿੱਤ ਬਹੁਤ ਸਾਰੇ ਅਣਥੱਕ ਯਤਨ ਹੋ ਰਹੇ ਹਨ।ਉਹਨਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਲਿੰਗ ਅਨੁਪਾਤ ਵਿੱਚ ਸਮਾਨਤਾ ਹੋਣਾ ਬਹੁਤ ਜ਼ਰੂਰੀ ਹੈ।ਇਨਾਂ ਯਤਨਾ ਤਹਿਤ ਬੇਟੀਆਂ ਨੂੰ ਸਮਾਜ ਵਿਚ ਲੜਕਿਆਂ ਦੇ ਬਰਾਬਰ ਲਿਆਉਣ ਲਈ ਸਿਹਤ ਵਿਭਾਗ ਇਕ ਅਹਿਮ ਭੂਮੀਕਾ ਨਿਭਾਉਂਦਾ ਹੈ।ਇਸ ਵਿੱਚ ਪੂਰੇ ਜਿਲ੍ਹੇ ਭਰ ਵਿਚ ਰੈਲੀਆ, ਸੈਮੀਨਾਰ, ਵਰਕਸ਼ਾਪ, ਸਿਹਤ ਕੈਪ, ਕੰਪੀਟੀਸ਼ਨ ਜਿਵੇ ਕਿ ਸਲੋਗਨ ਰਾਈਟਿੰਗ, ਰੇਸ,ਪੇਟਿੰਗ ਅਤੇ ਨੁੱਕੜ ਨਾਟਕ ਆਦਿ  ਕਰਵਾਏ ਜਾ ਰਹੇ ਹਨ।ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ  ਬੇਟੀਆ ਤੋ ਬਿਨਾਂ ਸਮਾਜ ਦੀ ਹੋਂਦ  ਨਹੀ ਹੋ ਸਕਦੀ। ਸਾਡੇ ਸਮਾਜ ਨੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ, ਪਰ ਮਾਦਾ ਭਰੂਣ ਹੱਤਿਆ ਦੇ ਮਾਮਲੇ ਵਿੱਚ ਇਹ ਬਹੁਤ ਹੀ ਦਰਦਨਾਕ ਤੇ ਨਾ ਸਹਿਣ-ਜੋਗ ਜੁਰਮ ਹੈ। ਬੇਟੀਆ ਦੀ ਘੱਟ ਰਹੀ ਗਿਣਤੀ ਨੂੰ ਸਹੀ ਰਸਤੇ ਲਿਆਉਣ ਲਈ ਸਰਕਾਰ ਵਲੋ ਬਹੁਤ ਹੀ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾ “ਚ ਸਰਕਾਰੀ ਹਸਪਤਾਲ ਵਿਚ ਮੁਫਤ ਡਿਲੀਵਰੀ (ਜਨਨੀ ਸ਼ੀਸ਼ੂ ਸ਼ਰਖਿਆ ਯੋਜਨਾ), ਜਨਮ ਤੋ ਲੈਕੇ 5 ਸਾਲ ਤੱਕ ਕੁੜੀਆਂ ਦਾ ਮੁਫਤ ਇਲਾਜ, ਇਹ ਸਾਰੀਆ ਸਹੂਲਤਾ ਕੇਵਲ ਸਰਕਾਰੀ ਹਸਪਤਾਲਾਂ ਵਿੱਚ ਹੀ ਉਪਲੱਬਧ ਹਨ।