5 Dariya News

ਓਵਰਸਪੀਡ ਸਕੂਲ ਬੱਸਾਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ: ਐਸ.ਡੀ.ਐਮ ਖਰੜ ਹਿਮਾਂਸ਼ੂ ਜੈਨ

ਅਕਾਲ ਅਕੈਡਮੀ ਦੀ ਬੱਸ ਮਛਲੀ ਕਲਾਂ ਤੇ ਚਡਿਆਲਾ ਸੜਕ ’ਤੇ ਪਲਟੀ

5 Dariya News

ਐਸ.ਏ.ਐਸ ਨਗਰ 02-Mar-2020

ਓਵਰਸਪੀਡ ਅਤੇ ਲੋੜੀਂਦੇ ਦਸਤਾਵੇਜ਼ ਤੋਂ ਬਗ਼ੈਰ ਚਲਾਈਆਂ ਜਾ ਰਹੀਆਂ ਸਕੂਲੀ ਬੱਸਾਂ ਖਿਲਾਫ ਸਖਤ ਸੰਭਾਵਿਤ ਕਾਰਵਾਈ ਆਰੰਭੀ ਜਾਏਗੀ । ਇਹ ਪ੍ਰਗਟਾਵਾ ਅੱਜ ਐਸ.ਡੀ.ਐਮ ਖਰੜ ਸ੍ਰੀ ਹਿਮਾਂਸੂ ਜੈਨ ਨੇ ਅੱਜ ਮਛਲੀ ਕਲਾਂ ਅਤੇ ਚਡਿਆਲਾ ਦੇ ਵਿਚਕਾਰ ਸੜਕ ਤੇ ਪਲਟੀ ਅਕਾਲ ਅਕੈਡਮੀ ਚੁੰਨੀ ਦੀ ਇੱਕ ਓਵਰਲੋਡਿਡ ਬੱਸ ਕਾਰਨ ਵਾਪਰੀ ਮੰਦਭਾਗੀ ਘਟਨਾ ਦਾ ਜਵਾਬ ਦਿੰਦਿਆਂ ਕੀਤਾ ।ਐਸ.ਡੀ.ਐਮ ਨੇ ਦੱਸਿਆ ਕਿ ਵਾਹਨ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਬਿਨਾਂ ਕਿਸੇ ਦਸਤਾਵੇਜ ਤੋਂ ਬੜੀ ਤੇਜ਼ ਰਫਤਾਰੀ ਨਾਲ ਬੱਸ ਚਲਾ ਰਿਹਾ ਸੀ। ਇਹ ਕੇਸ ਪੁਲਿਸ ਚੌਕੀ ਮਜਾਤ ਵਿਖੇ ਦਰਜ ਕੀਤਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਏ.ਡੀ.ਟੀ.ਓ ਪਰਦੀਪ ਢਿੱਲੋਂ ਅਤੇ ਪੁਲਿਸ ਚੌਕੀ ਮਜਾਤ ਦੇ ਇੰਚਾਰਜ ਏ.ਐਸ.ਆਈ ਇਕਬਾਲ ਮੁਹੰਮਦ ਨੇ ਹਾਦਸੇ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਇਸ ਤੋਂ ਸ.ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਪੂਰੇ ਜ਼ਿਲੇ ਦੀਆਂ ਸੜਕਾਂ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਅਜਿਹਾ ਕੋਈ ਹਾਦਸਾ ਨਾ ਵਾਪਰਨ ਨੂੰ ਯਕੀਨੀ ਬਣਾਇਆ ਜਾ ਸਕੇ।