Thursday, 12 September 2024

 

 

LATEST NEWS Mahindra Raj Vehicles Unveils The Mahindra Thar Roxx 5-Door In Patiala Raduaa Returns: The Highly Anticipated Sci-Fi Sequel Brings Time Travel, Comedy, And WWE Superstar The Great Khali To The Big Screen Punjab Police In Joint Ops With Protectorate Of Emigrants Launch Crackdown Against Illegal Travel Agents; 25 Booked Empowering Change: Jubilant Bhartia Foundation and Schwab Foundation for Social Entrepreneurship honours Social Entrepreneur of the Year - India 2024 Bayer launches ForwardFarm in India to demonstrate positive effects of regenerative agriculture Bank of Baroda Inaugurates a Phygital Branch at Vile Parle in Mumbai Gulab Chand Kataria Distributes Sports Kits to Students in ‘Haste Khelte’ Program Political parties/candidates should broadcast advertisements only after MCMC ‘s approval: CEO Pankaj Agarwal MG Windsor Ev Price, Specification, Features 2024 | 5 Dariya News SSC GD Constable PST/PET Admit Card 2024 Out At Rect.Crpf.Gov.In, Download Link Here Deputy CM Mukesh Agnihotri discusses Shimla Ropeway project with members of New Development Bank, Shanghai Hyundai Alcazar Price, Specification, Features 2024 | What Are The Latest Updates To Look Out For In The Hyundai Alcazar? 12th Meeting of Administrator’s Advisory Council Sub-Committee on Sports Dpboss Kalyan Satta Matka Result - Know Satta Matka Fast Result Vigilance Bureau nabs Gramin Rozgar Sewak for accepting Rs 5,000 bribe Saba Qamar Net Worth, Bio, Photo, Career, And Lifestyle 2024 Future Tycoons' start-up challenge program- MLA Gogi flags off bike rally to promote Future Tycoons Finance Minister Harpal Singh Cheema Pushes for GST Compensation and Research Grant Exemption at 54th GST Council Meeting Chief Minister Nayab Singh Saini chairs Cabinet Meeting LPU Awarded approx. 3 crores to its Researchers and Teachers on its 19th Foundation Day Massive Crowd Gathers at Former Home Minister Anil Vij’s Nomination Roadshow, with “Anil Vij” on Everyone’s Lips

 

Following On The Footsteps Of Shaheed Udham Singh To Restore The Pristine Glory Of The State: CM Bhagwant Singh Mann

Pays Tribute To Legendary Martyr During State Level Function To Mark Their Martyrdom Day

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Shaheed Udham Singh Wala (Sunam) , 31 Jul 2024

Punjab Chief Minister Bhagwant Singh Mann on Wednesday said that the state government is following the footsteps of great martyrs like Shaheed Udham Singh to restore the pristine glory of the state by making youth an active partner in the socio-economic progress of the country. Addressing the gathering during a state level function to mark the martyrdom day of Shaheed Udham Singh here today, the Chief Minister recalled that he used to accompany his father as a child to attend an event held every year here to pay tributes to Shaheed Udham Singh. 

He said that the countrymen are enjoying the fruits of freedom due to the enormous sacrifices made by legendary heroes like Shaheed Udhama Singh. Bhagwant Singh Mann said that Shaheed Udham Singh was a true son of soil, who had in a heroic act exhibited exemplary courage by killing Michael O’ Dwyer, the prime perpetrator of Jallianwala Bagh massacre.

The Chief Minister said that he had been regularly paying visits to the Caxton Hall where Shaheed Udham Singh had taken revenge on millions of Indians. Bhagwant Singh Mann said that the unprecedented sacrifice made by this iconic martyr at the altar of national freedom struggle helped the country to overthrow the yoke of British Imperialism. 

He further said that Shaheed Udham Singh waited for 21 years to avenge the massacre at Jallianwala Bagh and thus laid the foundation of the freedom of the nation. The Chief Minister asserted that Punjabis have a prominent place in the national freedom struggle and we are proud of their brave and unique contributions.  

Bhagwant Singh Mann said that he bows his head in reverence to such great martyrs and patriots of India's freedom struggle, who displayed heroism and valour thereby making supreme sacrifices to for attaining freedom for the country. He said that the rich legacy of unprecedented sacrifices made by martyrs would act as a lighthouse to guide the destiny of our future generations.

The Chief Minister said that the great Sikh Gurus have inspired the people to fight against tyranny, injustice and oppression due to which Punjabis have always led the country in fight against maladies. Bhagwant Singh Mann also recalled that during his stint as Lok Sabha Member, the house had paid tributes to chotta sahibzadas of Guru Gobind Singh on their martyrdom day after he had pursued the matter with then Lok Sabha Speaker Sumitra Mahajan. 

He said thatthe sahibzadas had inherited the traits of valor and selfless service from Dashmesh Pitaah, who fought relentlessly for the sake of humanity. The Chief Minister said that the state government has taken exemplary initiatives for the well being of the state and its people. 

He said that for the first time in the post-independence era his government has started the work for construction of Malwa canal in the state adding that it is on record that none of the previous governments of the state had paid heed towards this necessity of the state. Bhagwant Singh Mann further said that this around 150 kilometre long new canal will usher a new era of unprecedented progress and prosperity in the state especially in Malwa region adding that the state government will spend around Rs 2300 crore on this prestigious project that will cater to irrigational needs of nearly two lakh acres of fertile land of the state.

Taking a jibe over the previous rulers, the Chief Minister said that those who had always sought votes on the name of farmers had never bothered to take such steps. He said that the Akali leaders were more interested in supplying water to their farms rather than executing such projects that could have transformed the destiny of the common man.

Bhagwant Singh Mann said that due to such anti-people stances these leaders were outrightly rejected by the voters and a whopping mandate was given to the incumbent government. The Chief Minister quipped that these leaders had never bothered about the environmental pollution as trees, rivers and canals do not have votes. 

He said that had voting rights been conferred to trees, canals and rivers so these leaders had never worried about them. Bhagwant Singh Mann said that in a paradigm shift the state government is paying special attention towards the preservation of these resources.

Quoting verse ‘Pawan Guru, Paani Pitaah, Mata Dharat Mahat’ from Gurbani, the Chief Minister said that the great Gurus have equated air (pawan) with teacher, water (paani) with father and land (dharat) with mother. However, he said that unfortunately the previous governments have deceived our great Gurus by polluting all these three. 

Bhagwant Singh Mann said that now the time has come when we must imbibe the teachings of Gurbani in our lives for restoring the pristine glory of state. The Chief Minister also announced that the state government will construct an ultra modern stadium and bus stand on this historic land to channelize the unbounded energy of youth in a positive direction. 

He said that due to concerted efforts of the state government 19 players from Punjab are part of the Indian contingent to the Paris Olympics. Bhagwant Singh Mann said that these players have been given money for the preparations of this mega event and the medal winners will be given cash awards as per the policy of the state government.

Exhorting the youth to draw inspiration from the sacrifices of Shaheed Udham Singh and other national heroes, the Chief Minister said that instead of fleeing from the country the youth should serve the people here. Bhagwant Singh Mann said that the state government is committed for embarking on an era of reverse migration in the state by empowering the youth. 

He said that the state government is committed for opening new vistas of employment for the youth for which stupendous efforts are being made. The Chief Minister said that the Punjab government has taken several path breaking initiatives for welfare of the people. 

Bhagwant Singh Mann said that 90% households are now getting free power, more than 43,000 youth have got government jobs, health and education facilities are being provided to people. He said that all these initiatives are aimed at the well being of the common man and no stone is being left unturned for it.

The Chief Minister said that the state government will make concerted efforts to add Punjabi language in Artificial Intelligence (AI). He said that the state government has already roped in eminent Punjabi historians, poets and literary personalities for this noble cause. Bhagwant Singh Mann said that this is the need of hour to ensure that Punjabi language do not lag behind in pace of development.

राज्य की पुरानी शान की बहाली के लिए शहीद उधम सिंह के नक्शे-कदमों पर चल रहे हैं : मुख्यमंत्री भगवंत सिंह मान

शहीद उधम सिंह के शहीदी दिवस पर राज्य स्तरीय समारोह के दौरान महान शहीद को श्रद्धांजलि अर्पित की

शहीद उधम सिंह वाला (सुनाम)

पंजाब के मुख्यमंत्री भगवंत सिंह मान ने आज यहां कहा कि राज्य सरकार पंजाब की पुरानी शान बहाल करने के लिए शहीद उधम सिंह जैसे महान शहीदों के नक्शे-कदमों पर चलकर देश की सामाजिक-आर्थिक प्रगति में युवाओं को सक्रिय साथी बना कर आगे बढ़ रही है। यहां शहीद उधम सिंह के शहीदी दिवस पर राज्य स्तरीय समारोह के दौरान सभा को संबोधित करते हुए मुख्यमंत्री ने याद किया कि वे बचपन में अपने पिता के साथ यहां हर साल होने वाले समारोह में शामिल होते थे। 

उन्होंने कहा कि देशवासियों ने शहीद उधम सिंह जैसे महान नायकों की बेमिसाल कुर्बानियों के कारण ही आज़ादी के इस मीठे फल का आनंद ले रहे है। भगवंत सिंह मान ने कहा कि शहीद उधम सिंह आज़ादी संग्राम के एक महान योद्धा थे, जिन्होंने जलियांवाला बाग नरसंहार के मुख्य दोषी माइकल ओ ड्वायर को मारकर बहादुरी का सबूत दिया था।

मुख्यमंत्री ने कहा कि वे लगातार कैक्सटन हॉल जाते रहे हैं, जहां शहीद उधम सिंह ने लाखों भारतीयों की ओर से प्रतिशोध लिया था। भगवंत सिंह मान ने कहा कि राष्ट्रीय स्वतंत्रता संग्राम के दौरान इस महान शहीद की बेमिसाल कुर्बानी ने देश को ब्रिटिश साम्राज्यवाद की जड़ों को उखाड़ फेंकने में मदद की। 

उन्होंने कहा कि शहीद उधम सिंह ने जलियांवाला बाग में हुए नरसंहार का प्रतिशोध लेने के लिए 21 साल इंतजार किया और इस प्रकार देश की आज़ादी की नींव रखी। मुख्यमंत्री ने जोर देकर कहा कि राष्ट्रीय स्वतंत्रता संग्राम में पंजाबियों की महत्वपूर्ण भूमिका है और हमें उनकी बहादुरी और विशेष योगदान पर गर्व है। 

भगवंत सिंह मान ने कहा कि वे भारत के स्वतंत्रता संग्राम के ऐसे महान शहीदों और देशभक्तों के सामने श्रद्धा के साथ सिर झुकाते हैं, जिन्होंने बेमिसाल बहादुरी और असीम हौंसले का प्रदर्शन करते हुए देश की आज़ादी के लिए अभूतपूर्व कुर्बानियां दीं। उन्होंने कहा कि इन शहीदों की दी गई बेमिसाल कुर्बानियों की अमीर विरासत आने वाली पीढ़ियों को प्रेरित करने का काम करेगी।

मुख्यमंत्री ने कहा कि महान सिख गुरुओं ने लोगों को ज़ुल्म, अन्याय और अत्याचार के खिलाफ लड़ने की प्रेरणा दी है, जिसके कारण पंजाबियों ने हमेशा बुराईयों के खिलाफ लड़ाई में देश का नेतृत्व किया है। भगवंत सिंह मान ने यह भी याद किया कि उनकी ओर से लोकसभा सदस्य के रूप में अपने कार्यकाल के दौरान तत्कालीन लोकसभा स्पीकर सुमित्रा महाजन के सामने अपनी बात रखने के बाद सदन ने गुरु गोबिंद सिंह जी के छोटे साहिबजादों को उनकी शहादत दिवस पर श्रद्धांजलि अर्पित की थी। 

उन्होंने कहा कि साहिबजादों को बहादुरी और निरसार्थ सेवा के गुण दशमेश पिताजी से विरासत में मिले थे, जिन्होंने मानवता के लिए अनथक लड़ाई लड़ी। मुख्यमंत्री ने कहा कि राज्य सरकार ने राज्य और इसके लोगों की भलाई के लिए मिसाल पेश की है। उन्होंने कहा कि आज़ादी के बाद पहली बार उनकी सरकार ने राज्य में मालवा नहर की खुदाई का काम शुरू किया है। 

उन्होंने कहा कि यह रिकॉर्ड है कि राज्य की पिछली सरकारों ने पंजाब की इस आवश्यकता पर ध्यान नहीं दिया। भगवंत सिंह मान ने कहा कि लगभग 150 किलोमीटर लंबी यह नई नहर राज्य विशेषकर मालवा क्षेत्र में अभूतपूर्व विकास और समृद्धि के नए युग की शुरुआत करेगी। उन्होंने आगे कहा कि राज्य सरकार इस महत्वाकांक्षी प्रोजेक्ट पर लगभग 2300 करोड़ रुपए खर्च करेगी, जिससे राज्य की लगभग दो लाख एकड़ कृषि योग्य भूमि की सिंचाई की जरूरत पूरी की जाएगी।

पिछली सरकारों पर व्यंग्य करते हुए मुख्यमंत्री ने कहा कि किसानों के नाम पर वोट मांगने वालों ने कभी भी ऐसा कदम उठाने के बारे में नहीं सोचा। उन्होंने कहा कि अकाली नेता आम आदमी की किस्मत बदलने वाले ऐसे प्रोजेक्ट्स को चलाने के बजाय अपने खेतों तक पानी पहुंचाने में ज्यादा दिलचस्पी रखते थे। 

भगवंत सिंह मान ने कहा कि ऐसे लोग विरोधी पैंतरों के कारण इन नेताओं को पूरी तरह से नकारा गया है और वर्तमान सरकार को बड़ी जिम्मेदारी सौंपा गया है। मुख्यमंत्री ने कहा कि इन नेताओं ने कभी भी पर्यावरण प्रदूषण के प्रति चिंता नहीं जताई क्योंकि पेड़ों, नदियों और नहरों की वोट नहीं होती। 

उन्होंने कहा कि अगर पेड़ों, नहरों और नदियों को वोट का अधिकार मिला होता, तो ये नेता भी इन पर ध्यान देते। भगवंत सिंह मान ने कहा कि राज्य सरकार इन संसाधनों के संरक्षण पर विशेष ध्यान दे रही है। गुरबाणी की पंक्ति 'पवन गुरु पानी पिता माता धरत महत' का हवाला देते हुए मुख्यमंत्री ने कहा कि महान गुरुओं ने हवा को गुरु, पानी को पिता और धरती को माता का दर्जा दिया है। 

उन्होंने कहा कि दुर्भाग्यवश पिछली सरकारों ने इन तीनों को गंदा करके हमारे महान गुरुओं के प्रति विश्वासघात किया है। भगवंत सिंह मान ने कहा कि अब समय आ गया है जब हमें राज्य की पुरानी शान बहाल करने के लिए गुरबाणी की शिक्षाओं को अपने जीवन में अपनाना चाहिए।

मुख्यमंत्री ने यह भी ऐलान किया कि राज्य सरकार द्वारा युवाओं की ऊर्जा को सकारात्मक दिशा में ले जाने के लिए इस ऐतिहासिक धरती पर अत्याधुनिक स्टेडियम और बस स्टैंड का निर्माण किया जाएगा। उन्होंने कहा कि राज्य सरकार के ठोस प्रयासों के कारण पंजाब के 19 खिलाड़ी पेरिस ओलंपिक के लिए भारतीय दल का हिस्सा बने हैं। 

भगवंत सिंह मान ने बताया कि इन खिलाड़ियों को इस मेगा इवेंट की तैयारियों के लिए भी पैसे दिए गए हैं और पदक विजेता खिलाड़ियों को राज्य सरकार की नीति के अनुसार नकद पुरस्कार दिए जाएंगे। युवाओं को शहीद उधम सिंह और अन्य राष्ट्रीय नायकों की कुर्बानियों से प्रेरित करने की बात करते हुए मुख्यमंत्री ने कहा कि युवाओं को देश छोड़ने के बजाय यहां के लोगों की सेवा करनी चाहिए। 

भगवंत सिंह मान ने कहा कि राज्य सरकार युवाओं के सशक्तिकरण के माध्यम से युवाओं के वापस पंजाब लौटने की प्रवृत्ति को प्रोत्साहित करने के लिए वचनबद्ध है। उन्होंने कहा कि राज्य सरकार युवाओं के लिए रोजगार के नए अवसर खोलने के लिए वचनबद्ध है, जिसके लिए बड़े पैमाने पर प्रयास किए जा रहे हैं।

मुख्यमंत्री ने कहा कि पंजाब सरकार ने लोगों की भलाई के लिए कई पहलों की शुरुआत की है। भगवंत सिंह मान ने कहा कि राज्य में अब 90 प्रतिशत घरों को मुफ्त बिजली मिल रही है, 43 हजार से अधिक युवाओं को सरकारी नौकरियां दी गई हैं, और लोगों को स्वास्थ्य और शिक्षा की मानक सुविधाएं प्रदान की जा रही हैं। उन्होंने कहा कि ये सभी पहलें आम लोगों की भलाई के लिए की जा रही हैं और इस संबंध में कोई कमी नहीं छोड़ी जाएगी।

मुख्यमंत्री ने कहा कि राज्य सरकार आर्टिफिशियल इंटेलिजेंस (ए.आई.) में पंजाबी भाषा को शामिल करने के लिए ठोस प्रयास करेगी। उन्होंने कहा कि राज्य सरकार ने इस नेक प्रयास के लिए पहले ही प्रमुख पंजाबी इतिहासकारों, कवियों और साहित्यकारों को शामिल किया है। भगवंत सिंह मान ने कहा कि यह समय की मांग है कि पंजाबी भाषा विकास की गति में पीछे न रह जाए।

ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ

ਸ਼ਹੀਦ ਊਧਮ ਸਿੰਘ ਵਾਲਾ (ਸੁਨਾਮ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਦੇਸ਼ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਨੌਜਵਾਨਾਂ ਨੂੰ ਸਰਗਰਮ ਭਾਈਵਾਲ ਬਣਾ ਕੇ ਅੱਗੇ ਵਧ ਰਹੀ ਹੈ। ਇੱਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਯਾਦ ਕੀਤਾ ਕਿ ਉਹ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਚਪਨ ਵਿੱਚ ਆਪਣੇ ਪਿਤਾ ਨਾਲ ਇੱਥੇ ਹਰ ਸਾਲ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾਂਦੇ ਸਨ। 

ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਨਾਇਕਾਂ ਦੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਹੀ ਆਜ਼ਾਦੀ ਦੇ ਇਸ ਮਿੱਠੇ ਫ਼ਲ ਨੂੰ ਮਾਣ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਆਜ਼ਾਦੀ ਸੰਘਰਸ਼ ਦਾ ਇੱਕ ਮਹਾਨ ਯੋਧਾ ਸੀ, ਜਿਸ ਨੇ ਜਲ੍ਹਿਆਂਵਾਲਾ ਬਾਗ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਓ ਡਵਾਇਰ ਨੂੰ ਮਾਰ ਕੇ ਬਹਾਦਰੀ ਦਾ ਸਬੂਤ ਦਿੱਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਕੈਕਸਟਨ ਹਾਲ ਜਾਂਦੇ ਰਹੇ ਹਨ, ਜਿੱਥੇ ਸ਼ਹੀਦ ਊਧਮ ਸਿੰਘ ਨੇ ਲੱਖਾਂ ਭਾਰਤੀਆਂ ਦੀ ਤਰਫ਼ੋਂ ਬਦਲਾ ਲਿਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੌਮੀ ਆਜ਼ਾਦੀ ਸੰਗਰਾਮ ਦੌਰਾਨ ਇਸ ਮਹਾਨ ਸ਼ਹੀਦ ਦੀ ਬੇਮਿਸਾਲ ਕੁਰਬਾਨੀ ਨੇ ਦੇਸ਼ ਨੂੰ ਬ੍ਰਿਟਿਸ਼ ਸਾਮਰਾਜਵਾਦ ਦੇ ਜੂਲੇ ਨੂੰ ਉਖਾੜ ਸੁੱਟਣ ਵਿੱਚ ਮਦਦ ਕੀਤੀ। 

ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿਖੇ ਹੋਏ ਸਾਕੇ ਦਾ ਬਦਲਾ ਲੈਣ ਲਈ 21 ਸਾਲ ਉਡੀਕ ਕੀਤੀ ਅਤੇ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖੀ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੌਮੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦਾ ਅਹਿਮ ਸਥਾਨ ਹੈ ਅਤੇ ਸਾਨੂੰ ਉਨ੍ਹਾਂ ਦੀ ਬਹਾਦਰੀ ਅਤੇ ਵਿਲੱਖਣ ਯੋਗਦਾਨ 'ਤੇ ਮਾਣ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਭਾਰਤ ਦੇ ਅਜ਼ਾਦੀ ਸੰਗਰਾਮ ਦੇ ਅਜਿਹੇ ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਅੱਗੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਜਿਨ੍ਹਾਂ ਨੇ ਬੇਮਿਸਾਲ ਬਹਾਦਰੀ ਅਤੇ ਅਥਾਹ ਹੌਸਲੇ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਵੱਲੋਂ ਦਿੱਤੀਆਂ ਬੇਮਿਸਾਲ ਕੁਰਬਾਨੀਆਂ ਦੀ ਅਮੀਰ ਵਿਰਾਸਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਲੋਕਾਂ ਨੂੰ ਜ਼ੁਲਮ, ਬੇਇਨਸਾਫ਼ੀ ਅਤੇ ਅੱਤਿਆਚਾਰ ਵਿਰੁੱਧ ਲੜਨ ਦੀ ਪ੍ਰੇਰਨਾ ਦਿੱਤੀ ਹੈ, ਜਿਸ ਸਦਕਾ ਪੰਜਾਬੀਆਂ ਨੇ ਹਮੇਸ਼ਾ ਹੀ ਬੁਰਾਈਆਂ ਵਿਰੁੱਧ ਲੜਾਈ ਵਿਚ ਦੇਸ਼ ਦੀ ਅਗਵਾਈ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਇਹ ਵੀ ਚੇਤੇ ਕੀਤਾ ਕਿ ਉਨ੍ਹਾਂ ਵੱਲੋਂ ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਆਪਣੀ ਗੱਲ ਰੱਖਣ ਤੋਂ ਬਾਅਦ ਸਦਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀ ਭੇਟ ਕੀਤੀ ਸੀ। 

ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਬਹਾਦਰੀ ਅਤੇ ਨਿਰਸਵਾਰਥ ਸੇਵਾ ਦੇ ਗੁਣ ਦਸਮੇਸ਼ ਪਿਤਾ ਤੋਂ ਵਿਰਸੇ ਵਿਚ ਮਿਲੇ ਸਨ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਅਣਥੱਕ ਲੜਾਈ ਲੜੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਮਾਲਵਾ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਇਹ ਰਿਕਾਰਡ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਇਸ ਲੋੜ ਵੱਲ ਧਿਆਨ ਨਹੀਂ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲਗਭਗ 150 ਕਿਲੋਮੀਟਰ ਲੰਬੀ ਇਹ ਨਵੀਂ ਨਹਿਰ ਸੂਬੇ ਖਾਸ ਕਰਕੇ ਮਾਲਵਾ ਖੇਤਰ ਵਿੱਚ ਬੇਮਿਸਾਲ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਸ ਵੱਕਾਰੀ ਪ੍ਰਾਜੈਕਟ 'ਤੇ ਲਗਭਗ 2300 ਕਰੋੜ ਰੁਪਏ ਖਰਚ ਕਰੇਗੀ ਜਿਸ ਨਾਲ ਸੂਬੇ ਦੀ ਤਕਰੀਬਨ ਦੋ ਲੱਖ ਏਕੜ ਉਪਜਾਊ ਜ਼ਮੀਨ ਦੀ ਸਿੰਚਾਈ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ।

ਪਿਛਲੀਆਂ ਸਰਕਾਰਾਂ 'ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਨਾਂ 'ਤੇ ਵੋਟਾਂ ਮੰਗਣ ਵਾਲਿਆਂ ਨੇ ਕਦੇ ਵੀ ਅਜਿਹਾ ਕਦਮ ਚੁੱਕਣ ਬਾਰੇ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਆਮ ਆਦਮੀ ਦੀ ਕਿਸਮਤ ਬਦਲਣ ਵਾਲੇ ਅਜਿਹੇ ਪ੍ਰਾਜੈਕਟਾਂ ਨੂੰ ਚਲਾਉਣ ਦੀ ਬਜਾਏ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਲੋਕ ਵਿਰੋਧੀ ਪੈਂਤੜਿਆਂ ਕਾਰਨ ਇਨ੍ਹਾਂ ਆਗੂਆਂ ਨੂੰ ਵੋਟਰਾਂ ਵੱਲੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ ਅਤੇ ਮੌਜੂਦਾ ਸਰਕਾਰ ਨੂੰ ਵੱਡਾ ਫ਼ਤਵਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਕਦੇ ਵੀ ਵਾਤਾਵਰਨ ਦੇ ਪ੍ਰਦੂਸ਼ਣ ਪ੍ਰਤੀ ਕੋਈ ਚਿੰਤਾ ਨਹੀਂ ਪ੍ਰਗਟ ਕੀਤੀ ਕਿਉਂਕਿ ਦਰੱਖਤਾਂ, ਨਦੀਆਂ ਅਤੇ ਨਹਿਰਾਂ ਦੀ ਵੋਟ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਦਰਖਤਾਂ, ਨਹਿਰਾਂ ਅਤੇ ਦਰਿਆਵਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੁੰਦਾ ਤਾਂ ਇਨ੍ਹਾਂ ਆਗੂਆਂ ਨੇ ਵੀ ਇਨ੍ਹਾਂ ਵੱਲ ਧਿਆਨ ਦਿੱਤਾ ਹੁੰਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਸਰੋਤਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ।

ਗੁਰਬਾਣੀ ਦੀ ਤੁਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਤਿੰਨਾਂ ਨੂੰ ਪਲੀਤ ਕਰਕੇ ਸਾਡੇ ਮਹਾਨ ਗੁਰੂਆਂ ਨਾਲ ਧ੍ਰੋਹ ਕਮਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਇਸ ਇਤਿਹਾਸਕ ਧਰਤੀ 'ਤੇ ਅਤਿ ਆਧੁਨਿਕ ਸਟੇਡੀਅਮ ਅਤੇ ਬੱਸ ਸਟੈਂਡ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਦੇ 19 ਖਿਡਾਰੀ ਪੈਰਿਸ ਓਲੰਪਿਕ ਲਈ ਭਾਰਤੀ ਦਲ ਦਾ ਹਿੱਸਾ ਬਣੇ ਹਨ। 

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਇਸ ਮੈਗਾ ਈਵੈਂਟ ਦੀਆਂ ਤਿਆਰੀਆਂ ਲਈ ਵੀ ਪੈਸੇ ਦਿੱਤੇ ਗਏ ਹਨ ਅਤੇ ਤਮਗਾ ਜੇਤੂ ਖਿਡਾਰੀਆਂ ਨੂੰ ਸੂਬਾ ਸਰਕਾਰ ਦੀ ਨੀਤੀ ਮੁਤਾਬਕ ਨਕਦ ਇਨਾਮ ਦਿੱਤੇ ਜਾਣਗੇ। ਨੌਜਵਾਨਾਂ ਨੂੰ ਸ਼ਹੀਦ ਊਧਮ ਸਿੰਘ ਅਤੇ ਹੋਰ ਕੌਮੀ ਨਾਇਕਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਛੱਡ ਕੇ ਜਾਣ ਦੀ ਬਜਾਏ ਇੱਥੋਂ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੇ ਸ਼ਕਤੀਕਰਨ ਰਾਹੀਂ ਨੌਜਵਾਨਾਂ ਦੇ ਵਾਪਸ ਪੰਜਾਬ ਆਉਣ ਦੇ ਰੁਝਾਨ ਦੀ ਸ਼ੁਰੂਆਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਵਚਨਬੱਧ ਹੈ, ਜਿਸ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਹੁਣ 90 ਫੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ, 43 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਮਿਆਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪਹਿਲਕਦਮੀਆਂ ਆਮ ਲੋਕਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਲਈ ਠੋਸ ਉਪਰਾਲੇ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਨੇਕ ਉਪਰਾਲੇ ਲਈ ਪਹਿਲਾਂ ਹੀ ਉੱਘੇ ਪੰਜਾਬੀ ਇਤਿਹਾਸਕਾਰਾਂ, ਕਵੀਆਂ ਅਤੇ ਸਾਹਿਤਕਾਰਾਂ ਨੂੰ ਸ਼ਾਮਲ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਪੰਜਾਬੀ ਭਾਸ਼ਾ ਵਿਕਾਸ ਦੀ ਗਤੀ ਵਿੱਚ ਪਿੱਛੇ ਨਾ ਰਹਿ ਜਾਵੇ।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD