Deputy Commissioner Ludhiana Sakshi Sawhney, IAS launched significant Pictorial work depicting visuals of the Tiger preserved in Ludhiana Tiger Safari compiled in form of a Pictorial Brochure and Portrait highlighting the magnificent photographs of the Tiger namely “Aman” prepared by Author & Nature Artist Harpreet Sandhu in collaboration with District Administration Ludhiana & Department of Forest and Wild Life Preservation Punjab, dedicated to International Tiger Day 2024 to mark the significance of Ludhiana Tiger Safari, promote theme of International Tiger Day 2024 “Call for Action” which aims towards underscoring the significance of tiger conservation and aims to raise awareness within the citizens of Ludhiana about the challenges faced by this majestic species, as Tigers also have a special place on Earth.
Deputy Commissioner Ludhiana Sakshi Sawhney, IAS acknowledged the sincere efforts of Harpreet Sandhu towards promoting Tiger Safari – Ludhiana Zoo through his meticulously crafted Pictorial Brochure and Portrait showcasing the visuals of Tiger namely “Aman” which will generate enthusiasm amongst citizens of Ludhiana to witness Tiger Safari – Ludhiana Zoo spread over an area of 56 hectares within the vicinity of Ludhiana City.
Divisional Forest Officer Wildlife Division Vikram Singh Kundra I.F.S applauded the great initiative by Harpreet Sandhu for his magnificent wildlife photography depicting Ludhiana Tiger Safari and stated that “Tiger Safari is the only Safari in Punjab and is well known tourist place in industrial city, Ludhiana. It was started in the year 1988 to provide the citizens an opportunity to watch this majestic animal in a natural environment.
Nature Artist Harpreet Sandhu shared that his prime motive to compile the Pictorial Brochure is to inspire a deeper connection of Ludhiana citizens with the Tiger Safari and to galvanize their support towards conservation of National animal of our Nation. Incharge Ludhiana Zoo Narinder Singh along with officials of Forest and Wild Life Preservation Punjab organized a special event wherein students of different schools from across the city who were appraised regarding the need to protect and conserve the endangered species of animals and the Pictorial brochure launched by DC Ludhiana was also distributed amongst the students as a souvenir of Ludhiana Tiger Safari dedicated to International Tiger Day 2024.
ਅੰਤਰਰਾਸ਼ਟਰੀ ਟਾਈਗਰ ਦਿਵਸ 2024 ਨੂੰ ਸਮਰਪਿਤ- ਡਿਪਟੀ ਕਮਿਸ਼ਨਰ ਵੱਲੋਂ ਟਾਈਗਰ ਸਫਾਰੀ ਲੁਧਿਆਣਾ ਨੂੰ ਉਤਸ਼ਾਹਿਤ ਕਰਨ ਲਈ ਪਿਕਟੋਰੀਅਲ ਬਰੋਸ਼ਰ ਤੇ ਪੋਰਟਰੇਟ ਜਾਰੀ
ਟਾਈਗਰ ਸਫਾਰੀ ਲੁਧਿਆਣਾ ਚਿੜੀਆਘਰ 'ਚ ਅੰਤਰਰਾਸ਼ਟਰੀ ਟਾਈਗਰ ਦਿਵਸ ਮਨਾਇਆ ਗਿਆ
ਲੁਧਿਆਣਾ
ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ, ਆਈ.ਏ.ਐਸ. ਵੱਲੋਂ ਲੁਧਿਆਣਾ ਟਾਈਗਰ ਸਫਾਰੀ ਵਿੱਚ ਸੁਰੱਖਿਅਤ ਟਾਈਗਰ ਦੇ ਵਿਜ਼ੂਅਲ ਨੂੰ ਦਰਸਾਉਣ ਵਾਲਾ ਮਹੱਤਵਪੂਰਨ ਪਿਕਟੋਰੀਅਲ ਬਰੋਸ਼ਰ ਅਤੇ ਪੋਰਟਰੇਟ ਜਾਰੀ ਕੀਤਾ ਗਿਆ, ਜੋ ਇੱਕ ਕੁਦਰਤ ਪ੍ਰੇਮੀ ਲੇਖਕ ਹਰਪ੍ਰੀਤ ਸੰਧੂ ਦੁਆਰਾ ਤਿਆਰ ਪਿਕਟੋਰੀਅਲ ਬਰੋਸ਼ਰ ਅਤੇ ਪੋਰਟਰੇਟ ਦੇ ਰੂਪ ਵਿੱਚ ਸੰਕਲਿਤ ਹੈ ਜਿਸ ਵਿੱਚ 'ਅਮਨ' ਨਾਮ ਦੇ ਟਾਈਗਰ ਦੀਆਂ ਸ਼ਾਨਦਾਰ ਤਸਵੀਰਾਂ ਨੂੰ ਦਰਸਾਇਆ ਗਿਆ ਹੈ।
ਲੁਧਿਆਣਾ ਟਾਈਗਰ ਸਫਾਰੀ ਦੀ ਮਹੱਤਤਾ ਨੂੰ ਦਰਸਾਉਣ ਲਈ ਅੰਤਰਰਾਸ਼ਟਰੀ ਟਾਈਗਰ ਦਿਵਸ 2024 ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਟਾਈਗਰ ਦਿਵਸ 2024 ਦਾ ਥੀਮ ਂਕਾਲ ਫਾਰ ਐਕਸ਼ਨਂ ਨੂੰ ਉਤਸ਼ਾਹਿਤ ਕੀਤਾ ਗਿਆ ਜਿਸ ਦਾ ਉਦੇਸ਼ ਬਾਘ ਦੀ ਮਹੱਤਤਾ ਨੂੰ ਰੇਖਾਂਕਿਤ ਕਰਨਾ ਹੈ। ਇਸ ਸ਼ਾਨਦਾਰ ਪ੍ਰਜਾਤੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਲੁਧਿਆਣਾ ਦੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਉਦੇਸ਼ ਹੈ, ਕਿਉਂਕਿ ਟਾਈਗਰਾਂ ਦਾ ਵੀ ਧਰਤੀ 'ਤੇ ਵਿਸ਼ੇਸ਼ ਸਥਾਨ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ, ਆਈ.ਏ.ਐਸ. ਨੇ ਹਰਪ੍ਰੀਤ ਸੰਧੂ ਵੱਲੋਂ ਟਾਈਗਰ ਸਫਾਰੀ -ਲੁਧਿਆਣਾ ਚਿੜੀਆਘਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ, ਜਿਸ ਵਿੱਚ ਟਾਈਗਰ 'ਅਮਨ' ਦੇ ਵਿਜ਼ੂਅਲ ਨੂੰ ਪ੍ਰਦਰਸ਼ਿਤ ਕਰਦੇ ਹੋਏ ਬਾਰੀਕੀ ਨਾਲ ਤਿਆਰ ਕੀਤੇ ਗਏ ਪਿਕਟੋਰੀਅਲ ਬਰੋਸ਼ਰ ਅਤੇ ਪੋਰਟਰੇਟ ਰਾਹੀਂ ਲੁਧਿਆਣਾ ਵਾਸੀਆਂ ਵਿੱਚ ਟਾਈਗਰ ਸਫਾਰੀ - ਲੁਧਿਆਣਾ ਚਿੜੀਆਘਰ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ ਜੋਕਿ ਲੁਧਿਆਣਾ ਸ਼ਹਿਰ ਦੇ ਆਸ-ਪਾਸ ਕਰੀਬ 56 ਹੈਕਟੇਅਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
ਡਵੀਜ਼ਨਲ ਫਾਰੈਸਟ ਅਫਸਰ ਵਾਈਲਡ ਲਾਈਫ ਡਿਵੀਜ਼ਨ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ. ਨੇ ਹਰਪ੍ਰੀਤ ਸੰਧੂ ਦੁਆਰਾ ਲੁਧਿਆਣਾ ਟਾਈਗਰ ਸਫਾਰੀ ਨੂੰ ਦਰਸਾਉਂਦੀ ਸ਼ਾਨਦਾਰ ਵਾਈਲਡ ਲਾਈਫ ਫੋਟੋਗ੍ਰਾਫੀ ਲਈ ਇਸ ਮਹਾਨ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਂਟਾਈਗਰ ਸਫਾਰੀ ਪੰਜਾਬ ਦੀ ਇਕਲੌਤੀ ਸਫਾਰੀ ਹੈ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਇਸ ਦੀ ਸ਼ੁਰੂਆਤ ਸਾਲ 1988 ਵਿੱਚ ਨਾਗਰਿਕਾਂ ਨੂੰ ਕੁਦਰਤੀ ਵਾਤਾਵਰਣ ਵਿੱਚ ਇਸ ਸ਼ਾਨਦਾਰ ਜਾਨਵਰ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਨੇ ਸਾਂਝਾ ਕੀਤਾ ਕਿ ਪਿਕਟੋਰੀਅਲ ਬਰੋਸ਼ਰ ਨੂੰ ਕੰਪਾਇਲ ਕਰਨ ਦਾ ਉਨ੍ਹਾਂ ਦਾ ਮੁੱਖ ਉਦੇਸ਼ ਟਾਈਗਰ ਸਫਾਰੀ ਨਾਲ ਲੁਧਿਆਣਾ ਦੇ ਨਾਗਰਿਕਾਂ ਦੇ ਡੂੰਘੇ ਸਬੰਧ ਨੂੰ ਪ੍ਰੇਰਿਤ ਕਰਨਾ ਅਤੇ ਸਾਡੇ ਰਾਸ਼ਟਰ ਦੇ ਰਾਸ਼ਟਰੀ ਜਾਨਵਰ ਦੀ ਸੰਭਾਲ ਲਈ ਉਨ੍ਹਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਲੁਧਿਆਣਾ ਚਿੜੀਆਘਰ ਦੇ ਇੰਚਾਰਜ ਨਰਿੰਦਰ ਸਿੰਘ ਨੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ, ਜਿਸ ਵਿੱਚ ਸ਼ਹਿਰ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਸ਼ੂਆਂ ਦੀਆਂ ਲੁਪਤ ਹੋ ਰਹੀਆਂ ਨਸਲਾਂ ਦੀ ਸੁਰੱਖਿਆ ਅਤੇ ਸੰਭਾਲ ਦੀ ਲੋੜ ਬਾਰੇ ਜਾਣੂ ਕਰਵਾਇਆ ਗਿਆ ਅਤੇ ਅੰਤਰਰਾਸ਼ਟਰੀ ਟਾਈਗਰ ਦਿਵਸ 2024 ਨੂੰ ਸਮਰਪਿਤ ਲੁਧਿਆਣਾ ਟਾਈਗਰ ਸਫਾਰੀ ਦੇ ਸੋਵੀਨਰ ਵਜੋਂ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਪਿਕਟੋਰੀਅਲ ਬਰੋਸ਼ਰ ਵੀ ਵਿਦਿਆਰਥੀਆਂ ਨੂੰ ਵੰਡਿਆ ਗਿਆ।