The President of India, Droupadi Murmu unveiled the Trophies of the Durand Cup Tournament 2024 at a function held at Rashtrapati Bhavan Cultural Centre today (July 10, 2024). The Trophies unveiled include the Durand Cup, the President’s Cup and Shimla Trophy.
In her brief remarks on the occasion, the President said that football is one of the most popular sports in the world. When professional footballers play in front of thousands of fans, the excitement of the players and spectators increases manifold.
The President extended her best wishes to all the players participating in the Durand Cup Tournament 2024. She told players that whether they win or lose, there should be healthy competition in the game and they should respect other teams.
She said that sometimes, there are impulses and passions in the game, but players must try their best to channel their emotions and perform their best in the game. She expressed confidence that all players will play with determination and spirit of sports. The President urged all football lovers to make efforts to raise the level of football in India.
राष्ट्रपति ने डूरंड कप टूर्नामेंट की तीन ट्रॉफियों का अनावरण किया
नई दिल्ली
राष्ट्रपति श्रीमती द्रौपदी मुर्मु ने आज राष्ट्रपति भवन के सांस्कृतिक केंद्र में आयोजित एक समारोह में डूरंड कप टूर्नामेंट 2024 की तीन ट्रॉफियों का अनावरण किया। इन ट्रॉफियों में डूरंड कप, प्रेसिडेंट कप और शिमला ट्रॉफी शामिल हैं।इस अवसर पर संबोधन में राष्ट्रपति ने कहा कि फुटबॉल, दुनिया के सर्वाधिक लोकप्रिय खेलों में से एक है। जब पेशेवर फुटबॉल खिलाड़ी हजारों प्रशंसकों के सामने खेलते हैं, तो खिलाड़ियों और दर्शकों का उत्साह कई गुना बढ़ जाता है।
राष्ट्रपति ने डूरंड कप टूर्नामेंट 2024 में भाग लेने वाले सभी खिलाड़ियों को शुभकामनाएं दीं। उन्होंने खिलाड़ियों से कहा कि चाहे वे हारें या जीतें, खेल में स्वस्थ प्रतिस्पर्धा होनी चाहिए और उन्हें दूसरी टीमों का सम्मान करना चाहिए। उन्होंने कहा कि कभी-कभी खेल में आवेग और जुनून होता है, लेकिन खिलाड़ियों को अपनी भावनाओं को नियंत्रित करने और खेल में अपना सर्वश्रेष्ठ प्रदर्शन करने का पूरा प्रयत्न करना चाहिए।
उन्होंने विश्वास व्यक्त किया कि सभी खिलाड़ी दृढ़संकल्प और खेल भावना के साथ प्रदर्शन करेंगे। राष्ट्रपति ने सभी फुटबॉल प्रेमियों से भारत में फुटबॉल के स्तर को बढ़ाने के लिए प्रयास करने का आग्रह किया।
ਭਾਰਤ ਦੇ ਰਾਸ਼ਟਰਪਤੀ ਨੇ ਡੂਰੰਡ ਕੱਪ ਟੂਰਨਾਮੈਂਟ ਦੀਆਂ ਤਿੰਨ ਟ੍ਰਾਫੀਆਂ ਦਾ ਅਨਾਵਰਣ ਕੀਤਾ
ਨਵੀਂ ਦਿੱਲੀ
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਡੂਰੰਡ ਕੱਪ ਟੂਰਨਾਮੈਂਟ 2024 ਦੀਆਂ ਤਿੰਨ ਟ੍ਰਾਫੀਆਂ ਦਾ ਅਨਾਵਰਣ ਕੀਤਾ। ਇਨ੍ਹਾਂ ਟ੍ਰਾਫੀਆਂ ਵਿੱਚ ਡੂਰੰਡ ਕੱਪ, ਪ੍ਰੈਜ਼ੀਡੈਂਟ ਕੱਪ ਅਤੇ ਸ਼ਿਮਲਾ ਟ੍ਰਾਫੀ ਸ਼ਾਮਲ ਹਨ।ਇਸ ਅਵਸਰ ‘ਤੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਫੁੱਟਬਾਲ, ਦੁਨੀਆ ਦੀਆਂ ਸਭ ਤੋਂ ਵੱਧ ਪਸੰਦੀਦਾ ਖੇਡਾਂ ਵਿੱਚੋਂ ਇੱਕ ਹੈ। ਜਦੋਂ ਪੇਸ਼ੇਵਰ ਫੁੱਟਬਾਲ ਖਿਡਾਰੀ ਹਜ਼ਾਰਾਂ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਦੇ ਹਨ, ਤਾਂ ਖਿਡਾਰੀਆਂ ਅਤੇ ਦਰਸ਼ਕਾਂ ਦਾ ਉਤਸ਼ਾਹ ਕਈ ਗੁਣਾ ਵਧ ਜਾਂਦਾ ਹੈ।
ਰਾਸ਼ਟਰਪਤੀ ਨੇ ਡੂਰੰਡ ਕੱਪ ਟੂਰਨਾਮੈਂਟ 2024 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਭਾਵੇਂ ਉਹ ਹਾਰਨ ਜਾਂ ਜਿੱਤਣ, ਖੇਡ ਵਿੱਚ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੂਸਰੀਆਂ ਟੀਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ ਖੇਡ ਵਿੱਚ ਆਵੇਗ ਅਤੇ ਜਨੂੰਨ ਹੁੰਦਾ ਹੈ, ਲੇਕਿਨ ਖਿਡਾਰੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਅਤੇ ਖੇਡ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਖਿਡਾਰੀ ਦ੍ਰਿੜ੍ਹ ਸੰਕਲਪ ਅਤੇ ਖੇਡ ਭਾਵਨਾ ਦੇ ਨਾਲ ਪ੍ਰਦਰਸ਼ਨ ਕਰਨਗੇ। ਰਾਸ਼ਟਰਪਤੀ ਨੇ ਸਾਰੇ ਫੁੱਟਬਾਲ ਪ੍ਰੇਮੀਆਂ ਨੂੰ ਭਾਰਤ ਵਿੱਚ ਫੁੱਟਬਾਲ ਦੇ ਪੱਧਰ ਨੂੰ ਵਧਾਉਣ ਲਈ ਪ੍ਰਯਾਸ ਕਰਨ ਦੀ ਤਾਕੀਦ ਕੀਤੀ।