स्वच्छता बिन सेवा धर्म वेलफेयर सोसायटी की ओर से पहला वार्षिक समागम माता वैष्णो देवी मंदिर, होशियारपुर में धूमधाम से संपन्न हुआ। इस अवसर पर कैबिनेट मंत्री पंजाब ब्रम शंकर जिम्पा ने मुख्य अतिथि के रूप में शिरकत की। सोसायटी के सदस्यों ने कैबिनेट मंत्री का गर्मजोशी से स्वागत किया और उन्हें स्मृति चिन्ह देकर सम्मानित किया गया।
इस मौके पर उनके साथ मेयर सुरिंदर कुमार भी मौजूद थे। कार्यक्रम के दौरान कैबिनेट मंत्री ब्रम शंकर जिम्पा ने सोसायटी की ओर से माता चिंतपूर्णी मेले को लेकर तीसरे सफाई के लंगर की शुरुआत की। उन्होंने सोसायटी की गाड़ी को हरी झंडी दिखाकर रवाना किया, जिससे इस अभियान का औपचारिक शुभारंभ हुआ।
इस पहल का उद्देश्य मेले के दौरान विभिन्न क्षेत्रों में स्वच्छता बनाए रखना और लोगों को स्वच्छता के प्रति जागरूक करना है। कैबिनेट मंत्री ने अपने संबोधन में सोसायटी के कार्यों की सराहना की और शहरवासियों से अपील की कि वे स्वच्छता लंगर के दौरान विशेष रूप से सफाई का ध्यान रखें। उन्होंने कहा कि सफाई एक सामूहिक जिम्मेदारी है और इसमें हर नागरिक का योगदान आवश्यक है।
उन्होंने सोसायटी द्वारा चलाए जा रहे तीसरे सफाई के लंगर की सराहना करते हुए कहा कि इस प्रकार के प्रयास समाज में स्वच्छता की संस्कृति को बढ़ावा देने में महत्वपूर्ण भूमिका निभाते हैं। कैबिनेट मंत्री की ओर से इस दौरान सोसायटी के प्रधान अशोक शर्मा व अन्य पदाधिकारियों के साथ शहरवासियों को पौधे भी बांटे गए।
उन्होंने कहा कि इस पहल का मुख्य उद्देश्य शहर को हरा-भरा बनाना और पर्यावरण संरक्षण के प्रति लोगों को प्रेरित करना है। इससे पहले समागम की शुरुआत सोसायटी के फाउंडर और नगर निगम के ब्रांड एंबेसडर, मनी गोगिया द्वारा प्रस्तुत सोसायटी की वार्षिक कार्य रिपोर्ट से हुई। उन्होंने पूरे वर्ष में सोसायटी द्वारा किए गए सफाई अभियानों, जागरूकता कार्यक्रमों और समाज सेवा की गतिविधियों का विवरण प्रस्तुत किया।
उन्होंने बताया कि सोसायटी ने शहर को स्वच्छ और हरा-भरा रखने के लिए कई महत्वपूर्ण कदम उठाए हैं। सोसायटी के प्रधान अशोक शर्मा ने बताया कि सोसायटी ने अब तक सैकड़ों पौधे वितरित किए हैं और आगे भी यह अभियान जारी रहेगा।
कार्यक्रम का संचालन जूनियर एस.बी.एस.डी की टीम से हरमन और जस्मीन ने किया। उन्होंने अपनी कुशलता और उत्साह से कार्यक्रम को सफल बनाया और उपस्थित लोगों का ध्यान आकर्षित किया। इस अवसर पर अमित शर्मा, करणदीप सिंह, राजन, प्रमोद, अशोक शर्मा, गीता, खुशी राम धीमान, डिंपल, मोनिका, शशि बाला, वर्तिका, बलजिंदर कौर, लक्की, अंगद, नीलम शर्मा, तरनप्रभ भी मौजूद थे।
ਸਫਾਈ ਇਕ ਸਮੂਹਿਕ ਜਿੰਮੇਵਾਰੀ ਹੈ, ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਦੇ ਸਲਾਨਾ ਸਮਾਗਮ ’ਚ ਕੀਤੀ ਸ਼ਿਰਕਤ
ਹੁਸ਼ਿਆਰਪੁਰ
ਸਵੱਛਤਾ ਬਿਨ ਸੇਵਾ ਧਰਮ ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾ ਸਲਾਨਾ ਸਮਾਗਮ ਮਾਤਾ ਵੈਸ਼ਨੋ ਦੇਵੀ ਮੰਦਿਰ, ਹੁਸ਼ਿਆਰਪੁਰ ਵਿਚ ਧੂਮਧਾਮ ਨਾਲ ਸਮਾਪਤ ਹੋਇਆ। ਇਸ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੁਸਾਇਟੀ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੁਸਾਇਟੀ ਵੱਲੋਂ ਮਾਤਾ ਚਿੰਤਪੁਰਨੀ ਮੇਲੇ ਨੂੰ ਲੈ ਕੇ ਤੀਸਰੇ ਸਫਾਈ ਦੇ ਲੰਗਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸੁਸਾਇਟੀ ਦੀ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਇਸ ਪਹਿਲ ਦਾ ਉਦੇਸ਼ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿਚ ਸਫਾਈ ਬਣਾਈ ਰੱਖਣਾ ਅਤੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਾ ਹੈ। ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿਚ ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੱਛਤਾ ਲੰਗਰ ਦੌਰਾਨ ਵਿਸ਼ੇਸ਼ ਰੂਪ ਨਾਲ ਸਫਾਈ ਦਾ ਧਿਆਨ ਰੱਖਣ।
ਉਨ੍ਹਾਂ ਕਿਹਾ ਕਿ ਸਫਾਈ ਇਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਵਿਚ ਹਰ ਨਾਗਰਿਕ ਦਾ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਤੀਸਰੇ ਸਫਾਈ ਦੇ ਲੰਗਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਕਾਰ ਦੇ ਯਤਨ ਸਮਾਜ ਵਿਚ ਸਵੱਛਤਾ ਦੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਕੈਬਨਿਟ ਮੰਤਰੀ ਵੱਲੋਂ ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਹੋਰ ਮੈਂਬਰਾਂ ਦੇ ਨਾਲ ਸ਼ਹਿਰਵਾਸੀਆਂ ਨੂੰ ਪੌਦੇ ਵੀ ਵੰਡੇ ਗਏ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਸ਼ਹਿਰ ਨੂੰ ਹਰਾ ਭਰਾ ਬਣਾਉਣਾ ਹੈ ਅਤੇ ਵਾਤਾਵਰਨ ਦੀ ਸਾਂਭ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਇਸ ਤੋਂ ਪਹਿਲਾ ਸਮਾਗਮ ਦੀ ਸ਼ੁਰੂਆਤ ਸੁਸਾਇਟੀ ਦੇ ਸੰਸਥਾਪਕ ਅਤੇ ਨਗਰ ਨਿਗਮ ਦੇ ਬ੍ਰਾਂਡ ਅੰਬੈਸਡਰ ਮਨੀ ਗੋਗੀਆ ਵੱਲੋਂ ਸੁਸਾਇਟੀ ਦੀ ਸਲਾਨਾ ਕਾਰਜਕਾਰੀ ਰਿਪੋਰਟ ਤੋਂ ਹੋਈ।
ਉਨ੍ਹਾਂ ਪੂਰੇ ਸਾਲ ਵਿਚ ਸੁਸਾਇਟੀ ਵੱਲੋਂ ਕੀਤੀ ਗਈ ਸਫਾਈ ਮੁਹਿੰਮ, ਜਾਗਰੂਕਤਾ ਪ੍ਰੋਗਰਾਮਾਂ ਅਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਦਾ ਵੇਰਵਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਸੁਸਾਇਟੀ ਨੇ ਸ਼ਹਿਰ ਨੂੰ ਸਵੱਛ ਅਤੇ ਹਰਾ ਭਰਾ ਰੱਖਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਸੁਸਾਇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸੁਸਾਇਟੀ ਨੇ ਹੁਣ ਤੱਕ ਸੈਂਕੜੇ ਪੌਦੇ ਵੰਡੇ ਹਨ ਅਤੇ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ।
ਪ੍ਰੋਗਰਾਮ ਦਾ ਸੰਚਾਲਨ ਯੂਨੀਅਰ ਐਸ.ਬੀ.ਐਸ.ਡੀ ਦੀ ਟੀਮ ਤੋਂ ਹਰਮਨ ਅਤੇ ਜਸਮੀਨ ਨੇ ਕੀਤਾ। ਉਨ੍ਹਾਂ ਆਪਣੀ ਕੁਸ਼ਲਤਾ ਅਤੇ ਉਤਸ਼ਾਹ ਨਾਲ ਪ੍ਰੋਗਰਾਮ ਨੂੰ ਸਫਲ ਬਣਾਇਆ ਅਤੇ ਹਾਜ਼ਰ ਲੋਕਾਂ ਦਾ ਧਿਆਨ ਖਿਚਿਆ। ਇਸ ਮੌਕੇ ਅਮਿਤ ਸ਼ਰਮਾ, ਕਰਣਦੀਪ ਸਿੰਘ, ਰਾਜਨ, ਪ੍ਰਮੋਦ, ਅਸ਼ੋਕ ਸ਼ਰਮਾ, ਗੀਤਾ, ਖੁਸ਼ੀ ਰਾਮ ਧੀਮਾਨ, ਡਿੰਪਲ, ਮੋਨੀਕਾ, ਸ਼ਸ਼ੀ ਬਾਲਾ, ਵਰਤਿਕਾ, ਬਲਜਿੰਦਰ ਕੌਰ, ਲੱਕੀ, ਅੰਗਦ, ਨੀਲਮ ਸ਼ਰਮਾ, ਤਰਨਪ੍ਰਭ ਵੀ ਮੌਜੂਦ ਸਨ।