MP (Rajya Sabha) Sanjeev Arora presided over the function organsied by Directorate Defence Services Welfare Punjab, to celebrate 25th Kargil Vijay Diwas at Maharaja Ranjit Singh War Museum here on Friday. Speaking on the occasion, Arora remembered the Kargil martyrs who laid down their lives for the nation.
He quoted excerpts of a Kargil martyr who wrote a letter to his family before leaving for the warfront. He added the nutshell of the martyr’s letter was that a soldier always remained ready to sacrifice his life for the nation. He said if soldiers are brave then their families too are brave.
Arora stressed on the need to further popularise Maharaja Ranjit Singh War Museum. He said the museum is a great place to know about the history of our martyrs and the wars occurred after the Independence. He said even the museum contains rich information about pre-Independence of the country.
However, he said he wants to see further upgradation of this museum, therefore, he released a grant of Rs.10 lakh out of MPLAD Fund. Further, Arora announced that he would write letters to all the local school principals to arrange trips of schoolchildren at the museum so that schoolchildren may get information about the history of our martyrs and the country as well.
He hoped that the schoolchildren trips to this museum will be very beneficial. He opined that such trips will not only inform the children about the history and martyrs but they will also get an inspiration to joint the Indian Army. Arora categorically stated that the state government under the leadership of CM Bhagwant Mann is committed to look after the welfare of martyrs’ families and ex-servicemen of the state.
He said he was thankful to CM Bhagwant Mann that he has started giving financial help of Rs.1 Crore to every family of the martyr. He said the other state government have started following this decision of Punjab Government.
Arora honoured the families of brave soldiers who laid down their lives for the nation in Kargil operation. On the occasion, Arora released a brochure dedicated to 25th Kargil Diwas 2024 and a documentary depicting Maharaja Ranjit Singh War Museum Ludhiana, prepared by the Author and Nature Artist Harpreet Sandhu.
In this documentary, Brig Bhupinder Singh Dhillon, Director, Defence Services Welfare, Punjab endorsed the extraordinary efforts of Sandhu in promoting the museum through his meticulously crafted pictorial brochure of the museum. Col SS Saini District Defence Services Welfare officer Ludhiana thanked the dignitaries who presided the event. Harpreet Sandhu was among those who spoke on the occasion. Among others, ADC Major Amit Sareen and Col HS Kahlon (retired) were present.
MP Sanjeev Arora who was accompanied with his son Kavya Arora, daughter Ketki Arora and daughter-in-law Guneet Arora, and Sutlej Club Ludhiana sports secretary Dr Sulbha Jindal also visited Maharaja Ranjit Singh War Museum. He was highly impressed after seeing this museum. On some occasions, he was seen bowing his head before portraits and statues of the martyrs.
सांसद संजीव अरोड़ा ने 25वें कारगिल विजय दिवस पर शहीदों को किया याद
लुधियाना
सांसद (राज्यसभा) संजीव अरोड़ा ने शुक्रवार को महाराजा रणजीत सिंह वार म्यूजियम में 25वें कारगिल विजय दिवस के उपलक्ष्य में डायरेकटोरेट डिफेंस सर्विसस वेलफेयर पंजाब द्वारा आयोजित समारोह की अध्यक्षता की। इस अवसर पर बोलते हुए अरोड़ा ने देश के लिए अपने प्राणों की आहुति देने वाले कारगिल शहीदों को याद किया।
उन्होंने एक कारगिल शहीद के कुछ अंश उद्धृत किए, जिन्होंने युद्ध के लिए रवाना होने से पहले अपने परिवार को एक पत्र लिखा था। उन्होंने कहा कि शहीद के पत्र का सार यह था कि एक सैनिक हमेशा देश के लिए अपने प्राणों की आहुति देने के लिए तैयार रहता है। उन्होंने कहा कि अगर सैनिक बहादुर हैं तो उनके परिवार भी बहादुर हैं।
अरोड़ा ने महाराजा रणजीत सिंह वार म्यूजियम को और अधिक लोकप्रिय बनाने की आवश्यकता पर बल दिया। उन्होंने कहा कि म्यूजियम हमारे शहीदों के इतिहास और स्वतंत्रता के बाद हुए युद्धों के बारे में जानने के लिए एक बेहतरीन जगह है।
उन्होंने कहा कि म्यूजियम में देश की स्वतंत्रता से पहले के बारे में भी समृद्ध जानकारी है। हालांकि उन्होंने कहा कि वे इस संग्रहालय को और बेहतर बनाना चाहते हैं, इसलिए उन्होंने एमपीलैड फंड से 10 लाख रुपए की ग्रांट जारी की है।अरोड़ा ने कहा कि वे सभी स्थानीय स्कूल प्रिंसिपलों को पत्र लिखकर म्यूजियम में स्कूली बच्चों के दौरे करवाने के लिए कहेंगे, ताकि स्कूली बच्चों को हमारे शहीदों और देश के इतिहास के बारे में जानकारी मिल सके।
उन्होंने उम्मीद जताई कि स्कूली बच्चों के लिए म्यूजियम में दौरे बहुत फायदेमंद होंगे। उन्होंने कहा कि इस तरह के दौरे न केवल बच्चों को इतिहास और शहीदों के बारे में बताएंगे, बल्कि उन्हें भारतीय सेना में शामिल होने की प्रेरणा भी मिलेगी। अरोड़ा ने स्पष्ट रूप से कहा कि मुख्यमंत्री भगवंत मान के नेतृत्व में राज्य सरकार शहीदों के परिवारों और राज्य के पूर्व सैनिकों के कल्याण के लिए प्रतिबद्ध है।
उन्होंने कहा कि वे मुख्यमंत्री भगवंत मान के आभारी हैं कि उन्होंने शहीदों के प्रत्येक परिवार को एक करोड़ रुपए की वित्तीय मदद देना शुरू किया है। उन्होंने कहा कि अन्य राज्य सरकारों ने भी पंजाब सरकार के इस फैसले का अनुसरण करना शुरू कर दिया है। अरोड़ा ने कारगिल ऑपरेशन में देश के लिए अपने प्राण न्यौछावर करने वाले वीर सैनिकों के परिवारों को सम्मानित किया।
इस अवसर पर अरोड़ा ने लेखक एवं प्रकृति कलाकार हरप्रीत संधू द्वारा तैयार 25वें कारगिल दिवस 2024 को समर्पित एक ब्रोशर और महाराजा रणजीत सिंह वार म्यूजियम लुधियाना को दर्शाती एक डॉक्यूमेंट्री जारी की। इस डॉक्यूमेंट्री में डिफेंस सर्विसस वेलफेयर पंजाब के डायरेक्टर ब्रिगेडियर भूपिंदर सिंह ढिल्लों ने म्यूजियम के अपने असाधारण प्रयास से तैयार किए गए सचित्र ब्रोशर के माध्यम से संग्रहालय को बढ़ावा देने में संधू के प्रयासों की प्रशंसा की।
डिफेंस सर्विसस वेलफेयर अफसर लुधियाना कर्नल एसएस सैनी ने कार्यक्रम की अध्यक्षता करने वाले गणमान्य व्यक्तियों का धन्यवाद किया। इस अवसर पर बोलने वालों में हरप्रीत संधू भी शामिल थे। अन्य लोगों के अलावा, एडीसी मेजर अमित सरीन और कर्नल एचएस कहलों (सेवानिवृत्त) मौजूद थे।
सांसद संजीव अरोड़ा अपने बेटे काव्या अरोड़ा, बेटी केतकी अरोड़ा और बहू गुनीत अरोड़ा और सतलुज क्लब लुधियाना की खेल सचिव डॉ. सुलभा जिंदल के साथ महाराजा रणजीत सिंह वार म्यूजियम भी गए। वे इस म्यूजियम को देखकर बहुत प्रभावित हुए। कुछ अवसरों पर उन्हें शहीदों के चित्रों और मूर्तियों के सामने अपना सिर झुकाते देखा गया।
ਐਮਪੀ ਸੰਜੀਵ ਅਰੋੜਾ ਨੇ 25ਵੇਂ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕੀਤਾ
ਲੁਧਿਆਣਾ
ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਸ਼ੁੱਕਰਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਵਾਰ ਮਿਉਜ਼ਿਅਮ ਵਿਖੇ 25ਵੇਂ ਕਾਰਗਿਲ ਵਿਜੇ ਦਿਵਸ ਨੂੰ ਮਨਾਉਣ ਲਈ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਵੱਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਬੋਲਦਿਆਂ ਅਰੋੜਾ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਉਨ੍ਹਾਂ ਨੇ ਕਾਰਗਿਲ ਦੇ ਇੱਕ ਸ਼ਹੀਦ ਦੇ ਅੰਸ਼ਾਂ ਦਾ ਹਵਾਲਾ ਦਿੱਤਾ ਜਿਸ ਨੇ ਯੁੱਧ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇੱਕ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪੱਤਰ ਦਾ ਸਾਰ ਇਹ ਸੀ ਕਿ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਫ਼ੌਜੀ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੈਨਿਕ ਬਹਾਦਰ ਹਨ ਤਾਂ ਉਨ੍ਹਾਂ ਦੇ ਪਰਿਵਾਰ ਵੀ ਬਹਾਦਰ ਹਨ।
ਅਰੋੜਾ ਨੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਉਜ਼ਿਅਮ ਨੂੰ ਹੋਰ ਪ੍ਰਸਿੱਧ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਿਉਜ਼ਿਅਮ ਸਾਡੇ ਸ਼ਹੀਦਾਂ ਦੇ ਇਤਿਹਾਸ ਅਤੇ ਆਜ਼ਾਦੀ ਤੋਂ ਬਾਅਦ ਹੋਈਆਂ ਜੰਗਾਂ ਬਾਰੇ ਜਾਣਨ ਲਈ ਬਹੁਤ ਵਧੀਆ ਥਾਂ ਹੈ। ਉਨ੍ਹਾਂ ਕਿਹਾ ਕਿ ਮਿਉਜ਼ਿਅਮ ਵਿੱਚ ਆਜ਼ਾਦੀ ਤੋਂ ਪਹਿਲਾਂ ਦੇ ਦੇਸ਼ ਬਾਰੇ ਵੀ ਭਰਪੂਰ ਜਾਣਕਾਰੀ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਇਸ ਮਿਊਜ਼ੀਅਮ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਐਮ.ਪੀ.ਐਲ.ਏ.ਡੀ ਫੰਡ ਵਿੱਚੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਅਰੋੜਾ ਨੇ ਕਿਹਾ ਕਿ ਉਹ ਸਾਰੇ ਸਥਾਨਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਸਕੂਲੀ ਬੱਚਿਆਂ ਨੂੰ ਮਿਉਜ਼ਿਅਮ ਦਾ ਦੌਰਾ ਕਰਵਾਉਣ ਲਈ ਕਹਿਣਗੇ, ਤਾਂ ਜੋ ਸਕੂਲੀ ਬੱਚਿਆਂ ਨੂੰ ਸਾਡੇ ਸ਼ਹੀਦਾਂ ਅਤੇ ਦੇਸ਼ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ।
ਉਨ੍ਹਾਂ ਆਸ ਪ੍ਰਗਟਾਈ ਕਿ ਮਿਉਜ਼ਿਅਮ ਦਾ ਦੌਰਾ ਸਕੂਲੀ ਬੱਚਿਆਂ ਲਈ ਬਹੁਤ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਟੂਰ ਬੱਚਿਆਂ ਨੂੰ ਇਤਿਹਾਸ ਅਤੇ ਸ਼ਹੀਦਾਂ ਬਾਰੇ ਹੀ ਨਹੀਂ ਦੱਸਣਗੇ, ਸਗੋਂ ਉਨ੍ਹਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਵੀ ਪ੍ਰੇਰਿਤ ਕਰਨਗੇ। ਅਰੋੜਾ ਨੇ ਸਪੱਸ਼ਟ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸ਼ਹੀਦਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਸ਼ਹੀਦਾਂ ਦੇ ਹਰੇਕ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਹੋਰ ਸੂਬਾ ਸਰਕਾਰਾਂ ਨੇ ਵੀ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਅਰੋੜਾ ਨੇ ਕਾਰਗਿਲ ਅਪਰੇਸ਼ਨ ਵਿੱਚ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਅਰੋੜਾ ਨੇ ਲੇਖਕ ਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਵੱਲੋਂ 25ਵੇਂ ਕਾਰਗਿਲ ਦਿਵਸ 2024 ਨੂੰ ਸਮਰਪਿਤ ਇੱਕ ਬਰੋਸ਼ਰ ਅਤੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਲੁਧਿਆਣਾ ਨੂੰ ਦਰਸਾਉਂਦੀ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ। ਇਸ ਡਾਕੂਮੈਂਟਰੀ ਵਿੱਚ, ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ, ਡਾਇਰੈਕਟਰ, ਰੱਖਿਆ ਸੇਵਾਵਾਂ ਭਲਾਈ ਪੰਜਾਬ, ਨੇ ਮਿਊਜ਼ੀਅਮ ਦੇ ਆਪਣੇ ਅਸਾਧਾਰਣ ਯਤਨਾਂ ਨਾਲ ਤਿਆਰ ਕੀਤੇ ਗਏ ਬਰੋਸ਼ਰ ਦੇ ਰਾਹੀਂ ਮਿਊਜ਼ੀਅਮ ਨੂੰ ਪ੍ਰੋਮੋਟ ਕਰਨ ਲਈ ਸੰਧੂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਕਰਨਲ ਐਸ.ਐਸ.ਸੈਣੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਹਰਪ੍ਰੀਤ ਸੰਧੂ ਵੀ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ ਮੇਜਰ ਅਮਿਤ ਸਰੀਨ ਅਤੇ ਕਰਨਲ ਐਚ.ਐਸ.ਕਾਹਲੋਂ (ਸੇਵਾਮੁਕਤ) ਹਾਜ਼ਰ ਸਨ।
ਸੰਸਦ ਮੈਂਬਰ ਸੰਜੀਵ ਅਰੋੜਾ ਨੇ ਆਪਣੇ ਪੁੱਤਰ ਕਾਵਿਆ ਅਰੋੜਾ, ਬੇਟੀ ਕੇਤਕੀ ਅਰੋੜਾ ਅਤੇ ਨੂੰਹ ਗੁਨੀਤ ਅਰੋੜਾ ਅਤੇ ਸਤਲੁਜ ਕਲੱਬ ਲੁਧਿਆਣਾ ਦੀ ਖੇਡ ਸਕੱਤਰ ਡਾ: ਸੁਲਭਾ ਜਿੰਦਲ ਨਾਲ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਇਸ ਮਿਊਜ਼ੀਅਮ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ। ਕਈ ਮੌਕਿਆਂ 'ਤੇ ਉਹ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਬੁੱਤਾਂ ਅੱਗੇ ਸਿਰ ਝੁਕਾਉਂਦੇ ਵੀ ਨਜ਼ਰ ਆਏ।