Probationers of Military Engineer Services (MES) called on the President of India, Smt Droupadi Murmu at Rashtrapati Bhavan today (July 12, 2024). Speaking on the occasion, the President said that MES is one of the important units associated with Indian security as it not only serves the three services of the Indian Army but also provides its services to many other units of the Ministry of Defence.
She stated that the aim of the MES is to ensure that our defense forces continue to have strong infrastructure and good facilities. Therefore, the test of MES officers’ success will be that the infrastructure or facilities they provide meet the standards of reliability and quality. She advised MES officers to always remain vigilant. She said that they have to earn their respect by maintaining the highest quality in their services.
The President told MES officers that while building infrastructure, they also have to take into account adaptation and mitigation related to climate change. She said that the carbon footprint of the work they will be doing should be minimal. She was happy to note that MES is making efforts in this direction.
The President said that the responsibility of MES officers is not only technical but also ethical and managerial. They should have resolve that in their every work there should be an efficient and effective use of the country's resources. She said that their efficiency and morality will strengthen the security of the nation.
सैन्य अभियंता सेवाओं के परिवीक्षा अधिकारियों ने राष्ट्रपति से भेंट की
नई दिल्ली
सैन्य अभियंता सेवा (एमईएस) के परिवीक्षा अधिकारियों ने आज (12 जुलाई, 2024) को राष्ट्रपति भवन में राष्ट्रपति श्रीमती द्रौपदी मुर्मु से भेंट की। इस अवसर पर राष्ट्रपति ने कहा कि सैन्य अभियंता सेवा, एमईएस भारतीय सुरक्षा से जुड़ी महत्वपूर्ण इकाइयों में से एक है क्योंकि यह न केवल भारतीय सेना की तीनों सेवाओं की सेवा करती है बल्कि रक्षा मंत्रालय की कई अन्य इकाइयों को भी अपनी सेवाएं प्रदान करती है।
उन्होंने कहा कि एमईएस का उद्देश्य यह सुनिश्चित करना है कि हमारे रक्षा बलों के पास मजबूत बुनियादी व्यवस्था और अच्छी सुविधाएं बनी रहें। इसलिए एमईएस अधिकारियों की सफलता की यह कसौटी होगी कि उनके द्वारा प्रदान की जाने वाली बुनियादी संरचना या सुविधाएं विश्वसनीयता और गुणवत्ता के मानकों पर खरी उतरें। उन्होंने एमईएस अधिकारियों को हमेशा सतर्क रहने की सलाह दी।
राष्ट्रपति ने कहा कि एमईएस को अपनी सेवाओं में उच्चतम गुणवत्ता बनाए रखकर अपना सम्मान अर्जित करना होगा।राष्ट्रपति ने एमईएस अधिकारियों से कहा कि बुनियादी ढांचे का निर्माण करते समय उन्हें जलवायु परिवर्तन के अनुकूल विषयों को भी ध्यान में रखना होगा। राष्ट्रपति ने कहा कि वह जो भी कार्य करें उसमें कार्बन उत्सर्जन न्यूनतम होना चाहिए।
उन्हें यह जानकर प्रसन्नता हुई कि एमईएस इस दिशा में प्रयास कर रही है।राष्ट्रपति ने कहा कि एमईएस अधिकारियों की जिम्मेदारी केवल तकनीकी ही नहीं, बल्कि नैतिक और प्रबंधकीय भी है। उन्हें यह संकल्प लेना चाहिए कि उनके हर कार्य में देश के संसाधनों का कुशल और प्रभावी उपयोग हो। राष्ट्रपति ने कहा कि उनकी कार्यकुशलता और नैतिकता से राष्ट्र की सुरक्षा मजबूत होगी।
ਮਿਲੀਟਰੀ ਇੰਜੀਨੀਅਰ ਸਰਵਿਸਿਜ਼ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਰਟਪਤੀ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ
ਮਿਲੀਟਰੀ ਇੰਜੀਨੀਅਰ ਸਰਵਿਸਿਜ਼ (ਐੱਮਈਐੱਸ) ਦੇ ਪ੍ਰੋਬੇਸ਼ਨਰਾਂ ਨੇ ਅੱਜ (12 ਜੁਲਾਈ, 2024) ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਮਿਲੀਟਰੀ ਇੰਜੀਨੀਅਰ ਸਰਵਿਸਿਜ਼, ਐੱਮਈਐੱਸ ਭਾਰਤੀ ਸੁਰੱਖਿਆ ਨਾਲ ਜੁੜੀਆਂ ਮਹੱਤਵਪੂਰਨ ਇਕਾਈਆਂ ਵਿੱਚੋਂ ਇੱਕ ਹੈ ਕਿਉਂਕਿ ਇਹ ਨਾ ਸਿਰਫ਼ ਭਾਰਤੀ ਸੈਨਾ ਦੀਆਂ ਤਿੰਨਾ ਸੇਵਾਵਾਂ ਦੀ ਸੇਵਾ ਕਰਦੀ ਹੈ ਬਲਕਿ ਰੱਖਿਆ ਮੰਤਰਾਲੇ ਦੀਆਂ ਕਈ ਹੋਰ ਇਕਾਈਆਂ ਨੂੰ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਐੱਮਈਐੱਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਾਡੇ ਰੱਖਿਆ ਬਲਾਂ ਕੋਲ ਮਜ਼ਬੂਤ ਬੁਨਿਆਦੀ ਵਿਵਸਥਾ ਅਤੇ ਚੰਗੀਆਂ ਸੁਵਿਧਾਵਾਂ ਬਣੀਆਂ ਰਹਿਣ। ਇਸ ਲਈ ਐੱਮਈਐੱਸ ਅਧਿਕਾਰੀਆਂ ਦੀ ਸਫ਼ਲਤਾ ਦੀ ਇਹ ਕਸੌਟੀ ਹੋਵੇਗੀ ਕਿ ਉਨ੍ਹਾਂ ਦੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਬੁਨਿਆਦੀ ਸੰਰਚਨਾ ਜਾਂ ਸੁਵਿਧਾਵਾਂ ਭਰੋਸੇਯੋਗਤਾ ਅਤੇ ਗੁਣਵੱਤਾ ਦੇ ਮਿਆਰਾਂ ‘ਤੇ ਖਰੀਆਂ ਉਤਰੀਆਂ।
ਉਨ੍ਹਾਂ ਨੇ ਐੱਮਈਐੱਸ ਅਧਿਕਾਰੀਆਂ ਨੂੰ ਹਮੇਸ਼ਾ ਸੁਚੇਤ ਰਹਿਣ ਦੀ ਸਲਾਹ ਦਿੱਤੀ। ਰਾਸ਼ਟਰਪਤੀ ਨੇ ਕਿਹਾ ਕਿ ਐੱਮਈਐੱਸ ਨੂੰ ਆਪਣੀਆਂ ਸੇਵਾਵਾਂ ਵਿੱਚ ਉੱਚਤਮ ਗੁਣਵੱਤਾ ਬਣਾਏ ਰੱਖ ਕੇ ਆਪਣਾ ਸਨਮਾਨ ਪ੍ਰਾਪਤ ਕਰਨਾ ਹੋਵੇਗਾ। ਰਾਸ਼ਟਰਪਤੀ ਨੇ ਐੱਮਈਐੱਸ ਅਧਿਕਾਰੀਆਂ ਨੂੰ ਕਿਹਾ ਕਿ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਦੇ ਸਮੇਂ ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਦੇ ਅਨੁਕੂਲ ਵਿਸ਼ਿਆਂ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਉਹ ਜੋ ਵੀ ਕਾਰਜ ਕਰਨ ਉਸ ਵਿੱਚ ਕਾਰਬਨ ਨਿਕਾਸੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ।
ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਮਈਐੱਸ ਇਸ ਦਿਸ਼ਾ ਵਿੱਚ ਪ੍ਰਯਾਸ ਕਰ ਰਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਐੱਮਈਐੱਸ ਅਧਿਕਾਰੀਆਂ ਦੀ ਜ਼ਿੰਮੇਦਾਰੀ ਸਿਰਫ਼ ਤਕਨੀਕੀ ਹੀ ਨਹੀਂ, ਬਲਕਿ ਨੈਤਿਕ ਅਤੇ ਪ੍ਰਬੰਧਕੀ ਵੀ ਹੈ। ਉਨ੍ਹਾਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹਰ ਕਾਰਜ ਵਿੱਚ ਦੇਸ਼ ਦੇ ਸੰਸਾਧਨਾਂ ਦਾ ਕੁਸ਼ਲ ਅਤੇ ਪ੍ਰਭਾਵੀ ਉਪਯੋਗ ਹੋਵੇ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਕਾਰਜਕੁਸ਼ਲਤਾ ਅਤੇ ਨੈਤਿਕਤਾ ਨਾਲ ਰਾਸ਼ਟਰ ਦੀ ਸੁਰੱਖਿਆ ਮਜ਼ਬੂਤ ਹੋਵੇਗੀ।