5 Dariya News

ਸਹਾਇਕ ਲੋਕ ਸੰਪਰਕ ਅਫ਼ਸਰ ਕਸ਼ਮੀਰ ਸਿੰਘ ਰਾਣਾ 39 ਸਾਲ ਦੀ ਬੇਦਾਗ ਸੇਵਾ ਉਪਰੰਤ ਹੋਏ ਸੇਵਾਮੁਕਤ

5 Dariya News

ਕਪੂਰਥਲਾ 01-Mar-2020

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਾਇਕ ਲੋਕ ਅਫ਼ਸਰ ਕਸ਼ਮੀਰ ਸਿੰਘ ਰਾਣਾ ਵਿਭਾਗ ਵਿਚ ਆਪਣੀ 39 ਸਾਲਾਂ ਦੀ ਬੇਦਾਗ ਸੇਵਾ ਉਪਰੰਤ ਸੇਵਾਮੁਕਤ ਹੋ ਗਏ। ਕਪੂਰਥਲਾ ਦੇ ਵਸਨੀਕ ਕਸ਼ਮੀਰ ਸਿੰਘ ਰਾਣਾ ਇਸ ਵੇਲੇ ਜ਼ਿਲਾ ਲੋਕ ਸੰਪਰਕ ਅਫ਼ਸਰ ਦਫ਼ਤਰ ਜਲੰਧਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਨਾਂ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਮੋਗਾ ਵਿਖੇ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ। ਉਨਾਂ ਦੀ ਸੇਵਾਮੁਕਤੀ ’ਤੇ ਬਗੀਚੀ ਮੰਦਰ, ਲਾਹੌਰੀ ਗੇਟ ਵਿਖੇ ਦੁਰਗਾ ਸਤੁਤੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਉਨਾਂ ਦੇ ਸਮੂਹ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਦਫ਼ਤਰ ਦੇ ਸਾਥੀਆਂ ਵੱਲੋਂ ਉਨਾਂ ਦੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਤੋਹਫ਼ੇ ਭੇਟ ਕੀਤੇ ਗਏ।ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਜਲੰਧਰ ਮਨਵਿੰਦਰ ਸਿੰਘ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਕਪੂਰਥਲਾ ਹਰਦੇਵ ਸਿੰਘ ਆਸੀ ਨੇ ਦੱਸਿਆ ਕਿ ਕਸ਼ਮੀਰ ਸਿੰਘ ਰਾਣਾ ਬਹੁਤ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ। ਉਨਾਂ ਕਿਹਾ ਕਿ ਰਾਣਾ ਨੇ ਆਪਣੇ ਸਮੁੱਚੇ ਸੇਵਾਕਾਲ ਦੌਰਾਨ ਆਪਣੀ ਡਿੳਟੀ ਪੂਰੀ ਇਮਾਨਦਾਰੀ, ਪ੍ਰਤੀਬੱਧਤਾ ਅਤੇ ਲਗਨ ਨਾਲ ਨਿਭਾਈ ਅਤੇ ਇੰਨੀ ਲੰਬੀ ਬੇਦਾਗ ਸਰਵਿਸ ਬੇਹੱਦ ਮਾਅਨੇ ਰੱਖਦੀ ਹੈ।ਇਸ ਮੌਕੇ ਕਸ਼ਮੀਰ ਸਿੰਘ ਰਾਣਾ ਦੀ ਧਰਮ ਪਤਨੀ ਮਨੋਰਮ ਰਾਣਾ, ਬੇਟਾ ਮੋਹਿਤ ਰਾਣਾ, ਬੇਟੀ ਸਵਾਤੀ ਰਾਣਾ, ਸਹਾਇਕ ਲੋਕ ਸੰਪਰਕ ਅਫ਼ਸਰ ਜਲੰਧਰ ਸੁਬੇਗ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ ਵਿਕਾਸ ਵੋਹਰਾ, ਸਟਾਫ ਦੇ ਸਾਥੀ ਮੈਡਮ ਰਮੇਸ਼ ਚਾਵਲਾ, ਕੁਲਦੀਪ ਸਿੰਘ, ਧਰਮਪਾਲ, ਸੰਜੀਵ ਖੁੱਲਰ, ਹਰਮਨਦੀਪ ਸੇਖੜੀ, ਰਾਕੇਸ਼ ਪਾਸੀ, ਸੰਤੋਸ਼ ਕੁਮਾਰ, ਨਿਰਮਲ ਸਿੰਘ, ਸੁਖਜੀਤ ਸਿੰਘ, ਸਟੀਫਨ ਐਂਡਰਿੳੂ, ਸੱਤਪਾਲ, ਬਲਬੀਰ ਸਿੰਘ ਔਜਲਾ, ਸੰਜੇ ਕੁਮਾਰ, ਰਾਜ ਹੰਸ ਤੋਂ ਇਲਾਵਾ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ।