पंजाब मंडी बोर्ड के चेयरमैन स. हरचंद सिंह बरसट ने पंजाब की मंडियों और ग्रामीण क्षेत्रों के विकास के प्रति अपनी वचनबद्धता को दोहराते हुए आज मार्किट कमेटी मेहतपुर और जालंधर में नवनिर्मित ए.टी.एमज़. का उद्घाटन किया।चेयरमैन ने कहा कि किसानों, आढ़तियों, मजदूरों और आम जनता को अच्छी सुविधाएं देना ही हमारा मुख्य उद्देश्य है।
आज के नई तकनीक के युग में जहां सभी ने अपने आप को आधुनिक तकनीक से जोड़ लिया है, वहीं किसानों, आढ़तियों, मजदूरों और आम लोगों की सुविधा के लिये पंजाब राज्य की मंडियों में ए.टी.एम. लगाए जा रहे हैं।आज मार्किट कमेटी मेहतपुर और जालंधर में ए.टी.एम. लगाकर लोगों की भलाई के लिये किये जा रहे कार्यों में एक ओर कार्य जुड़ गया है।
इन ए.टी.एम. की सहायता से जहां मंडियों में आने वाले लोगों को खरीददारी के समय पैसों का लेन-देन करना आसान होगा, वहीं किसानों, आढ़तियों और मजदूरों की आय बढ़ाने में भी यह फायदेमंद साबित होगा। इन ए.टी.एम का जहां सभी को लाभ होगा, वहीं मंडी बोर्ड को भी आर्थिक स्तर पर मजबूती मिलेगी।
उन्होंने कहा कि पंजाब सरकार लोगों से किये हुए अपने सभी वादे पूरे कर रही है और लोगों का कल्याण तथा पंजाब का विकास ही पंजाब के मुख्यमंत्री स. भगवंत सिंह मान का मुख्य उद्देश्य है। पंजाब मंडी बोर्ड के चेयरमैन की ओर से शहीद भगत सिंह हरियावल लहर के दूसरे चरण के अंतर्गत पंजाब राज्य की विभिन्न मंडियों में पौधे लगाए गए।
इसके तहत मार्किट कमेटी फिल्लौर, मार्किट कमेटी मेहतपुर, मार्किट कमेटी जालंधर, मार्किट कमेटी फगवाड़ा, मार्किट कमेटी बंगा और मार्केट कमेटी नवां शहर में फलदार, छायादार और औषधिय पौधे लगाए गए, जिनकी देख-रेख की जिम्मेदारी वहां के अधिकारियों व कर्मचारियों को सौंपी गई। स. बरसट ने कहा कि पंजाब के मुख्यमंत्री स. भगवंत सिंह मान के नेतृत्व में पूरे पंजाब में पौधे लगाए जा रहे हैं।
वर्ष 2023-24 के दौरान शहीद भगत सिंह हरियावल लहर के तहत, पंजाब राज्य की विभिन्न मंडियों में 30,000 पौधे लगाने के अपने लक्ष्य को पार करते हुए 33,000 से अधिक फलदार, छायादार और औषधि पौधे लगाए गए थे और इस सीज़न में 35,000 से अधिक पौधे लगाने का लक्ष्य है। उन्होंने सभी उच्च अधिकारियों, कर्मचारियों, किसानों, आढ़तियों को अपने आसपास पांच-पांच पौधे लगाने तथा अपने जन्मदिन पर दो-दो पौधे लगाने तथा उनकी देखभाल करने के लिए प्रेरित किया।
इस अवसर पर अमनपाल सिंह एस.डी.एम. फिलौर, गुरिंदर सिंह चीमा मुख्य इंजीनियर, पंजाब मंडी बोर्ड, सतनाम सिंह जलालपुर जिला अध्यक्ष, बहन ललानी जिला अध्यक्ष, परमिंदर सिंह पिंदर पंडोरी हल्का इंचार्ज शाहकोट, ललित मोहन पाठक बल्लू हल्का इंचार्ज नवां शहर, कुलजीत सिंह सरिहाल हल्का इंचार्ज, जोगिंदर सिंह मान हल्का इंचार्ज, बलकार सिंह चट्ठा चेयरमैन मार्किट कमेटी मेहतपुर, रोशन लाल चेयरमैन मार्किट कमेटी फिलौर, तविंदर राम चेयरमैन मार्किट कमेटी फगवाड़ा, गगन अग्निहोत्री चेयरमैन मार्किट कमेटी नवां शहर, कश्मीर सिंह मल्ली चेयरमैन इंप्रूवमेंट ट्रस्ट फगवाड़ा, मुकेश कैले डी.एम.ओ. जालंधर, रुपिंदर मिनहांस डी.एम.ओ. नवां शहर, अरविंदर सिंह शाही डीएमओ, मुख्तार सिंह कार्यकारी इंजीनियर, कपिल तेहन क्लस्टर एच.डी.एफ.सी. बैंक, हरप्रीत सिंह मैनेजर एच.डी.एफ.सी. मेहतपुर, रूपिंदर सिंह सेक्रेटरी मार्किट कमेटी जालंधर सिटी, दलबीर सिंह सेक्रेटरी मार्किट कमेटी फगवाड़ा वरिंदर कुमार सेक्रेटरी मार्किट कमेटी नवां शहर, तजिंदर कुमार सेक्रेटरी मार्किट कमेटी मेहतपुर और शाहकोट, मंजीत सिंह सेक्रेटरी मार्किट कमेटी फिलौर, हरजोत कौर सीनियर नेता, दलबीर सचिव, जसविंदर सिंह, सुखदीप सिंह अपर अपरा उप प्रधान जालंधर, पलविंदर नोरा, संतोष कुमार गोगी, नरेश दत्ता अध्यक्ष आढ़ती एसोसिएशन मंडी लसाड़ा मौजूद रहे।
ਹਰਚੰਦ ਸਿੰਘ ਬਰਸਟ ਨੇ ਮਾਰਕਿਟ ਕਮੇਟੀ ਮਹਿਤਪੁਰ ਤੇ ਜਲੰਧਰ ਵਿਖੇ ਕੀਤਾ ਏ.ਟੀ.ਐਮ. ਦਾ ਉਦਘਾਟਨ
ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਆਮ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾਉਣਾ ਹੀ ਸਾਡਾ ਮੁੱਖ ਮਕਸਦ, ਪੰਜਾਬ ਮੰਡੀ ਬੋਰਡ ਵੀ ਆਤਮ ਨਿਰਭਰ ਤੇ ਆਰਥਿਕ ਤੌਰ ਤੇ ਹੋਵੇਗਾ ਮਜਬੂਤ – ਚੇਅਰਮੈਨ ਪੰਜਾਬ ਮੰਡੀ ਬੋਰਡ
ਐਸ.ਏ.ਐਸ. ਨਗਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰਾ ਦੇ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਹੋਇਆ ਅੱਜ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਮੰਡੀਆਂ ਵਿੱਚ ਬਣੇ ਨਵੇਂ ਏ.ਟੀ.ਐਮਜ਼. ਦਾ ਉਦਘਾਟਨ ਕੀਤਾ। ਚੇਅਰਮੈਨ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਆਮ ਜਨਤਾ ਨੂੰ ਚੰਗੀ ਸਹੂਲਤ ਦੇਣਾ ਹੀ ਸਾਡਾ ਮੁੱਖ ਮੰਤਵ ਹੈ।
ਅੱਜ ਦੇ ਤਕਨੀਕੀ ਯੁੱਗ ਵਿੱਚ ਜਿੱਥੇ ਸਾਰਿਆਂ ਨੇ ਆਪਣੇ ਆਪ ਨੂੰ ਵੀ ਆਧੁਨਿਕ ਤਕਨੀਕ ਨਾਲ ਜੋੜ ਲਿਆ ਹੈ, ਉੱਥੇ ਹੀ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਏ.ਟੀ.ਐਮ. ਲਗਾਏ ਜਾ ਰਹੇ ਹਨ। ਅੱਜ ਮਾਰਕਿਟ ਕਮੇਟੀ ਮਹਿਤਪੁਰ ਅਤੇ ਜਲੰਧਰ ਵਿਖੇ ਏ.ਟੀ.ਐਮ. ਲਗਾ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਇੱਕ ਹੋਰ ਕਾਰਜ਼ ਜੁੜ ਗਿਆ ਹੈ।
ਇਨ੍ਹਾਂ ਏ.ਟੀ.ਐਮਜ਼. ਦੀ ਸਹਾਇਤਾ ਨਾਲ ਜਿੱਥੇ ਮੰਡੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਖਰੀਦਦਾਰੀ ਸਮੇਂ ਪੈਸਿਆਂ ਦਾ ਲੈਣ-ਦੇਣ ਸੌਖਾ ਹੋ ਜਾਵੇਗਾ, ਉੱਥੇ ਹੀ ਇਹ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਦੀ ਆਮਦਨ ਵਧਾਉਣ ਵਿੱਚ ਵੀ ਲਾਹੇਵੰਦ ਸਾਬਤ ਹੋਵੇਗਾ। ਇਨ੍ਹਾਂ ਏ.ਟੀ.ਐਮ. ਦਾ ਜਿੱਥੇ ਸਾਰਿਆਂ ਨੂੰ ਫਾਇਦਾ ਹੋਵੇਗਾ, ਉੱਥੇ ਹੀ ਮੰਡੀ ਬੋਰਡ ਨੂੰ ਵੀ ਆਰਥਕ ਪੱਧਰ ਤੇ ਮਜਬੂਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਕੀਤੇ ਹੋਏ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਲੋਕਾਂ ਦੀ ਭਲਾਈ ਤੇ ਪੰਜਾਬ ਦਾ ਵਿਕਾਸ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਮੁੱਖ ਮਕਸਦ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਬੂਟੇ ਲਗਾਏ ਗਏ।
ਇਸਦੇ ਤਹਿਤ ਮਾਰਕਿਟ ਕਮੇਟੀ ਫਿਲੌਰ, ਮਾਰਕਿਟ ਕਮੇਟੀ ਮਹਿਤਪੁਰ, ਮਾਰਕਿਟ ਕਮੇਟੀ ਜਲੰਧਰ, ਮਾਰਕਿਟ ਕਮੇਟੀ ਫਗਵਾੜਾ, ਮਾਰਕਿਟ ਕਮੇਟੀ ਬੰਗਾ ਅਤੇ ਮਾਰਕਿਟ ਕਮੇਟੀ ਨਵਾਂ ਸ਼ਹਿਰ ਵਿਖੇ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਬੂਟੇ ਲਗਾਏ ਗਏ, ਜਿਨ੍ਹਾਂ ਦੀ ਸਾਂਭ-ਸੰਭਾਲ ਦੀ ਜਿੰਮੇਦਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ।
ਸਾਲ 2023-24 ਦੌਰਾਨ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ, ਕਿਸਾਨਾਂ ਆਦਿ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਅਮਨਪਾਲ ਸਿੰਘ ਐਸ.ਡੀ.ਐਮ. ਫਿਲੋਰ, ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ ਪੰਜਾਬ ਮੰਡੀ ਬੋਰਡ, ਸਤਨਾਮ ਸਿੰਘ ਜਲਾਲਪੁਰ ਜਿਲਾ ਪ੍ਰਧਾਨ, ਭੈਣ ਲਲਾਨੀ ਜਿਲ੍ਹਾ ਪ੍ਰਧਾਨ, ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ਼ ਸ਼ਾਹਕੋਟ, ਲਲਿਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ ਨਵਾਂ ਸ਼ਹਿਰ, ਕੁਲਜੀਤ ਸਿੰਘ ਸਰਿਹਾਲ ਹਲਕਾ ਇੰਚਾਰਜ, ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰ, ਬਲਕਾਰ ਸਿੰਘ ਚੱਟ੍ਠਾ ਚੇਅਰਮੈਨ ਮਾਰਕਿਟ ਕਮੇਟੀ ਮਹਿਤਪੁਰ, ਰੋਸ਼ਨ ਲਾਲ ਚੇਅਰਮੈਨ ਮਾਰਕਿਟ ਕਮੇਟੀ ਫਿਲੋਰ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕਿਟ ਕਮੇਟੀ ਨਵਾਂ ਸ਼ਹਿਰ, ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰਸਟ ਫਗਵਾੜਾ, ਮੁਕੇਸ਼ ਕੈਲੇ ਡੀ.ਐਮ.ਓ ਜਾਲੰਧਰ, ਰੁਪਿੰਦਰ ਮਿਨਹਾਂਸ ਡੀ.ਐਮ.ਓ. ਨਵਾਂ ਸ਼ਹਿਰ, ਅਰਵਿੰਦਰ ਸਿੰਘ ਸ਼ਾਹੀ ਡੀ.ਐਮ.ਓ., ਮੁਖਤਿਆਰ ਸਿੰਘ ਕਾਰਜਕਾਰੀ ਇੰਜੀਨਿਅਰ, ਕਪਿਲ ਤੇਹਨ ਕਲਸਟਰ ਐਚ.ਡੀ.ਐਫ.ਸੀ. ਬੈਂਕ, ਹਰਪ੍ਰੀਤ ਸਿੰਘ ਮੈਨੇਜਰ ਐਚ.ਡੀ.ਐਫ.ਸੀ. ਮਹਿਤਪੁਰ, ਰੁਪਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਜਲੰਧਰ ਸ਼ਹਿਰ, ਦਲਬੀਰ ਸਿੰਘ ਸਕੱਤਰ ਮਾਰਕਿਟ ਕਮੇਟੀ ਫਗਵਾੜਾ, ਵਰਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਨਵਾਂ ਸ਼ਹਿਰ, ਤਜਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਮਿਹਤਪੁਰ ਤੇ ਸ਼ਾਹਕੋਟ, ਮਨਜੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਫਿਲੋਰ, ਹਰਜੋਤ ਕੌਰ ਸੀਨੀਅਰ ਲੀਡਰ, ਦਲਬੀਰ ਸਕੱਤਰ, ਜਸਵਿੰਦਰ ਸਿੰਘ, ਸੁਖਦੀਪ ਸਿੰਘ ਅਪਰ ਅਪਰਾ ਵਾਈਸ ਪ੍ਰੈਸੀਡੈਂਟ ਜਲੰਧਰ, ਪਲਵਿੰਦਰ ਨੌਰਾ, ਸੰਤੋਸ਼ ਕੁਮਾਰ ਗੋਗੀ, ਨਰੇਸ਼ ਦੱਤਾ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ ਮੰਡੀ ਲਸਾੜਾ ਮੌਜੂਦ ਰਹੇ।