ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਗੱਟੀਆਂ ਵਿਖੇ ਕੰਮਿਊਨਿਟੀ ਹਾਲ ਬਣਾਉਣ ਲਈ ਪੰਚਾਇਤ ਨੂੰ ਦਿੱਤਾ 45 ਲੱਖ ਰੁਪਏ ਦਾ ਚੈੱਕ
ਪਿੰਡ ਵਾਸੀ ਸਿਰਫ 2000 ਰੁਪਏ ਨਾਲ ਹਾਲ ਬੁੱਕ ਕਰਕੇ ਆਪਣੇ ਧੀਆਂ$ਪੁਤਰਾਂ ਦੇ ਵਿਆਹ ਕਰ ਸਕਣਗੇ
5 Dariya News
ਫਿਰੋਜ਼ਪੁਰ 01-Mar-2020
ਜਿੱਥੇ ਮੈਰਿਜ ਪੈਲਸਾਂ ਵਿਚ ਵਿਆਹ ਸ਼ਾਦੀਆਂ ਲਈ ਲੱਖਾਂ ਰੁਪਏ ਲੱਗਦੇ ਹਨ, ਉੱਥੇ ਕਮਿਊਨਿਟੀ ਹਾਲ ਵਿਚ ਸਿਰਫ਼ 2000 ਰੁਪਏ ਦੀ ਪਰਚੀ ਕੱਟ ਕੇ ਵਿਆਹ ਕੀਤੇ ਜਾਣਗੇ.ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਗੱਟੀਆਂ ਵਿਖੇ ਪੰਚਾਇਤ ਨੂੰ ਪਿੰਡ ਵਿਚ ਕੰਮਿਊਨਿਟੀ ਹਾਲ ਬਣਾਉਣ ਲਈ 45 ਲੱਖ ਰੁਪਏ ਦਾ ਚੈੱਕ ਵੰਡਣ ਮੌਕੇ ਕੀਤਾ.ਵਿਧਾਇਕ ਪਿੰਕੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਪਿੰਡ ਦੇ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਪਿੰਡ ਵਿਚ ਕੰਮਿਊਨਿਟੀ ਹਾਲ ਬਣਾਇਆ ਜਾਵੇਗਾ, ਜਿਸ ਨੂੰ ਪੂਰਾ ਕਰਦਿਆਂ ਇਸ ਹਾਲ ਤੇ ਖਰਚ ਹੋਣ ਵਾਲੀ ਰਾਸ਼ੀ ਦਾ ਚੈੱਕ ਪੰਚਾਇਤ ਨੂੰ ਦੇ ਦਿੱਤਾ ਗਿਆ ਹੈ.ਉਨ੍ਹਾਂ ਕਿਹਾ ਕਿ ਜੇਕਰ ਇਸ ਲਈ ਹੋਰ ਫੰਡ ਦੀ ਲੋੜ ਹੋਈ ਤਾਂ ਉਹ ਹੀ ਮੁਹੱਈਆ ਕਰਵਾਏ ਜਾਣਗੇ. ਵਿਧਾਇਕ ਨੇ ਕਿਹਾ ਕਿ ਇਹ ਤਾਂ ਪਿੰਡਾਂ ਦੇ ਵਿਕਾਸ ਲਈ ਸ਼ੁਰੂਆਤ ਹੈ, ਆਉਣ ਵਾਲੇ ਸਮੇਂ ਵਿਚ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਹੋਰ ਵੀ ਫੰਡ ਲਿਆਂਦੇ ਜਾਣਗੇ.ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਿਨ^ਰਾਤ ਇੱਕ ਕਰ ਕੇ ਸਰਕਾਰ ਵੱਲੋਂ ਫਿਰੋਜ਼ਪੁਰ ਦੇ ਵਿਕਾਸ ਵਾਸਤੇ ਫੰਡ ਮਨਜੂਰ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਫਿਰੋਜ਼ਪੁਰ ਨਾਲੋਂ ਪਛੱੜਿਆ ਸ਼ਬਦ ਹਟਾ ਕੇ ਇਸ ਨੂੰ ਸੁਬੈ ਦੇ ਮੁਹਰੀ ਜ਼ਿਲ੍ਹਿਆ ਵਿਚ ਸ਼ਾਮਲ ਕਰ ਸਕਣ. ਇਸ ਤੋਂ ਇਲਾਵਾ ਵਿਧਾਇਕ ਵੱਲੋਂ ਪਿੰਡ ਵਿਚ ਇੰਟਰਲੋਕ ਟਾਈਲ ਲਗਵਾਉਣ ਲਈ 8 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ.ਜਿਸ ਨਾਲ ਪਿੰਡ ਦੀਆਂ ਗੱਲੀਆਂ$ਸੜਕਾਂ ਵਿਚ ਇੰਟਰਲੋਕ ਟਾਈਲ ਲਗਵਾ ਕੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ. ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਫੰਡਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਦੇ ਕੰਮ ਕਰਵਾਏ ਜਾਣਗੇ.ਇਸ ਮੌਕੇ ਬੀਡੀਓ ਸੁਰਜੀਤ ਸਿੰਘ, ਸਰਪੰਚ ਕਰਮਜੀਤ ਸਿੰਘ, ਲਾਲ ਸਿੰਘ, ਸੁਰਜੀਤ ਸਿੰਘ ਗੋਗੀ, ਬਲਵੀਰ ਬਾਠ, ਸੁਖਵਿੰਦਰ ਸਿੰਘ ਅਟਾਰੀ, ਬਲੀ ਸਿੰਘ, ਆਦਿ ਹਾਜ਼ਰ ਸਨ.